ਇਕ ਮਿੰਟ ''ਚ ਹੈਕ ਕੀਤਾ ਸਮਾਰਟਫੋਨ, ਗੂਗਲ ਨੇ ਦਿੱਤੇ 1.20 ਲੱਖ ਡਾਲਰ

Sunday, Nov 13, 2016 - 04:45 PM (IST)

ਇਕ ਮਿੰਟ ''ਚ ਹੈਕ ਕੀਤਾ ਸਮਾਰਟਫੋਨ, ਗੂਗਲ ਨੇ ਦਿੱਤੇ 1.20 ਲੱਖ ਡਾਲਰ
ਜਲੰਧਰ- ਗੂਗਲ ਆਪਣੇ ਨਵੇਂ ਪਿਕਸਲ ਸਮਾਰਟਫੋਨਜ਼ ਦੀ ਸਕਿਓਰਿਟੀ ਨੂੰ ਲੈ ਕੇ ਕਈ ਉੱਚੇ ਦਾਅਵੇ ਕਰ ਰਹੀ ਸੀ ਪਰ ਗੂਗਲ ਆਪਣੇ ਇਨ੍ਹਾਂ ਦਾਵਿਆਂ ''ਤੇ ਅਸਫਲ ਦਿਖਾਈ ਦਿੱਤੀ। ਵਾਈਟ ਹੈਟ ਹੈਕਰਜ਼ ਨਾਂ ਦਾ ਇਕ ਗਰੁੱਪ ਅਸਲੀਅਤ ''ਚ ਗੂਗਲ ਸਮਾਰਟਫੋਨ ਨੂੰ ਹੈਕ ਕਰਨ ''ਚ ਕਾਮਯਾਬ ਰਿਹਾ ਹੈ। ਇਹ ਹੈਕਰਜ਼ ਚਾਈਨੀਜ਼ ਸਕਿਓਰਿਟੀ ਸਾਫਟਵੇਅਰ ਕੰਪਨੀ Qihoo 360 ਤੋਂ ਹਨ। 
ਸਿਓਲ ''ਚ ਹਾਲ ਹੀ ''ਚ 2016 PwnFest ਹੈਕਿੰਗ ਮੁਕਾਬਲੇਬਾਜ਼ੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹੈਕਰਜ਼ ਨੇ ਗੂਗਲ ਦੇ ਨਵੇਂ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਰਾਟਫੋਨ ਨੂੰ ਘੱਟੋ-ਘੱਟ ਇਕ ਮਿੰਟ ''ਚ ਹੈਕ ਕਰ ਲਿਆ। ਇਨ੍ਹਾਂ ਸਮਾਰਟਫੋਨਜ਼ ਨੂੰ ਹੈਕ ਕਰਨ ਲਈ ਹੈਕਰਜ਼ ਨੂੰ 1.20 ਲੱਖ ਡਾਲਰ ਦਾ ਨਕਦ ਇਨਾਮ ਵੀ ਦਿੱਤਾ ਗਿਆ। 
ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਦਾ ਹੈਕਿੰਗ ਚੈਲੇਂਜ ਇਸ ਸਾਲ ਸਤੰਬਰ ''ਚ ਗੂਗਲ ਵੱਲੋਂ ਸ਼ੁਰੂ ਕੀਤਾ ਗਿਆ ਸੀ। ''ਦਿ ਪ੍ਰਾਜੈੱਕਟ ਜ਼ੀਰੋ ਪ੍ਰਾਈਜ਼'' ਕਾਂਟੈਸਟ ਦੇ ਤਹਿਤ ਗੂਗਲ ਹੈਕਿੰਗ ਲਈ ਦੋ ਸਮਾਰਟਫੋਨ ਨੈਕਸਸ 6ਪੀ ਅਤੇ ਨੈਕਸਸ 5ਐਕਸ ਦੀ ਪੈਸ਼ਕਸ਼ ਕਰ ਰਿਹਾ ਹੈ। ਇਸ ਚੈਲੇਂਜ ਮੁਤਾਬਕ ਬੈਕਰ ਨੂੰ ਮਲਟੀਪਲ ਫੀਚਰਜ਼ ਵਾਲੇ ਐਂਡ੍ਰਾਇਡ ਡਿਵਾਈਸ ''ਚੋਂ ਉਸ ਦੇ ਸਾਰੇ ਕੋਡ, ਫੋਨ ਨੰਬਰ ਅਤੇ ਈ-ਮੇਲ ਹੈਕ ਕਰਨੇ ਸਨ।

Related News