ਆਪਣੇ ਸਮਾਰਟਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 28 ਐਪਸ

02/22/2019 5:12:50 PM

ਗੈਜੇਟ ਡੈਸਕ– ਸਕਿਓਰਿਟੀ ਕੰਪਨੀ ਕਵਿਕ ਹੀਲ ਨੇ ਪੁੱਸ਼ਟੀ ਕੀਤੀ ਹੈ ਕਿ ਗੂਗਲ ਨੇ ਫਿਰ ਤੋਂ 28 ਐਪਸ ਪਲੇਅ ਸਟੋਰ ਤੋਂ ਹਟਾ ਲਏ ਹਨ। ਸਕਿਓਰਿਟੀ ਕੰਪਨੀ ਕਵਿਕ ਹੀਲ ਮੁਤਾਬਕ, ਇਹ ਸਾਰੀਆਂ 28 ਐਪਸ ਇਕ ਹੀ ਡਿਵੈਲਪ ਨੇ ਬਣਾਏ ਹਨ ਜੋ ਪਲੇਅ ਸਟੋਰ ’ਤੇ Sarvesh Developer ਦੇ ਨਾਂ ਤੋਂ ਮੌਜੂਦ ਸੀ। ਇਹ ਐਪਸ ਪਲੇਅ ਸਟੋਰ ਤੋਂ 48 ਹਜ਼ਾਰ ਵਾਰ ਤੋਂ ਜ਼ਿਆਦਾ ਡਾਊਨਲੋਡ ਕੀਤੇ ਗਏ ਹਨ। ਦੱਸ ਦੇਈਏ ਕਿ ਗੂਗਲ ਕੁਝ ਸਮੇਂ ਤੋਂ ਲਗਾਤਾਰ ਪਲੇਅ ਸਟੋਰ ਤੋਂ ਐਪਸ ਹਟਾ ਰਹੀ ਹੈ। ਇਨ੍ਹਾਂ ਐਪਸ ’ਚੋਂ ਜ਼ਿਆਦਾਤਰ ਫੇਕ ਐਪਸ ਹੁੰਦੇ ਹਨ, ਉਥੇ ਹੀ ਕੁਝ ਐਪਸ ਸਪੈਮ ਹੁੰਦੇ ਹਨ ਜੋ ਸਮਾਰਟਫੋਨ ਨੂੰ ਨੁਕਸਾਨ ਪਹੁੰਚਾਉਂਦੇ ਹਨ। 

PunjabKesari

ਇਹ ਐਪਸ ਹਨ ਸ਼ਾਮਲ
ਇਨ੍ਹਾਂ ’ਚ ਜ਼ਿਆਦਾਤਰ ਐਪਸ ਅਜਿਹੇ ਸਨ ਜਿਨ੍ਹਾਂ ਦੇ ਨਾਂ ਕ੍ਰੈਡਿਟ ਕਾਰਡ ਪ੍ਰੋਸੈਸ, ਹੋਮ ਲੋਨ ਐਡਵਾਈਜ਼ਰ ਨਾਲ ਜੁੜੇ ਹਨ। ਆਮਤੌਰ ’ਤੇ ਯੂਜ਼ਰਜ਼ ਅਜ-ਕੱਲ ਪਲੇਅ ਸਟੋਰ ’ਤੇ ਆਪਣੀ ਆਸਾਨੀ ਲਈ ਅਜਿਹੇ ਐਪਸ ਸਰਚ ਕਰਦੇ ਹਨ ਤਾਂ ਜੋ ਕੰਮ ਆਸਾਨ ਹੋ ਸਕੇ। ਕੁਝ ਡਿਵੈਲਪਰ ਇਸ ਦਾ ਫਾਇਦਾ ਚੁੱਕ ਕੇ ਅਜਿਹੇ ਐਪਸ ਤਿਆਰ ਕਰਦੇ ਹਨ ਜਿਨ੍ਹਾਂ ਦਾ ਨਾਂ ਬੈਂਕਿੰਗ ਨਾਲ ਜੁੜਿਆ ਹੋਵੇ ਪਰ ਕੰਮ ਨਹੀਂ ਕਰਦੇ। ਹਾਲਾਂਕਿ ਇਨ੍ਹਾਂ ਐਪਸ ਦੀ ਜਾਣਕਾਰੀ ਦੇਖਣ ’ਚ ਅਸਲੀ ਲੱਗਦੀ ਹੈ ਪਰ ਇਸ ਨੂੰ ਡਾਊਨਲੋਡ ਕਰਕੇ ਓਪਨ ਕਰਨ ’ਤੇ ਇਸ ਵਿਚ ਕੋਈ ਵੀ ਅਜਿਹੇ ਫੀਚਰਜ਼ ਨਹੀਂ ਮਿਲਦੇ ਜੋ ਤੁਹਾਡੇ ਕੰਮ ਦੇ ਹੋਣਗੇ। 

PunjabKesari

ਇੰਝ ਪੁਹੰਚਦਾ ਹੈ ਨੁਕਸਾਨ
ਕਵਿਕ ਹੀਲ ਨੇ ਕਿਹਾ ਹੈ ਕਿ ਨਾਂ ਦੇ ਮੁਕਾਬਕ ਇਹ ਐਪ ਕੋਈ ਵੀ ਅਜਿਹਾ ਕੰਮ ਨਹੀਂ ਕਰਦੇ ਸਨ ਜਿਸ ਲਈ ਐਪਸ ਨੂੰ ਗੂਗਲ ਪਲੇਅ ਸਟੋਰ ’ਤੇ ਇਜਾਜ਼ਤ ਦਿੱਤੀ ਗਈ ਸੀ। ਗੂਗਲ ਨੇ ਇਸ ਕਾਰਨ ਇਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੇ ਐਪਸ ਦੇ ਕੰਮ ਕਰਨ ਦੇ ਤਰੀਕੇ ਇੱਕੋ ਜਿਹੇ ਹਨ। ਇਹ ਤੁਹਾਨੂੰ ਕੁਝ ਟਾਸਕ ਦੇ ਕੇ ਪੈਸੇ ਕਮਾਉਣ ਦਾ ਮੌਕਾ ਦੇਣ ਦਾ ਦਾਅਵਾ ਕਰਦੇ ਹਨ। ਇਸ ਲਈ ਤੁਹਾਨੂੰ ਨਾ ਚਾਹ ਕੇ ਵੀ ਐਡ ਦਿਖਾਇਆ ਜਾਂਦਾ ਹੈ। ਵਿਗਿਆਪਨ ’ਤੇ ਕਲਿਕ ਕਰਕੇ ਤੁਹਾਨੂੰ ਕੁਝ ਹੋਰ ਐਪਸ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ ਅਤੇ ਇਸ ਨਾਲ ਤੁਹਾਨੂੰ ਪੁਆਇੰਟਸ ਮਿਲਦੇ ਹਨ।


Related News