ਗੂਗਲ ਦਾ ਸਸਤਾ ਫੋਨ Pixel 4a ਲਾਂਚ, ਜਾਣੋ ਕੀਮਤ ਤੇ ਫੀਚਰਜ਼

08/04/2020 11:23:29 AM

ਗੈਜੇਟ ਡੈਸਕ– ਗੂਗਲ ਨੇ ਆਖ਼ਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੇ ਕਿਫਾਇਤੀ ਸਮਾਰਟਫੋਨ Pixel 4a ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਗੂਗਲ ਪਿਕਸਲ 3ਏ ਦਾ ਅਪਗ੍ਰੇਡ ਮਾਡਲ ਦੱਸਿਆ ਗਿਆ ਹੈ। ਗੂਗਲ ਪਿਕਸਲ 4ਏ ’ਚ ਕੰਪਨੀ ਨੇ ਬਿਲਕੁਲ ਫ੍ਰੈਸ਼ ਪੰਚ ਹੋਲ ਡਿਜ਼ਾਇਨ ਵਾਲੀ ਡਿਸਪਲੇਅ ਦਿੱਤੀ ਹੈ। ਕਿਫਾਇਤੀ ਫੋਨ ਹੋਣ ਕਾਰਨ ਇਸ ਦੇ ਰੀਅਰ ’ਚ ਸਿੰਗਲ ਕੈਮਰਾ ਅਤੇ ਫਰੰਟ ’ਚ ਇਕ ਸੈਲਫੀ ਕੈਮਰਾ ਦਿੱਤਾ ਗਿਆ ਹੈ। ਗੂਗਲ ਪਿਕਸਲ 4ਏ ਦੇ ਨਾਲ ਹੀ ਕੰਪਨੀ ਨੇ 5ਜੀ ਕੁਨੈਕਟੀਵਿਟੀ ਵਾਲੇ ਪਿਕਸਲ 5 ਅਤੇ ਪਿਕਸਲ 4ਏ ਦੇ 5ਜੀ ਮਾਡਲ ਨੂੰ ਵੀ ਜਲਦ ਹੀ ਲਿਆਉਣ ਦਾ ਐਲਾਨ ਕਰ ਦਿੱਤਾ ਹੈ ਪਰ ਅਜੇ ਸਿਰਫ ਪ੍ਰੀ ਆਰਡਰ ਪਿਕਸਲ 4ਏ ਦੇ ਹੀ ਸ਼ੁਰੂ ਕੀਤੇ ਗਏ ਹਨ। 

ਗੂਗਲ ਪਿਕਸਲ 4ਏ ਦੀ ਭਾਰਤ ’ਚ ਕੀਮਤ ਅਤੇ ਉਪਲੱਬਧਤਾ
ਸ਼ਾਨਦਾਰ ਗੂਗਲ ਪਿਕਸਲ 4ਏ ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 349 ਡਾਲਰ (ਕਰੀਬ 26,300 ਰੁਪਏ) ਰੱਖੀ ਗਈ ਹੈ। ਇਸ ਨੂੰ 20 ਅਗਸਤ ਤੋਂ ਸਭ ਤੋਂ ਪਹਿਲਾਂ ਅਮਰੀਕਾ ’ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਸ ਨੂੰ ਦੂਜੇ ਦੇਸ਼ਾਂ ’ਚ ਵੀ ਲਿਆਇਆ ਜਾਵੇਗਾ। ਗੱਲ ਕੀਤੀ ਜਾਵੇ ਭਾਰਤ ਦੀ ਤਾਂ ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਤੋਂ ਅਕਤੂਬਰ ਮਹੀਨੇ ’ਚ ਸਿਰਫ ਕਾਲੇ ਰੰਗ ’ਚ ਖਰੀਦਿਆ ਜਾ ਸਕੇਗਾ। ਉਥੇ ਹੀ ਗੂਗਲ ਪਿਕਸਲ 4ਏ ਦੇ 5ਜੀ ਮਾਡਲ ਦੀ ਕੀਮਤ 499 ਡਾਲਰ (ਕਰੀਬ 37,600 ਰੁਪਏ) ਹੋਣ ਦਾ ਅਨੁਮਾਨ ਹੈ। ਇਸ ਨੂੰ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਆਇਰਲੈਂਡ, ਫਰਾਂਸ, ਜਰਮਨੀ, ਜਪਾਨ, ਤਾਈਵਾਨ ਅਤੇ ਆਸਟ੍ਰੇਲੀਆ ’ਚ ਉਪਲੱਬਧ ਕੀਤਾ ਜਾਵੇਗਾ। 

Google Pixel 4a ਦੇ ਫੀਚਰਜ਼
ਡਿਸਪਲੇਅ    - 5.81 ਇੰਚ ਦੀ FHD+ (1,080x2,340 ਪਿਕਸਲ ਰੈਜ਼ੋਲਿਊਸ਼ਨ), OLED, 443ppi ਪਿਕਸਲ ਡੈਂਸਿਟੀ
ਪ੍ਰੋਸੈਸਰ    - ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 730G
ਰੈਮ    - 6GB LPDDR4x
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 12MP (f/1.7 ਲੈੱਨਜ਼) (HDR+ਸੁਪੋਰਟ, ਐਸਟ੍ਰੋਫੋਟੋਗ੍ਰਾਫੀ ਕੈਪੇਬਿਲਿਟੀਜ਼, ਵੀਡੀਓ ਸਟੇਬਿਲਾਈਜੇਸ਼ਨ)
ਫਰੰਟ ਕੈਮਰਾ    - 8MP (f/2.0 ਲੈੱਨਜ਼)
ਬੈਟਰੀ    - 3,140mAh (18W ਫਾਸਟ ਚਾਰਜਿੰਗ)


Rakesh

Content Editor

Related News