iPhone SE ਦੀ ਟੱਕਰ ''ਚ ਗੂਗਲ ਦਾ ''ਸਸਤਾ'' ਫੋਨ, ਜਾਣੋ ਕਦੋਂ ਹੋਵੇਗਾ ਲਾਂਚ

Thursday, May 14, 2020 - 11:44 AM (IST)

iPhone SE ਦੀ ਟੱਕਰ ''ਚ ਗੂਗਲ ਦਾ ''ਸਸਤਾ'' ਫੋਨ, ਜਾਣੋ ਕਦੋਂ ਹੋਵੇਗਾ ਲਾਂਚ

ਗੈਜੇਟ ਡੈਸਕ— ਗੂਗਲ ਪਿਕਸਲ 4ਏ ਦੇ 22 ਮਈ  ਲਾਂਚ ਹੋਣ ਦੀਆਂ ਖਬਰਾਂ ਹਾਲ ਹੀ 'ਚ ਸਾਹਮਣੇ ਆਈਆਂ ਸਨ। ਹੁਣ ਮਿਲ ਰਹੀ ਜਾਣਕਾਰੀ ਮੁਤਾਬਕ ਗੂਗਲ ਪਿਕਸਲ 4ਏ ਦੇ ਲਾਂਚ ਨੂੰ ਕੰਪਨੀ ਅੱਗੇ ਵਧਾਉਣ ਜਾ ਰਹੀ ਹੈ। ਹੁਣ ਇਹ ਫੋਨ 22 ਮਈ ਦੀ ਬਜਾਏ 5 ਜੂਨ ਨੂੰ ਲਾਂਚ ਹੋ ਸਕਦਾ ਹੈ। ਗੂਗਲ 3 ਜੂਨ ਨੂੰ ਐਂਡਰਾਇਡ 11 ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੰਪਨੀ ਐਂਡਰਾਇਡ 11 ਦੇ ਨਾਲ ਹੀ ਗੂਗਲ ਪਿਕਸਲ 4ਏ ਲਾਂਚ ਕਰ ਸਕਦੀ ਹੈ।

ਇਨ੍ਹਾਂ ਖੂਬੀਆਂ ਨਾਲ ਲੈਸ ਹੋਵੇਗਾ ਪਿਕਸਲ 4ਏ
ਗੂਗਲ ਦੇ ਇਸ ਫੋਨ 'ਚ 5.81 ਇੰਚ ਫੁੱਲ ਐੱਚ.ਡੀ. ਪਲੱਸ ਓ.ਐੱਲ.ਈ.ਡੀ. ਡਿਸਪਲੇਅ ਹੋਵੇਗੀ। ਫੋਨ 'ਚ ਸਨੈਪਡ੍ਰੈਗਨ 730 ਪ੍ਰੋਸੈਸਰ ਦਿੱਤਾ ਜਾਵੇਗਾ। ਫੋਨ 'ਚ 12.2 ਮੈਗਾਪਿਕਸਲ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਸੈਲਫੀ ਕੈਮਰਾ ਹੋਵੇਗਾ। ਫੋਨ ਨੂੰ ਪਾਵਰ 3,080 ਐੱਮ.ਏ.ਐੱਚ. ਦੀ ਬੈਟਰੀ ਦੇਵੇਗੀ। ਫੋਨ 'ਚ 6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਆਪਸ਼ਨ ਮਿਲੇਗਾ।

ਗੂਗਲ ਪਿਕਸਲ 3ਏ ਦਾ ਸਕਸੈਸਰ
ਪਿਕਸਲ 4ਏ ਪਿਛਲੇ ਸਾਲ ਮਈ 'ਚ ਲਾਂਚ ਹੋਏ ਪਿਕਸਲ 3ਏ ਦਾ ਸਕਸੈਸਰ ਹੋਵੇਗਾ। ਗੂਗਲ ਪਿਕਸਲ 3ਏ 'ਚ 5.6 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2220x1080 ਪਿਕਸਲ ਹੈ। 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦੇ ਨਾਲ ਆਉਣ ਵਾਲੇ ਇਸ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 670 ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 12.2 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਨਾਲ ਹੀ ਪਿਕਸਲ 3ਏ ਸਮਾਰਟਫੋਨ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ ਲੇਟੈਸਟ ਐਂਡਰਾਇਡ 9.0 ਪਾਈ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।

ਨਵੇਂ ਆਈਫੋਨ SE ਨੂੰ ਟੱਕਰ ਦੇਵੇਗਾ ਪਿਕਸਲ 4ਏ
ਗੂਗਲ ਇਹ ਫੋਨ ਐਪਲ ਦੇ ਬਜਟ ਆਈਫੋਨ ਨੂੰ ਟੱਕਰ ਦੇਵੇਗਾ। ਐਪਲ ਨੇ ਇਸੇ ਮਹੀਨੇ ਇਹ ਫੋਨ ਲਾਂਚ ਕੀਤਾ ਹੈ। ਭਾਰਤ 'ਚ ਇਸ ਦੀ ਕੀਮਤ 42,500 ਰੁਪਏ ਰੱਖੀ ਗਈ ਹੈ। ਐਪਲ ਨੇ ਨਵਾਂ ਆਈਫੋਨ ਐੱਸ.ਈ. ਬਲੈਕ, ਵਾਈਟ ਅਤੇ ਪ੍ਰੋਡਕਟ ਰੈੱਡ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਇਸ ਡਿਵਾਈਸ ਨੂੰ ਖਰੀਦਣ ਵਾਲੇ ਗਾਹਕਾਂ ਨੂੰ ਇਸ ਕਾਲ ਤਕ ਐਪਲ ਟੀਵੀ ਪਲੱਸ ਦਾ ਫ੍ਰੀ ਸਬਸਕ੍ਰਿਪਸ਼ਨ ਵੀ ਦੇਣ ਵਾਲੀ ਹੈ। ਡਿਜ਼ਾਈਨ ਭਲੇ ਹੀ ਪੁਰਾਣਾ ਹੋਵੇ ਪਰ ਇਸ ਡਿਵਾਈਸ 'ਚ ਐਪਲ ਦਾ ਏ13 ਬਾਓਨਿਕ ਚਿਪ ਦਿੱਤਾ ਗਿਆ ਹੈ। ਇਹੀ ਐਪਲ ਚਿਪ ਲੇਟੈਸਟ ਆਈਫੋਨ 11 ਅਤੇ ਆਈਫੋਨ 11 ਪ੍ਰੋ ਮਾਡਲਾਂ 'ਚ ਵੀ ਦੇਖਣ ਨੂੰ ਮਿਲ ਚੁੱਕਾ ਹੈ। ਸਾਫ ਹੈ ਕਿ ਇਸ ਦੀ ਪਰਫਾਰਮੈਂਸ ਜ਼ਿਆਦਾ ਦਮਦਾਰ ਹੋਣ ਵਾਲੀ ਹੈ ਅਤੇ ਲੇਟੈਸਟ ਐਪਲ ਡਿਵਾਈਸ ਵਰਗਾ ਹੀ ਸਾਫਟਵੇਅਰ ਆਪਟੀਮਾਈਜੇਸ਼ਨ ਇਸ ਵਿਚ ਵੀ ਦੇਖਣਾ ਨੂੰ ਮਿਲੇਗਾ।


author

Rakesh

Content Editor

Related News