ਗੂਗਲ ਦਾ ਵੱਡਾ ਐਲਾਨ, ਬਦਲਣ ਜਾ ਰਿਹਾ ਹੈ Gmail ਦਾ ਲੇਆਊਟ

Thursday, Feb 03, 2022 - 02:48 PM (IST)

ਨਵੀਂ ਦਿੱਲੀ– ਗੂਗਲ ਨੇ ਜੀਮੇਲ ਲਈ ਇਕ ਨਵੇਂ ਲੇਆਊਟ ਦਾ ਐਲਾਨ ਕਰ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੀਮੇਲ ਦੇ ਇਸ ਲੇਆਊਟ ਨੂੰ 2022 ਦੀ ਦੂਜੀ ਤਿਮਾਹੀ ਦੇ ਅਖੀਰ ਤਕ ਡੀਪਾਲਟ ਆਪਸ਼ਨ ਦੇ ਰੂਪ ’ਚ ਲਿਆਇਆ ਜਾਵੇਗਾ। ਆਓ ਜਾਣਦੇ ਹਾਂ ਹੁਣ ਕਿਹੋ ਜਿਹਾ ਹੋਵੇਗਾ ਜੀਮੇਲ ਦਾ ਯੂਜ਼ਰ ਇੰਟਰਫੇਸ।

ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ

ਗੂਗਲ ਲਿਆ ਰਿਹਾ ਨਵਾਂ ਜੀਮੇਲ ਲੇਆਊਟ
ਨਵੇਂ ਲੇਆਊਟ ’ਚ ਕੀਤੇ ਗਏ ਬਦਲਾਅ ਇਹ ਯੀਨੀ ਕਰਦੇ ਹਨ ਕਿ ਗੂਗਲ ਦੇ ਬਿਜ਼ਨੈੱਸ ਫੋਕਸ ਵਰਕਸਪੇਸ ਸੂਟ ਸਮੇਤ ਹੋਰ ਮੈਸੇਜਿੰਗ ਟੂਲ ਹੁਣ ਯੂਜ਼ਰਸ ਦੇ ਈਮੇਲ ਦੇ ਨਾਲ ਆਉਣ ਵਾਲੀ ਛੋਟੀ ਵਿੰਡੋ ਨਾ ਹੋਵੇ। ਜੀਮੇਲ ’ਚ ਇਨ੍ਹਾਂ ਲਈ ਇਕ ਵੱਖਰੀ ਸਕਰੀਨ 
ਮਿਲੇਗੀ। ਇਨ੍ਹਾਂ ਸੇਵਾਵਾਂ ਤਕ ਪਹੁੰਚਣ ਲਈ ਨਵੇਂ ਲੇਆਊਟ ਤਹਿਤ ਜੀਮੇਲ ਦੀ ਹੋਮ ਸਕਰੀਨ ’ਤੇ ਖੱਬੇ ਪਾਸੇ ਵੱਡਾ ਬਟਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ

ਇੰਝ ਕਰੋ ਸਕੋਗੇ ਨਵੇਂ ਲੇਆਊਟ ’ਚ ਸਵਿੱਚ
ਜੀਮੇਲ ਦੇ ਇਸ ਨਵੇਂ ਲੇਆਊਟ ਨੂੰ ਇੰਟੀਗ੍ਰੇਟਿਡ ਵਿਊ ਕਿਹਾ ਗਿਆ ਹੈ। ਜੀਮੇਲ ਯੂਜ਼ਰਸ ਆਪਣੇ ਲਈ ਨਵੇਂ ਲੇਆਊਟ ਦੀ ਟੈਸਟਿੰਗ 8 ਫਰਵਰੀ ਤੋਂ ਸ਼ੁਰੂ ਕਰ ਰਹੀ ਹੈ। ਗੂਗਲ ਦਾ ਕਹਿਣਾ ਹੈ ਕਿ ਯੂਜ਼ਰਸ  ਨੂੰ ਨਵੇਂ ਲੇਆਊਟ ’ਤੇ ਸਵਿੱਚ ਕਰਨ ਲਈ ਉਤਸ਼ਾਹਿਤ ਕਰਨ ਲਈ ਇਕ ਪੁਆਇੰਟ ’ਤੇ ਸੰਕੇਤ ਮਿਲੇਗਾ। ਅਪ੍ਰੈਲ ਤਕ ਨਵੇਂ ਲੇਆਊਟ ਦਾ ਆਪਸ਼ਨ ਸਿਲੈਟ ਨਾ ਕਰਨ ’ਤੇ ਉਸਨੂੰ ਆਪਣ-ਨਵੇਂ ਨਵੇਂ ਲੇਆਊਟ ’ਚ ਬਦਲ ਦਿੱਤਾ ਜਾਵੇਗਾ। ਜੇਕਰ ਯੂਜ਼ਰ ਚਾਹੇ ਤਾਂ ਉਹ ਵਾਪਸ ਪੁਰਾਣੀ ਸੈਟਿੰਗ ’ਚ ਜਾ ਸਕੇਗਾ। ਹਾਲਾਂਕਿ ਪੁਰਾਣੀ ਸੈਟਿੰਗ ’ਚ ਵਾਪਸ ਜਾਣ ਦਾ ਆਪਸ਼ਨ ਦੂਜੀ ਤਿਮਾਹੀ ਦੇ ਅਖੀਰ ਤਕ ਖ਼ਤਮ ਕਰ ਦਿੱਤਾ ਜਾਵੇਗਾ, ਜਦੋਂ ਨਵਾਂ ਲੇਆਊਟ ਜੀਮੇਲ ਲਈ ਸਟੈਂਡਰਡ ਅਨੁਭਵ ਬਣ ਜਾਵੇਗਾ।

ਰੀਡਿਜ਼ਾਇਨ ਜੀਮੇਲ ਕੰਪਨੀ ਦੇ ਗੂਗਲ ਵਰਕਸਪੇਸ ਦੇ ਨਵੇਂ ਪਲਾਨ ਦਾ ਹਿੱਸਾ ਹੈ। ਨਵੇਂ ਡਿਜ਼ਾਇਨ ਤੋਂ ਬਾਅਦ ਜੀਮੇਲ ਯੂਜ਼ਰਸ ਨੂੰ ਗੂਗਲ ਚੈਟ, ਮੀਟ ਅਤੇ ਸਪੇਸ ਇਕ ਥਾਂ ’ਤੇ ਹੀ ਮਿਲਣਗੇ।

ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼


Rakesh

Content Editor

Related News