Google Pixel 9 ਸੀਰੀਜ਼ 'ਚ ਫੋਲਡੇਬਲ ਸਣੇ ਲਾਂਚ ਹੋਣਗੇ ਚਾਰ ਦਮਦਾਰ ਫੋਨ, ਲੀਕ ਹੋਈ ਕੀਮਤ

Saturday, Jul 27, 2024 - 05:10 PM (IST)

Google Pixel 9 ਸੀਰੀਜ਼ 'ਚ ਫੋਲਡੇਬਲ ਸਣੇ ਲਾਂਚ ਹੋਣਗੇ ਚਾਰ ਦਮਦਾਰ ਫੋਨ, ਲੀਕ ਹੋਈ ਕੀਮਤ

ਗੈਜੇਟ ਡੈਸਕ- ਗੂਗਲ ਪਿਕਸਲ 9 ਸੀਰੀਜ਼ 'ਚ ਇਸ ਵਾਰ ਫੋਲਡੇਬਲ ਡਿਵਾਈਸ ਸਮੇਤ ਚਾਰ ਮਾਡਲ ਦੇਖਣ ਨੂੰ ਮਿਲਣਗੇ। ਗੂਗਲ ਦੀ ਇਹ ਫਲੈਗਸ਼ਿਪ ਸਮਾਰਟਫੋਨ ਸੀਰੀਜ਼ ਅਗਲੇ ਮਹੀਨੇ ਗਲੋਬਲ ਬਾਜ਼ਾਰ 'ਚ ਦਸਤਕ ਦੇਣ ਵਾਲੀ ਹੈ। ਇਸ ਸੀਰੀਜ਼ ਨਾਲ ਜੁੜੀਆਂ ਕਈ ਲੀਕ ਰਿਪੋਰਟਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਸਾਲ ਕੰਪਨੀ ਨੇ ਪਿਕਸਲ 8 ਸੀਰੀਜ਼ 'ਚ ਦੋ ਹੀ ਫੋਨ ਉਤਾਰੇ ਸਨ। ਇਸ ਤੋਂ ਬਾਅਦ ਇਸ ਸੀਰੀਜ਼ ਦਾ ਸਭ ਤੋਂ ਸਸਤਾ ਫੋਨ ਪਿਕਸਲ 8ਏ ਪਿਛਲੇ ਮਹੀਨੇ ਭਾਰਤ ਸਮੇਤ ਦੁਨੀਆਭਰ 'ਚ ਲਾਂਚ ਕੀਤਾ ਗਿਆ ਹੈ। ਗੂਗਲ ਪਿਕਸਲ 9 ਸੀਰੀਜ਼ 'ਚ ਇਸ ਵਾਰ ਕੰਪਨੀ ਚਾਰ ਮਾਡਲ ਪੇਸ਼ ਕਰ ਸਕਦੀ ਹੈ, ਜਿਸ ਵਿਚ ਇਕ ਫੋਲਡੇਬਲ ਸਮਾਰਟਫੋਨ ਵੀ ਸ਼ਾਮਲ ਹੋਵੇਗਾ। 

ਇਹ ਵੀ ਪੜ੍ਹੋ- SIM ਪੋਰਟ ਕਰਵਾਉਣ ਤੋਂ ਪਹਿਲਾਂ ਜਾਣ ਲਓ ਤੁਹਾਡੇ ਇਲਾਕੇ 'ਚ BSNL ਦਾ ਨੈੱਟਵਰਕ ਹੈ ਜਾਂ ਨਹੀਂ, ਇਹ ਹੈ ਤਰੀਕਾ

ਲਾਂਚ ਹੋਣਗੇ ਚਾਰ ਮਾਡਲ

ਹੁਣ ਤਕ ਸਾਹਮਣੇ ਆਈਆਂ ਰਿਪੋਰਟਾਂ ਦੀ ਮੰਨੀਏ ਤਾਂ ਗੂਗਲ ਪਿਕਸਲ 9 ਸੀਰੀਜ਼ 'ਚ ਕੰਪਨੀ Pixel 9, Pixel 9 Pro, Pixel 9 Pro XL ਅਤੇ Pixel 9 Pro Fold ਲਾਂਚ ਕਰਨ ਵਾਲੀ ਹੈ। ਇਹ ਹੀ ਨਹੀਂ, ਲੀਕ ਰਿਪੋਰਟਾਂ ਦੀ ਮੰਨੀਏ ਤਾਂ ਗੂਗਲ ਆਪਣੇ ਫੋਲਡੇਬਲ ਫੋਨ ਨੂੰ ਭਾਰਤ 'ਚ ਵੀ ਲਾਂਚ ਕਰ ਸਕਦੀ ਹੈ। ਕੰਪਨੀ ਨੇ ਪਿਛਲੇ ਸਾਲ ਲਾਂਚ ਹੋਏ ਆਪਣੇ ਪਹਿਲੇ ਫੋਲਡੇਬਲ ਫੋਨ ਨੂੰ ਸਿਰਫ ਅਮਰੀਕਾ ਅਤੇ ਯੂਰਪ 'ਚ ਉਤਾਰਿਆ ਸੀ। ਇਸ ਸਾਲ ਲਾਂਚ ਹੋਣ ਵਾਲੀ ਪਿਕਸਲ 9 ਸੀਰੀਜ਼ 'ਚ ਆਈਫੋਨ ਦੀ ਤਰ੍ਹਾਂ ਰਾਊਂਡੇਡ ਕਾਰਨਰ ਅਤੇ ਫਲੈਟ ਸਾਈਡ ਦੇਖਣ ਨੂੰ ਮਿਲ ਸਕਦੇ ਹਨ। ਕੰਪਨੀ ਫੋਨ ਦੇ ਡਿਜ਼ਾਈਨ 'ਚ ਵੱਡਾ ਬਦਲਾਅ ਕਰਨ ਵਾਲੀ ਹੈ। 

Google Pixel 9 ਅਤੇ Pixel 9 Pro ਨੂੰ ਪਿਛਲੇ ਸਾਲ ਲਾਂਚ ਕੀਤੇ Pixel 8 ਅਤੇ Pixel 8 Pro ਦੇ ਅੱਪਗ੍ਰੇਡ ਵਜੋਂ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ Pixel 9 Pro XL ਵਿਚ ਇੱਕ ਵੱਡਾ ਡਿਜ਼ਾਈਨ ਸ਼ਿਫਟ ਕਰ ਸਕਦੀ ਹੈ। ਇਸ ਨੂੰ ਸਟੈਂਡਰਡ ਮਾਡਲ ਤੋਂ ਵੱਡੀ ਸਕਰੀਨ ਮਿਲ ਸਕਦੀ ਹੈ। ਗੂਗਲ ਪਿਕਸਲ 9 ਸੀਰੀਜ਼ ਦੀ ਕੀਮਤ ਵੀ ਆਨਲਾਈਨ ਲੀਕ ਹੋ ਗਈ ਹੈ। ਇਹ ਸੀਰੀਜ਼ ਅਗਲੇ ਮਹੀਨੇ 13 ਅਗਸਤ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕੀਤੀ ਜਾਵੇਗੀ। ਗੂਗਲ ਦੀ ਇਹ ਫਲੈਗਸ਼ਿਪ ਸਮਾਰਟਫੋਨ ਸੀਰੀਜ਼ 899 ਯੂਰੋ ਯਾਨੀ ਲਗਭਗ 82,000 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਆਵੇਗੀ।

ਇਹ ਵੀ ਪੜ੍ਹੋ- Meta ਨੇ ਹਜ਼ਾਰਾਂ ਇੰਸਟਾਗ੍ਰਾਮ ਅਕਾਊਂਟਸ 'ਤੇ ਹਮੇਸ਼ਾ ਲਈ ਲਗਾਇਆ ਤਾਲਾ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਕੀਮਤ ਹੋਈ ਲੀਕ

Google Pixel 9 ਨੂੰ Obsidian  (ਬਲੈਕ), Porcelain (ਵਾਈਟ),  Cosmo (ਪਿੰਕ ਸ਼ੇਡ) ਅਤੇ Mojito (ਗਰੀਨ ਸ਼ੇਡ) ਕਲਰ ਆਪਸ਼ਨ 'ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੇ ਬੇਸ 128GB ਵੇਰੀਐਂਟ ਦੀ ਕੀਮਤ 899 ਯੂਰੋ ਯਾਨੀ ਲਗਭਗ 82,000 ਰੁਪਏ ਹੋਵੇਗੀ। ਇਸ ਦੇ ਨਾਲ ਹੀ ਇਸ ਦਾ 256GB ਵੇਰੀਐਂਟ 999 ਯੂਰੋ ਯਾਨੀ ਲਗਭਗ 91,000 ਰੁਪਏ 'ਚ ਉਪਲੱਬਧ ਹੋ ਸਕਦਾ ਹੈ।

Pixel 9 Pro ਨੂੰ ਸਿਰਫ ਦੋ ਕਲਰ ਆਪਸ਼ਨ Obsidian (ਬਲੈਕ) ਅਤੇ Hazel 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 1,099 ਯੂਰੋ ਯਾਨੀ ਲਗਭਗ 1,00,000 ਰੁਪਏ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ 256GB ਅਤੇ 512GB ਵੇਰੀਐਂਟ ਦੀ ਕੀਮਤ ਕ੍ਰਮਵਾਰ 1,199 ਯੂਰੋ (ਲਗਭਗ 1,10,000 ਰੁਪਏ) ਅਤੇ 1,239 ਯੂਰੋ (ਲਗਭਗ 1,21,000 ਰੁਪਏ) ਹੋ ਸਕਦੀ ਹੈ।

Google Pixel 9 Pro XL ਨੂੰ ਸਿੰਗਲ Obsidian (ਬਲੈਕ) ਰੰਗ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 1,199 ਯੂਰੋ ਯਾਨੀ ਲਗਭਗ 1,10,000 ਰੁਪਏ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ 256GB ਅਤੇ 512GB ਵੇਰੀਐਂਟ ਦੀ ਕੀਮਤ ਕ੍ਰਮਵਾਰ 1,429 ਯੂਰੋ (ਲਗਭਗ 1,30,000 ਰੁਪਏ) ਅਤੇ 1,689 ਯੂਰੋ (ਲਗਭਗ 1,53,000 ਰੁਪਏ) ਹੋ ਸਕਦੀ ਹੈ।

ਉਥੇ ਹੀ Pixel 9 Pro Fold ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤੀ ਕੀਮਤ 1,899 ਯੂਰੋ ਯਾਨੀ ਲਗਭਗ 1,73,000 ਰੁਪਏ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ ਟਾਪ 512GB ਵੇਰੀਐਂਟ ਦੀ ਕੀਮਤ 2,029 ਯੂਰੋ ਯਾਨੀ ਲਗਭਗ 1,84,000 ਰੁਪਏ ਹੋ ਸਕਦੀ ਹੈ। ਇਸ ਨੂੰ ਦੋ ਕਲਰ ਆਪਸ਼ਨ Obsidian (ਬਲੈਕ) ਅਤੇ Porcelain (ਵਾਈਟ) ਵਿੱਚ ਲਾਂਚ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ


author

Rakesh

Content Editor

Related News