ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 30 ‘ਖ਼ਤਰਨਾਕ’ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

06/20/2020 5:50:23 PM

ਗੈਜੇਟ ਡੈਸਕ– ਗੂਗਲ ਨੇ 30 ਪ੍ਰਸਿੱਧ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਅਤੇ ਅਜਿਹਾ ਉਨ੍ਹਾਂ ’ਚ ਖ਼ਤਰਨਾਕ ਮਾਲਵੇਅਰ ਮਿਲਣ ਦੇ ਚਲਦੇ ਕੀਤਾ ਗਿਆ ਹੈ। ਹੁਣ ਨਵੇਂ ਉਪਭੋਗਤਾ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਨਹੀਂ ਕਰ ਸਕਣਗੇ। ਇਸ ਤੋਂ ਪਹਿਲਾਂ ਇਨ੍ਹਾਂ ਐਪਸ ਨੂੰ 2 ਕਰੋੜ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਅਜਿਹੇ ’ਚ ਉਪਭੋਗਤਾਵਾਂ ਨੂੰ ਇਹ ਐਪਸ ਆਪਣੇ ਸਮਾਰਟਫੋਨ ’ਚੋਂ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਾਹਮਣੇ ਆਈ ਐਪਸ ਦੀ ਲਿਸਟ ’ਚ ਸਭ ਤੋਂ ਜ਼ਿਆਦਾ ਉਪਭੋਗਤਾਵਾਂ ਨੇ ਅਜਿਹੇ ਥਰਡ ਪਾਰਟੀ ਸੈਲਫ਼ੀ ਐਪਸ ਨੂੰ ਡਾਊਨਲੋਡ ਕੀਤਾ ਹੈ, ਜਿਨ੍ਹਾਂ ’ਚ ਮਾਲਵੇਅਰ ਹਨ। 

WhiteOps ਦੇ ਸੁਰੱਖਿਆ ਖੋਜੀਆਂ ਨੇ ਇਨ੍ਹਾਂ ਐਪਸ ਦਾ ਪਤਾ ਲਗਾਇਆ ਅਤੇ ਕਿਹਾ ਕਿ ਅਜਿਹੇ ਐਪਸ ਫੋਨ ’ਚ ਢੇਰਾਂ ਐਡ ਵਿਖਾਉਣ ਲਗਦੇ ਹਨ ਅਤੇ ਬਿਨ੍ਹਾਂ ਲਿੰਕ ’ਤੇ ਕਲਿੱਕ ਕੀਤੇ ਉਪਭੋਗਤਾਵਾਂ ਨੂੰ ਉਨ੍ਹਾਂ ’ਤੇ ਰੀਡਾਇਰੈਕਟ ਕਰਨ ਲਗਦੇ ਹਨ। ਇੰਨਾ ਹੀ ਨਹੀਂ, ਕਈ ਮਾਮਲਿਆਂ ’ਚ ਇਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਉਪਭੋਗਤਾਵਾਂ ਲਈ ਅਜਿਹੇ ਐਪਸ ਨੂੰ ਡਿਲੀਟ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ। ਅਸੀਂ ਇਥੇ ਤੁਹਾਡੇ ਲਈ ਉਨ੍ਹਾਂ ਐਪਸ ਦੀ ਲਿਸਟ ਲੈ ਕੇ ਆਏ ਹਾਂ। ਜੇਕਰ ਇਨ੍ਹਾਂ ’ਚੋਂ ਕੋਈ ਵੀ ਐਪ ਤੁਹਾਡੇ ਫੋਨ ’ਚ ਮੌਜੂਦ ਹੈ ਤਾਂ ਤੁਰੰਤ ਉਸ ਨੂੰ ਡਿਲੀਟ ਕਰ ਦਿਓ।

ਐਪਸ ਇੰਸਟਾਲ
Yoriko Camera 1 ਲੱਖ
Solu Camera 5 ਲੱਖ
Lite Beauty Camera 10 ਲੱਖ
Beauty Collage Lite 5 ਲੱਖ
Beauty and Filters camera 10 ਲੱਖ
Photo Collage and beauty camera 1 ਲੱਖ
Gaty Beauty Camera 5 ਲੱਖ
Pand Selife Beauty Camera 50 ਹਜ਼ਾਰ
Cartoon Photo Editor and Selfie Beauty Camera 10 ਲੱਖ
Benbu Seilfe Beauty Camera 10 ਲੱਖ
Pinut Selife Beauty and Photo Editor 10 ਲੱਖ
Mood Photo Editor and Selife Beauty Camera 5 ਲੱਖ
Rose Photo Editor and Selfie Beauty Camera 10 ਲੱਖ
Selife Beauty Camera and Photo Editor 1 ਲੱਖ
Fog Selife Beauty Camera 1 ਲੱਖ
First Selife Beauty Camera and Photo Editor 50 ਲੱਖ
Vanu Selife Beauty Camera 1 ਲੱਖ
Sun Pro Beauty Camera 10 ਲੱਖ
Funny Sweet Beauty Camera 5 ਲੱਖ
Little Bee Beauty Camera 10 ਲੱਖ
Beauty Camera and Photo Editor Pro 10 ਲੱਖ
Grass Beauty Camera 10 ਲੱਖ
Ele Beauty Camera 10 ਲੱਖ
Flower Beauty Camera 1 ਲੱਖ
Best Selfie Beauty Camera 10 ਲੱਖ
Orange Camera 5 ਲੱਖ
Sunny Beauty Camera 10 ਲੱਖ
Pro Selfie Beauty Camera 5 ਲੱਖ
Selfie Beauty Camera Pro 10 ਲੱਖ
Elegant Beauty Cam-2019 50 ਹਜ਼ਾਕ

ਐਪਸ ’ਚ ਮੌਜੂਦ ਸੀ ਮਾਲਵੇਅਰ
ਸਾਹਮਣੇ ਆਏ ਐਪਸ ਨੂੰ ਕੁਲ 2 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। WhiteOps ਵਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਐਪਸ ਨੂੰ ਉਪਭੋਗਤਾਵਾਂ ਦੇ ਡਿਵਾਈਸ ’ਚ ਢੇਰਾਂ ਐਡ ਵਿਖਾਉਣ ਲਈ ਡਿਜ਼ਾਇਨ ਕੀਤਾ ਗਿਆ ਸੀ। ਪਹਿਲਾ ਐਪ ਪਬਲਿਸ਼ ਕਰਨ ਤੋਂ ਬਾਅਦ ਫਰਾਡ ਕਰਨ ਵਾਲਿਆਂ ਨੇ ਲਗਭਗ ਹਰ 11ਵੇਂ ਦਿਨ ਨਵਾਂ ਐਪ ਪਬਲਿਸ਼ ਕੀਤਾ। ਜ਼ਿਆਦਾਤਰ ਅਜਿਹੇ ਐਪਸ ਪਲੇਅ ਸਟੋਰ ’ਤੋਂ ਹਟਾਏ ਜਾਣ ਤੋਂ ਪਹਿਲਾਂ ਕਰੀਬ 17 ਦਿਨਾਂ ਤਕ ਮੌਜੂਦ ਰਹੇ। ਸਾਹਮਣੇ ਆਇਆ ਹੈ ਕਿ ਇਨ੍ਹਾਂ ਐਪਸ ਦੇ APK ’ਚ ‘ਪੈਕਰਸ’ ਦੀ ਵਰਤੋਂ ਕਰਕੇ ਮਾਲਵੇਅਰ ਲੁਕਾਇਆ ਗਿਆ ਸੀ। 


Rakesh

Content Editor

Related News