ਪਲੇਅ ਸਟੋਰ ਦਾ ਫੀਚਰ,ਐਪ ਦੀ ਵਰਤੋਂ ਨਾ ਕਰਨ ''ਤੇ ਗੂਗਲ ਦੇਵੇਗਾ ਨੋਟੀਫਿਕੇਸ਼ਨਜ਼

Monday, May 13, 2019 - 10:35 AM (IST)

ਪਲੇਅ ਸਟੋਰ ਦਾ ਫੀਚਰ,ਐਪ ਦੀ ਵਰਤੋਂ ਨਾ ਕਰਨ ''ਤੇ ਗੂਗਲ ਦੇਵੇਗਾ ਨੋਟੀਫਿਕੇਸ਼ਨਜ਼

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ਰਾਹੀਂ ਐਪਸ ਨੂੰ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਸਾਡੇ ਵਿਚੋਂ ਜ਼ਿਆਦਾਤਰ ਲੋਕ ਐਪਸ ਨੂੰ ਡਾਊਨਲੋਡ ਤਾਂ ਕਰ ਲੈਂਦੇ ਹਨ ਪਰ ਉਨ੍ਹਾਂ ਦੀ ਵਰਤੋਂ ਬਹੁਤ ਘੱਟ ਕਰਦੇ ਹਨ। ਅਜਿਹੀ ਹਾਲਤ ਵਿਚ ਫੋਨ ਦੀ ਇੰਟਰਨਲ ਸਟੋਰੇਜ ਇਨ੍ਹਾਂ ਐਪਸ ਕਾਰਨ ਫੁੱਲ ਹੋ ਜਾਂਦੀ ਹੈ। ਇਸੇ ਗੱਲ ਵੱਲ ਧਿਆਨ ਦਿੰਦਿਆਂ ਗੂਗਲ ਆਪਣੇ ਪਲੇਅ ਸਟੋਰ 'ਚ ਨਵੇਂ ਫੀਚਰ ਸ਼ਾਮਲ ਕਰਨ ਵਾਲਾ ਹੈ, ਜੋ ਅਨਯੂਜ਼ਡ ਐਪਸ ਨੂੰ ਲੈ ਕੇ ਨੋਟੀਫਿਕੇਸ਼ਨ ਰਾਹੀਂ ਅਲਰਟ ਕਰੇਗਾ।

PunjabKesari

ਇੰਝ ਕੰਮ ਕਰੇਗਾ ਇਹ ਫੀਚਰ
ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਨੂੰ ਨੋਟੀਫਿਕੇਸ਼ਨ ਰਾਹੀਂ ਅਲਰਟ ਮਿਲੇਗਾ। ਇਸ ਅਲਰਟ 'ਤੇ ਟੈਪ ਕਰਨ 'ਤੇ ਇਹ ਤੁਹਾਨੂੰ ਸਿੱਧੇ ਤੌਰ 'ਤੇ ਗੂਗਲ ਪਲੇਅ ਸਟੋਰ 'ਚ ਲੈ ਜਾਵੇਗਾ, ਜਿਥੇ ਤੁਹਾਨੂੰ ਅਨਯੂਜ਼ਡ ਐਪਸ ਦੀ ਲਿਸਟ ਸ਼ੋਅ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਕਿਹੜੀ ਐਪ ਤੁਸੀਂ ਕਿੰਨੇ ਸਮੇਂ ਤੋਂ ਓਪਨ ਨਹੀਂ ਕੀਤੀ। ਤੁਸੀਂ ਆਪਣੀ ਮਰਜ਼ੀ ਨਾਲ ਇਥੋਂ ਐਪ ਨੂੰ ਅਨਇੰਸਟਾਲ ਵੀ ਕਰ ਸਕਦੇ ਹੋ।

ਫ੍ਰੀ ਹੋਵੇਗੀ ਇੰਟਰਨਲ ਮੈਮੋਰੀ
ਅਨਯੂਜ਼ਡ ਐਪਸ ਨੂੰ ਰਿਮੂਵ ਕਰਨ ਨਾਲ ਫੋਨ ਦੀ ਇੰਟਰਨਲ ਮੈਮੋਰੀ ਫ੍ਰੀ ਹੋ ਜਾਵੇਗੀ, ਜਿਸ ਦਾ ਤੁਹਾਡੇ ਫੋਨ ਦੀ ਸਪੀਡ 'ਤੇ ਕਾਫੀ ਚੰਗਾ ਅਸਰ ਪਵੇਗਾ ਅਤੇ ਫੋਨ ਪਹਿਲਾਂ ਨਾਲੋਂ ਚੰਗਾ ਕੰਮ ਕਰਨ ਲੱਗੇਗਾ।

ਸਾਹਮਣੇ ਆਏ ਸਕਰੀਨ ਸ਼ਾਟਸ
ਇਸ ਫੀਚਰ ਨੂੰ ਲੈ ਕੇ ਸਭ ਤੋਂ ਪਹਿਲਾਂ ਜਾਣਕਾਰੀ ਆਨਲਾਈਨ ਨਿਊਜ਼ ਵੈੱਬਸਾਈਟ 'ਐਂਡ੍ਰਾਇਡ ਵਰਲਡ' ਵਲੋਂ ਦਿੱਤੀ ਗਈ। ਇਸ ਵੈੱਬਸਾਈਟ 'ਤੇ ਕੁਝ ਸਕਰੀਨ ਸ਼ਾਟਸ ਵੀ ਦਿੱਤੇ ਗਏ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਮਾਰਟਫੋਨ ਦੀ ਨੋਟੀਫਿਕੇਸ਼ਨ ਟ੍ਰੇਅ 'ਚ ਅਲਰਟ ਆਉਣਗੇ, ਜਿਨ੍ਹਾਂ 'ਚ ਅਨਯੂਜ਼ਡ ਐਪਸ ਬਾਰੇ ਜਾਣਕਾਰੀ ਦਿੱਤੀ ਗਈ ਹੋਵੇਗੀ। ਅਜੇ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਇਸ ਫੀਚਰ ਨੂੰ ਵਿਸ਼ਵ ਪੱਧਰ 'ਤੇ ਕਦੋਂ ਲਿਆਂਦਾ


Related News