Pixel 9 ਦੇ ਲਾਂਚ ਹੁੰਦੇ ਹੀ ਸਸਤਾ ਹੋ ਗਿਆ Pixel 8, ਮਿਲ ਰਹੀ 23 ਹਜ਼ਾਰ ਰੁਪਏ ਦੀ ਛੋਟ

Wednesday, Aug 14, 2024 - 11:18 PM (IST)

Pixel 9 ਦੇ ਲਾਂਚ ਹੁੰਦੇ ਹੀ ਸਸਤਾ ਹੋ ਗਿਆ Pixel 8, ਮਿਲ ਰਹੀ 23 ਹਜ਼ਾਰ ਰੁਪਏ ਦੀ ਛੋਟ

ਗੈਜੇਟ ਡੈਸਕ- ਗੂਗਲ ਨੇ Google Pixel 9 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ ਜਿਸ ਤਹਿਤ ਚਾਰ ਨਵੇਂ ਪਿਕਸਲ ਫੋਨ ਲਾਂਚ ਕੀਤੇ ਗਏ ਹਨ ਜਿਨ੍ਹਾਂ 'ਚ Pixel 9, Pixel 9 Pro, Pixel 9 Pro XL ਅਤੇ Google Pixel 9 Pro Fold ਸ਼ਾਮਲ ਹਨ। ਇਨ੍ਹਾਂ ਫੋਨਾਂ ਦੀ ਲਾਂਚਿੰਗ ਦੇ ਨਾਲ ਹੀ Pixel 8 ਨੂੰ ਕੰਪਨੀ ਨੇ ਭਾਰਤੀ ਬਾਜ਼ਾਰ 'ਚ ਸਸਤਾ ਕਰ ਦਿੱਤਾ ਹੈ।

Google Pixel 8 'ਤੇ ਮਿਲਣ ਵਾਲੀ ਛੋਟ

Pixel 8 ਦੇ 128 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਸਿਰਫ 58,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਜਦੋਂਕਿ ਪਹਿਲਾਂ ਇਸ ਦੀ ਕੀਮਤ 75,999 ਰੁਪਏ ਸੀ। ਇਸ ਤੋਂ ਇਲਾਵਾ ਬੈਂਕ ਆਫਰ ਤਹਿਤ ਇਸ ਫੋਨ 'ਤੇ 4,000 ਰੁਪਏ ਦੀ ਛੋਟ ਵੀ ਮਿਲ ਰਹੀ ਹੈ।

Google Pixel 8 ਦੇ ਫੀਚਰਜ਼

Google Pixel 8 ਨੂੰ 6.2 ਇੰਚ Actua ਡਿਸਪਲੇਅ ਨਾਲ ਲੈਸ ਕੀਤਾ ਗਿਆ ਹੈ। ਇਸ ਦੇ ਨਾਲ 120 ਹਰਟਜ਼ ਦਾ ਰਿਫ੍ਰੈਸ਼ ਰੇਟ ਅਤੇ 2000 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਦਾ ਸਪੋਰਟ ਮਿਲਦਾ ਹੈ। ਪਿਕਸਲ 8 ਦੇ ਨਾਲ ਗਲਾਸ ਫਿਨਿਸ਼ ਡਿਜ਼ਾਈਨ ਹੈ। ਪਿਕਸਲ 8 ਦੇ ਕੈਮਰਾ ਸਪੋਰਟ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਰੀਅਰ ਕੈਮਰਾ ਮਿਲਦਾ ਹੈ। ਇਸ ਦਾ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਅਤੇ ਸੈਕੇਂਡਰੀ ਕੈਮਰਾ 12 ਮੈਗਾਪਿਕਸਲ ਦਾ ਅਲਟਰਾ ਵਾਈਜ ਸੈਂਸਰ ਹੈ। ਫਰੰਟ 'ਚ ਸੈਲਫੀ ਲਈ 10.5 ਮੈਗਾਪਿਕਸਲ ਸੈਂਸਰ ਮਿਲਦਾ ਹੈ। ਫੋਨ 'ਚ 4575mAh ਦੀ ਬੈਟਰੀ ਅਤੇ 27 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।


author

Rakesh

Content Editor

Related News