Google ਨਹੀਂ ਬਣਾਵੇਗਾ ਹੱਥਿਆਰਾਂ ''ਚ ਯੂਜ਼ ਹੋਣ ਵਾਲਾ AI ਸਾਫਟਵੇਅਰ : ਸੁੰਦਰ ਪਿਚਾਈ

Friday, Jun 08, 2018 - 09:04 PM (IST)

Google ਨਹੀਂ ਬਣਾਵੇਗਾ ਹੱਥਿਆਰਾਂ ''ਚ ਯੂਜ਼ ਹੋਣ ਵਾਲਾ AI  ਸਾਫਟਵੇਅਰ : ਸੁੰਦਰ ਪਿਚਾਈ

ਜਲੰਧਰ—ਹਾਲ ਹੀ ਆਈ ਖਬਰ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਗੂਗਲ ਨੇ ਏ.ਆਈ. ਨੂੰ ਲੈ ਕੇ ਅਮਰੀਕੀ ਮਿਲਟਰੀ ਨਾਲ ਹੱਥ ਮਿਲਾਇਆ ਹੈ। ਇਸ ਦੇ ਚੱਲਦੇ ਕੰਪਨੀ ਦੇ ਖੁਦ ਦੇ ਹੀ ਕਰਮਚਾਰੀ ਅਤੇ ਯੂਜ਼ਰਸ ਇਸ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਸੀ ਕਿ ਗੂਗਲ ਨੂੰ ਵਪਾਰਕ ਜੰਗ 'ਚ ਹਿੱਸਾ ਨਹੀਂ ਲੈਣਾ ਚਾਹੀਦਾ। ਕਰਮਚਾਰੀਆਂ ਨੇ ਪੱਤਰ ਲਿਖ ਕੇ ਆਪਣੀ ਵਿਰੋਧ ਜਤਾਇਆ ਸੀ ਅਤੇ ਇਸ ਨੂੰ ਲੈ ਗੂਗਲ ਨੂੰ ਚਿਤਾਵਨੀ ਵੀ ਦਿੱਤੀ ਸੀ। ਉੱਥੇ ਹੁਣ ਗਗਲ ਨੇ ਆਰਟੀਫਿਸ਼ੀਅਲ ਇੰਟੈਲੀਜੰਸੀ 'ਤੇ ਬਣਨ ਵਾਲੇ ਪ੍ਰੋਡਕਟ ਨੂੰ ਬੈਨ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਇਕ ਬਲਾਗ ਪੋਸਟ ਦੇ ਜ਼ਰੀਏ ਦੱਸਿਆ ਕਿ ਉਹ Artificial Intelligence (AI) ਦਾ ਇਸਤੇਮਾਲ ਕਿਸੇ ਵੀ ਹੱਥਿਆਕ ਜਾਂ ਅਜਿਹੀ ਚੀਜ਼ ਲਈ ਨਹੀਂ ਕਰੇਗਾ ਜਿਸ ਨਾਲ ਕਿਸੇ ਵਿਅਕਤੀ ਨੂੰ ਨੁਕਸਾਨ ਹੋਵੇ।

PunjabKesari
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਇਸ ਗੱਲ ਨੂੰ ਜਾਣਨਾ ਚਾਹੁੰਦੇ ਹਾਂ ਕਿ ਕੰਪਨੀ ਦੁਆਰਾ ਇਸ ਤਾਕਤਵਰ ਤਕਨਾਲੋਜੀ ਦੇ ਇਸਤੇਮਾਲ ਨੂੰ ਲੈ ਕੇ ਕਾਫੀ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦੇ ਮੰਨ 'ਚ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਕਿਸ ਤਰ੍ਹਾਂ ਦੇ ਏ.ਆਈ. ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਇਸ ਦਾ ਵਿਕਾਸ ਕੀਤਾ ਜਾਵੇਗਾ।

PunjabKesari

ਇਸ ਦੇ ਨਾਲ ਹੀ ਇਸ ਦਾ ਸਮਾਜ 'ਤੇ ਕਈ ਸਾਲਾਂ ਤਕ ਅਸਰ ਰਹੇਗਾ। ਏ.ਆਈ. ਦਾ ਕਹਿਣਾ ਹੈ ਕਿ ਲੀਡਰ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਇਸ ਨੂੰ ਸਹੀ ਤਰ੍ਹਾਂ ਨਾਲ ਚਲਾਉਣ ਲਈ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਇਸ ਤੋਂ ਇਲਾਵਾ ਪਿਚਾਈ ਨੇ ਅਗੇ ਕਿਹਾ ਕਿ ਗੂਗਲ ਨੇ ਆਪਣੇ ਪ੍ਰੋਡਕਟ ਲਈ ai ਨੂੰ ਇਸ ਤਰ੍ਹਾਂ ਨਾਲ ਡਿਜਾਈਨ ਕੀਤਾ ਹੈ ਜੋ ਸਮਾਜ ਲਈ ਲਾਭਕਾਰੀ ਹੋਵੇ। ਪਿਚਾਈ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਇਸ ਤਰ੍ਹਾਂ ਦੀ ਕਿਸੇ ਵੀ ਟੈਕਨਾਲੋਜੀ ਨੂੰ ਨਹੀਂ ਬਣਾਵੇਗੀ ਜਿਸ ਨਾਲ ਲੋਕਾਂ ਨੂੰ ਨੁਕਸਾਨ ਹੋਵੇ।


Related News