ਮੁਸ਼ਕਲਾਂ ’ਚ ਹੁਵਾਵੇਈ, ਹੁਣ ਐਂਡ੍ਰਾਇਡ ਨੇ ਅਧਿਕਾਰਕ ਵੈੱਬਸਾਈਟ ਤੋਂ ਹਟਾਏ ਇਹ ਸਮਾਰਟਫੋਨਜ਼

Monday, May 27, 2019 - 11:04 AM (IST)

ਮੁਸ਼ਕਲਾਂ ’ਚ ਹੁਵਾਵੇਈ, ਹੁਣ ਐਂਡ੍ਰਾਇਡ ਨੇ ਅਧਿਕਾਰਕ ਵੈੱਬਸਾਈਟ ਤੋਂ ਹਟਾਏ ਇਹ ਸਮਾਰਟਫੋਨਜ਼

ਗੈਜੇਟ ਡੈਸਕ– ਅਮਰੀਕਾ ਵਲੋਂ ਚੀਨੀ ਕੰਪਨੀ ਹੁਵਾਵੇਈ 'ਤੇ ਬੈਨ ਲਾਉਣ ਤੋਂ ਬਾਅਦ ਦਿਨੋ-ਦਿਨ ਕੰਪਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਗੂਗਲ ਨੇ ਪਹਿਲਾਂ ਹੀ ਹੁਵਾਵੇਈ ਦੇ ਸਮਾਰਟਫੋਨਸ 'ਤੇ ਐਂਡ੍ਰਾਇਡ ਅਪਡੇਟ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਹੁਣ ਕੰਪਨੀ ਦੇ ਸਮਾਰਟਫੋਨਸ ਨੂੰ ਐਂਡ੍ਰਾਇਡ ਦੀ ਅਧਿਕਾਰਕ ਸਾਈਟ ਤੋਂ ਹਟਾ ਦਿੱਤਾ ਗਿਆ ਹੈ। ਗੂਗਲ ਨੇ ਹੁਵਾਵੇਈ ਦੇ ਫਲੈਗਸ਼ਿਪ ਸਮਾਰਟਫੋਨਸ Huawei P30 Pro ਤੇ ਫੋਲਡੇਬਲ ਸਮਾਰਟਫੋਨ Mate X ਨੂੰ ਐਂਡ੍ਰਾਇਡ ਦੀ ਅਧਿਕਾਰਕ ਸਾਈਟ Android.com ਤੋਂ ਹਟਾ ਦਿੱਤਾ ਹੈ।

ਇਸ ਸੈਕਸ਼ਨ ਤੋਂ ਹਟਾਏ ਗਏ ਹੁਵਾਵੇਈ ਸਮਾਰਟਫੋਨਸ
ਇਨ੍ਹਾਂ ਸਮਾਰਟਫੋਨਸ ਨੂੰ ਪਹਿਲਾਂ ਵੈੱਬਸਾਈਟ ਦੇ 'ਲੇਟੈਸਟ ਤੇ ਗ੍ਰੇਟੈਸਟ' ਸੈਕਸ਼ਨ ਵਿਚ ਜਗ੍ਹਾ ਦਿੱਤੀ ਗਈ ਸੀ। ਇਨ੍ਹਾਂ ਨੂੰ ਸੈਮਸੰਗ ਗਲੈਕਸੀ S10 5G, LG V50 ThinQ 5G ਤੇ Xiaomi Mi Mix 3 5G ਵਰਗੇ ਲੇਟੈਸਟ 5G ਸਮਾਰਟਫੋਨਸ ਨਾਲ ਰੱਖਿਆ ਗਿਆ ਸੀ ਪਰ ਹੁਣ ਇਨ੍ਹਾਂ ਨੂੰ ਸਾਈਟ ਤੋਂ ਹਟਾ ਦਿੱਤਾ ਗਿਆ ਹੈ।

PunjabKesari

ਮੌਜੂਦਾ ਯੂਜ਼ਰਜ਼ ਨੂੰ ਵੀ ਆ ਸਕਦੀ ਹੈ ਪ੍ਰੇਸ਼ਾਨੀ
ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿਚ ਹੁਵਾਵੇਈ ਦੇ ਮੌਜੂਦਾ ਯੂਜ਼ਰਜ਼ ਨੂੰ ਵੀ ਕੁਝ ਪ੍ਰੇਸ਼ਾਨੀ ਆ ਸਕਦੀ ਹੈ। ਰਿਪੋਰਟ ਅਨੁਸਾਰ ਹੁਵਾਵੇਈ ਨੇ ਪਲਾਨ ਬੀ ਤਹਿਤ ਆਪਣਾ ਨਵਾਂ ਆਪ੍ਰੇਟਿੰਗ ਸਿਸਟਮ ਬਣਾ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਾਰੀਆਂ ਲੋਕਪ੍ਰਿਯ ਐਪਸ ਨੂੰ ਸੁਪੋਰਟ ਕਰੇਗਾ।            


Related News