ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 17 ਲੋਨ ਐਪ, ਲੋਕਾਂ ਨੂੰ ਕਰ ਰਹੇ ਸਨ ਬਲੈਕਮੇਲ

Saturday, Dec 09, 2023 - 06:56 PM (IST)

ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 17 ਲੋਨ ਐਪ, ਲੋਕਾਂ ਨੂੰ ਕਰ ਰਹੇ ਸਨ ਬਲੈਕਮੇਲ

ਗੈਜੇਟ ਡੈਸਕ- ਟੈੱਕ ਜਾਇੰਟ ਗੂਗਲ ਨੇ ਪਲੇਅ ਸਟੋਰ ਤੋਂ ਲੋਨ ਦੇਣ ਵਾਲੇ 17 ਐਪਸ ਨੂੰ ਰਿਮੂਵ ਕਰ ਦਿੱਤਾ ਹੈ। ਇਹ ਐਪ ਯੂਜ਼ਰਜ਼ ਦੇ ਨਾਲ ਫਰਾਡ ਕਰ ਰਹੇ ਸਨ। ਇਨ੍ਹਾਂ 'ਚ ਸਪਾਈ ਮਾਲਵੇਅਰ ਪਾਇਆ ਗਿਆ ਹੈ। ਸਾਈਬਰ ਸਕਿਓਰਿਟੀ ਫਰਮ ESET ਦੀ ਇਕ ਰਿਸਰਚ ਰਿਪੋਰਟ 'ਚ ਪਤਾ ਲੱਗਾ ਹੈ ਕਿ ਧੋਖਾਧੜੀ ਕਰਨ ਵਾਲੇ ਕਈ ਇੰਸਟੈਂਟ ਲੋਨ ਐਪ ਐਂਡਰਾਇਡ ਯੂਜ਼ਰਜ਼ ਨੂੰ ਟਾਰਗੇਟ ਕਰ ਰਹੇ ਹਨ। 

ਰਿਪੋਰਟ 'ਚ 18 ਐਪ ਦੀ ਪਛਾਣ ਕੀਤੀ ਗਈ ਸੀ, ਇਨ੍ਹਾਂ 'ਚੋਂ ਗੂਗਲ ਨੇ 17 ਐਪਸ ਨੂੰ ਹਟਾ ਦਿੱਤਾ ਹੈ, ਜਦੋਂਕਿ ਇਕ ਐਪ ਦੇ ਡਿਵੈਲਪਰਾਂ ਨੇ ਆਪਣੀ ਪਾਲਿਸੀ ਨੂੰ ਗੂਗਲ ਦੇ ਨਿਯਮਾਂ ਦੇ ਅਨੁਸਾਰ ਬਦਲ ਲਿਆ ਹੈ। ਇਸ ਕਾਰਨ ਉਸਨੂੰ ਪਲੇਅ ਸਟੋਰ ਤੋਂ ਨਹੀਂ ਹਟਾਇਆ ਗਿਆ। 

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਗੂਗਲ ਪਲੇਅ ਸਟੋਰ ਤੋਂ ਹਟਾਏ ਇਹ 17 ਲੋਨ ਐਪਸ

4S Cash
AA Kredit
Amor Cash
Cartera grande
Cashwow
CrediBus
EasyCash
EasyCredit
Finupp Lending
FlashLoan
Go Crédito
GuayabaCash
Instantáneo Préstamo
Préstamos De Crédito-YumiCash
PréstamosCrédito
Rápido Crédito
TrueNaira

ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ

ਥਰਡ ਪਾਰਟੀ ਸੋਰਸ ਨਾਲ ਹੁਣ ਵੀ ਐਕਟਿਵ ਹਨ ਐਪ

ਹਾਲਾਂਕਿ ਗੂਗਲ ਦੇ ਐਕਸ਼ਨ ਤੋਂ ਪਹਿਲਾਂ ਇਹ ਐਪ 1.20 ਕਰੋੜ ਵਾਰ ਡਾਊਨਲੋਡ ਕੀਤੇ ਜਾ ਚੁੱਕੇ ਹਨ। ਇਹ ਐਪ ਹੁਣ ਥਰਡ ਪਾਰਟੀ ਸੋਰਸ ਜਿਵੇਂ- ਸੋਸ਼ਲ ਮੀਡੀਆ ਪਲੇਟਫਾਰਮ ਅਤੇ ਐੱਸ.ਐੱਮ.ਐੱਸ. ਰਾਹੀਂ ਟੈਕਸਟ ਮੈਸੇਜ ਭੇਜ ਕੇ ਲੋਕਾਂ ਦੇ ਨਾਲ ਠੱਗੀ ਕਰ ਰਹੇ ਹਨ। ਇਹ ਐਪ ਭਾਰਤ ਸਣੇ ਮੈਕਸੀਕੋ, ਇੰਡੋਨੇਸ਼ੀਆ, ਥਾਈਲੈਂਡ, ਵਿਅਤਨਾਮ, ਪਾਕਿਸਤਾਨ, ਕੋਲੰਬੀਆ, ਪੇਰੂ, ਫਿਲੀਪੀਂਸ, ਮਿਸਰ, ਕੀਨੀਆ, ਨਾਈਜ਼ੀਰੀਆ ਅਤੇ ਸਿੰਗਾਪੁਰ 'ਚ ਆਪਰੇਟ ਕੀਤੇ ਜਾਂਦੇ ਹਨ। 

ਰਿਪੋਰਟ ਮੁਤਾਬਕ, ਇੰਸਟੈਂਟ ਲੋਨ ਦੇ ਨਾਂ 'ਤੇ ਇਹ ਐਪ ਕਈ ਤਰ੍ਹਾਂ ਦੀ ਪਰਮਿਸ਼ਨ ਜਿਵੇਂ- ਕਾਲ ਲੋਗਸ, ਸਟੋਰੇਜ, ਮੀਡੀਆ ਫਾਈਲਾਂ, ਕਾਨਟੈਕਟ ਲਿਸਟ ਅਤੇ ਲੋਕੇਸ਼ਨ ਡਾਟਾ ਨੂੰ ਬਾਈਪਾਸ ਕਰਦੇ ਹਨ। ਇਸਤੋਂ ਇਲਾਵਾ ਯੂਜ਼ਰ ਦਾ ਨਿੱਜੀ ਡਾਟਾ ਹਾਸਿਲ ਕਰਨ ਲਈ ਐਡਰੈੱਸ, ਬੈਂਕ ਅਕਾਊਂਟ ਅਤੇ ਫੋਟੋ ਵਰਗੀ ਡਿਟੇਲ ਵੀ ਸ਼ੇਅਰ ਕਰਨ ਲਈ ਕਹਿੰਦੇ ਹਨ। 

ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹਨ

ਇਹ ਗੂਗਲ ਦੇ ਪਲੇਅ ਸਟੋਰ ਦੀ ਪਾਲਿਸੀ ਨੂੰ ਵੀ ਚਕਮਾ ਦੇ ਰਹੇ ਸਨ। ਇਨ੍ਹਾਂ ਐਪ ਨਾਲ ਲੋਕਾਂ ਨੂੰ ਤੁਰੰਤ ਲੋਨ ਮਿਲਦਾ ਹੈ ਪਰ ਇਸ ਲਈ ਕਾਫੀ ਜ਼ਿਆਦਾ ਵਿਆਜ ਵਸੂਲਿਆ ਜਾਂਦਾ ਹੈ ਅਤੇ ਲੋਨ ਅਦਾ ਕਰਨ ਲਈ ਸਮਾਂ ਵੀ ਘੱਟ ਦਿੱਤਾ ਜਾਂਦਾ ਹੈ। 

ਯੂਜ਼ਰ ਦੀ ਸਾਰੀ ਡਿਟੇਲਸ ਮਿਲਣ ਤੋਂ ਬਾਅਦ ਐਪ ਲੋਨ ਅਦਾ ਕਰਨ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਹਨ। ESET ਰਿਸਰਚ ਲੁਕਾਸ ਸਟੇਫਾਨਕੋ ਨੇ ਕਿਹਾ ਕਿ ਇਹ ਲੋਕ ਲੋਨ ਐਪਸ ਰਾਹੀਂ ਲੋਕਾਂ ਨੂੰ ਬਲੈਕਮੇਲ ਕਰਦੇ ਹਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦੇ ਸਨ। 

ਇਹ ਵੀ ਪੜ੍ਹੋ- ਤੂਫ਼ਾਨੀ ਰਫ਼ਤਾਰ ਵਾਲੀ ਨਵੀਂ Lamborghini Revuelto ਭਾਰਤ 'ਚ ਲਾਂਚ, ਕੀਮਤ ਜਾਣ ਉੱਡ ਜਾਣਗੇ ਹੋਸ਼


author

Rakesh

Content Editor

Related News