ਗੂਗਲ ਆਪਣੇ ਆਪ ਡਿਲੀਟ ਕਰ ਦੇਵੇਗਾ ਤੁਹਾਡਾ ਡਾਟਾ, ਆ ਗਿਆ ਨਵਾਂ ਫੀਚਰ

06/25/2020 2:14:15 PM

ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਵੱਡੀ ਤਕਨਾਲੋਜੀ ਕੰਪਨੀ ਗੂਗਲ ਨੇ ਆਪਣੀ ਪ੍ਰਾਈਵੇਸੀ ਪਾਲਿਸੀ ’ਚ ਬਦਲਾਅ ਕੀਤਾ ਹੈ। ਨਵੀਂ ਸੈਟਿੰਗ ਤਹਿਤ ਹੁਣ ਗੂਗਲ ਤੁਹਾਡੀ ਸਰਚ ਤੇ ਲੋਕੇਸ਼ਨ ਹਿਸਟਰੀ ਅਤੇ ਵੌਇਸ ਕਮਾਂਡਸ ਦੇ ਡਾਟਾ ਨੂੰ 18 ਮਹੀਨਿਆਂ ਬਾਅਦ ਆਪਣੇ ਆਪ ਡਿਲੀਟ ਕਰ ਦੇਵੇਗਾ। ਇਹ ਫੀਚਰ ਪਹਿਲਾਂ ਵੀ ਉਪਲੱਬਧ ਸੀ, ਹਾਲਾਂਕਿ ਉਪਭੋਗਤਾਵਾਂ ਨੂੰ ਸੈਟਿੰਗਸ ’ਚ ਜਾ ਕੇ ਇਸ ਨੂੰ ਆਨ ਕਰਨਾ ਪੈਂਦਾ ਸੀ। ਹਾਲਾਂਕਿ, ਹੁਮ ਨਵੇਂ ਉਪਭੋਗਤਾਵਾਂ ਲਈ ਇਹ ਡਿਫਾਲਟ ਰੂਪ ਨਾਲ ਕੰਮ ਕਰੇਗਾ ਅਤੇ ਉਨ੍ਹਾਂ ਦਾ ਡਾਟਾ ਆਪਣੇ ਆਪ ਡਿਲੀਟ ਹੋ ਜਾਵੇਗਾ। ਪੁਰਾਣੇ ਉਪਭੋਗਤਾ ਵੀ ਇਸ ਨਵੇਂ ਬਦਲਾਅ ਲਈ ਅਪਲਾਈ ਕਰ ਸਕਦੇ ਹਨ। 

ਨਵੀਂ ਪ੍ਰਾਈਵੇਸੀ ਸੈਟਿੰਗ ਗੂਗਲ ਐਪ ਅਤੇ ਵੈੱਬ ਲਈ ਕੰਮ ਕਰੇਗੀ। ਇਸ ਤੋਂ ਇਲਾਵਾ ਗੂਗਲ ਨੇ ਇਸ ਫੀਚਰ ਨੂੰ ਯੂਟਿਊਬ ਲਈ ਵੀ ਜਾਰੀ ਕੀਤਾ ਹੈ, ਜਿਥੇ ਆਟੋ ਡਿਲੀਟ ਦਾ ਫੀਚਰ 36 ਮਹੀਨਿਆਂ ਲਈ ਹੁੰਦਾ ਹੈ। ਦੱਸ ਦੇਈਏ ਕਿ ਗੂਗਲ ਨੇ ਪਿਛਲੇ ਸਾਲ ਯੂਜ਼ਰਸ ਨੂੰ 3 ਮਹੀਨਿਆਂ ਜਾਂ 18 ਮਹੀਨਿਆਂ ਬਾਅਦ ਆਪਣੇ ਆਪ ਡਿਲੀਟ ਹੋ ਜਾਣ ਦਾ ਫੀਚਰ ਦਿੱਤਾ ਸੀ। ਇਸ ਨੂੰ ਯੂਜ਼ਰਸ ਸੈਟਿੰਗਸ ’ਚ ਜਾ ਕੇ ਚੁਣ ਸਕਦੇ ਸਨ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਸਰਚ ਤੇ ਲੋਕੇਸ਼ਨ ਹਿਸਟਰੀ ਅਤੇ ਵੌਇਸ ਕਮਾਂਡਸ ਗੂਗਲ ਤੋਂ ਆਪਣੇ ਆਪ ਡਿਲੀਟ ਹੋ ਜਾਣ ਤਾਂ ਇਥੇ ਅਸੀਂ ਤੁਹਾਨੂੰ ਉਸ ਦਾ ਤਰੀਕਾ ਦੱਸ ਰਹੇ ਹਾਂ। 

PunjabKesari

ਇੰਝ ਕਰੋ ਸੈਟਿੰਗਸ ’ਚ ਬਦਲਾਅ
ਆਪਣੇ ਸਮਾਰਟਫੋਨ ’ਚ ਗੂਗਲ ਐਪ ਨੂੰ ਓਪਨ ਕਰਕੇ ਸੱਜੇ ਪਾਸੇ ਮੌਜੂਦ ਪ੍ਰੋਫਾਇਲ ਮੈਨਿਊ ’ਤੇ ਟੈਪ ਕਰੋ। 
Manage you Google Account ’ਤੇ ਟੈਪ ਕਰੋ ਅਤੇ Data & Personalization ’ਤੇ ਜਾਓ। 
ਇਥੇ ਤੁਹਾਨੂੰ Acticvity Controls ਦੇ ਹੇਠਾਂ Web & App Activity ਵਿਖਾਈ ਦੇਵੇਗਾ, ਉਸ ’ਤੇ ਟੈਪ ਕਰੋ। 
ਹੇਠਲੇ ਪਾਸੇ ਦਿੱਤੇ ਗਏ ਆਟੋ ਡਿਲੀਟ ਆਪਸ਼ਨ ’ਤੇ ਕਲਿੱਕ ਕਰੋ।
ਇਥੇ 3 ਮਹੀਨੇ, 18 ਮਹੀਨੇ ਅਤੇ ਇਸ ਨੂੰ ਬੰਦ ਕਰਨ ਵਰਗੇ ਤਿੰਨ ਆਪਸ਼ਨ ਵਿਖਾਈ ਦੇਣਗੇ। ਤੁਸੀਂ ਆਪਣੀ ਪਸੰਦ ਦਾ ਆਪਸ਼ਨ ਚੁਣ ਸਕਦੇ ਹੋ।


Rakesh

Content Editor

Related News