ਗੂਗਲ ਦੇ ਨਵੇਂ ਨੈਕਸਸ ਫੋਨ ''ਚ ਹੋਣਗੇ ਕਮਾਲ ਦੇ ਫੀਚਰ
Tuesday, Aug 02, 2016 - 03:46 PM (IST)

ਜਲੰਧਰ : ਪਿਛਲੇ ਕਈ ਮਹੀਨਿਆਂ ਤੋਂ ਅਸੀਂ ਐਂਡ੍ਰਾਇਡ 7.0 ਨੁਗਟ ਦੀਆਂ ਝਲਕੀਆਂ ਦੇਖ ਰਹੇ ਹਾਂ ਪਰ ਗੂਗਲ ਦੀ ਨਵੀਂ ਆਫਿਸ਼ੀਅਲ ਨੈਕਸਸ ਡਿਵਾਈਜ਼ ''ਚ ਵਰਤੇ ਜਾਣ ਵਾਲੇ ਕਈ ਸਾਫਟਵੇਅਰ ਗੂਗਲ ਵੱਲੋਂ ਅਜੇ ਤੱਕ ਰਿਵੀਲ ਨਹੀਂ ਕੀਤੇ ਗਏ। ਐਂਡ੍ਰਾਇਡ ਪੁਲਿਸ ਦੀ ਇਕ ਰਿਪੋਰਟ ਦੇ ਮੁਤਾਬਿਕ ਗੂਗਲ ਦੀ ਨਵੀਂ ਨੈਕਸਸ ਡਿਵਾਈਜ਼ ''ਚ ਵਿਜਿਟਸ ਬਦਲੇ ਹੋਏ ਹੋਣਗੇ ਤੇ ਗੂਗਲ ਸਰਚ ਬਾਰ ਵੀ ਮੋਡੀਫਾਈਡ ਹੋਵੇਗੀ। ਇਸ ਦੇ ਨਾਲ ਹੀ ਲਾਂਚਰ ਵੀ ਪੂਰੀ ਤਰ੍ਹਾਂ ਬਦਲਿਆ ਹੋਇਆ ਹੋਵੇਗਾ। ਮੈਨਿਊ ਓਪਨ ਹੋਣ ਦਾ ਸਟਾਈਲ ਵੀ ਤੁਹਾਨੂੰ ਪਹਿਲੇ ਐਂਡ੍ਰਾਇਡ ਫੋਨ ਐੱਚ. ਟੀ. ਸੀ. ਡ੍ਰੀਮ ਦੀ ਯਾਦ ਦਿਵਾ ਸਕਦਾ ਹੈ। ਗੂਗਲ ਦੇ ਨਵੇਂ ਨੈਕਸਸ ਡਿਵਾਈਜ਼ ''ਚ ਪੂਰੀ ਤਰ੍ਹਾਂ ਅਪਡੇਟਿਡ ਗੂਗਲ ਅਸਿਸਟੈਂਟ ਏ. ਆਈ. ਨੂੰ ਵੀ ਇੰਟ੍ਰੋਡਿਊਸ ਕੀਤਾ ਜਾਵੇਗਾ।
ਯੂਜ਼ਰ ਇੰਟਰਫੇਸ ਨੂੰ ਰੀਡਿਜ਼ਾਈਨ ਕਰਨਾ ਗੂਗਲ ਲਈ ਜ਼ਰੂਰੀ ਵੀ ਸੀ, ਕਿਉਂਕਿ ਐਂਡ੍ਰਾਇਡ ਲਾਲੀਪਾਪ, ਮਾਰਸ਼ਮੈਲੋ ਦੀਆਂ ਅਜੇ ਤੱਕ ਦੀਆਂ ਅਪਡੇਟਸ ''ਚ ਯੂ. ਆਈ. ''ਚ ਬਹੁਤ ਘਟ ਬਦਲਾਵ ਕੀਤੇ ਗਏ ਸੀ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੂਗਲ ਹੁਵਾਵੇ ਦੀ ਬਜਾਏ ਇਸ ਵਾਰ ਕਿਸੇ ਹੋਰ ਮੈਨੂਫੈਰਚਰਰ ਤੋਂ ਨਵੇਂ ਨੈਕਸਸ ਫੋਨ ਦਾ ਨਿਰਮਾਣ ਕਰਵਾਏਗੀ।