ਲਾਂਚ ਤੋਂ ਪਹਿਲਾਂ ਲੀਕ ਹੋਏ Google Pixel 4A ਦੇ ਸਾਰੇ ਫੀਚਰਜ਼
Monday, Aug 03, 2020 - 12:36 AM (IST)

ਗੈਜੇਟ ਡੈਸਕ—ਗੂਗਲ 3 ਅਗਸਤ ਭਾਵ ਅੱਜ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਇਹ ਕਿਫਾਇਤੀ ਅਪਕਮਿੰਗ ਸਮਾਰਟਫੋਨ Google Pixel 4a ਹੋਵੇਗਾ। ਗੂਗਲ ਦੇ ਲੇਟੈਸਟ ਟੀਜ਼ਰ ਮੁਤਾਬਕ ਇਹ ਫੋਨ ਦਮਦਾਰ ਬੈਟਰੀ, ਪਾਵਰਫੁੱਲ ਕੈਮਰਾ, ਲੋਅ-ਲਾਈਟ ਕੈਮਰਾ ਅਤੇ ਮੈਕ੍ਰੋ ਲੈਂਸ ਨਾਲ ਆਵੇਗਾ। ਹਾਲਾਂਕਿ, ਕੰਪਨੀ ਵੱਲੋਂ ਅਜੇ ਤੱਕ ਲਾਂਚਿੰਗ ਪ੍ਰੋਗਰਾਮ ਦੀ ਜਾਣਕਾਰੀ ਸਾਂਝਾ ਨਹੀਂ ਕੀਤੀ ਗਈ ਹੈ।
ਸੰਭਾਵਿਤ ਕੀਮਤ
ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਗੂਗਲ ਪਿਕਸਲ 4ਏ ਸਮਾਰਟਫੋਨ ਦੀ ਕੀਮਤ 349 ਡਾਲਰ (ਕਰੀਬ 26,000 ਰੁਪਏ) ਦੇ ਕਰੀਬ ਰੱਖ ਸਕਦੀ ਹੈ। ਇਸ ਨੂੰ ਵਨਪਲੱਸ ਨੋਰਡ ਨੂੰ ਸਖਤ ਟੱਕਰ ਦੇਣ ਲਈ ਲਿਆਇਆ ਜਾ ਰਿਹਾ ਹੈ।
ਫੀਚਰਜ਼
ਗੂਗਲ ਪਿਕਸਲ 4ਏ 'ਚ ਕੁਆਲਕਾਮ ਸਨੈਪਡਰੈਗਨ 730 ਪ੍ਰੋਸੈਸਰ ਮਿਲੇਗਾ।
ਇਸ ਫੋਨ ਨੂੰ 6ਜੀ.ਬੀ. ਰੈਮ ਅਤੇ 128ਜੀ.ਬੀ. ਤੱਕ ਦੀ ਇੰਟਰਨਲ ਸਟੋਰੇਜ਼ ਨਾਲ ਲਿਆਇਆ ਜਾਵੇਗਾ।
ਫੋਨ ਦੇ ਰੀਅਰ 'ਚ 12.2 ਮੈਗਾਪਿਕਸਲ ਦਾ ਸਿੰਗਲ ਮੇਨ ਕੈਮਰਾ ਮਿਲੇਗਾ ਜੋ 77 ਡਿਗਰੀ ਫੀਲਡ ਆਫ ਵਿਊ. ਡਿਊਲ ਪਿਕਸਲ ਡਿਟੈਕਸ਼ਨ ਅਤੇ ਓ.ਆਈ.ਐੱਸ. ਨੂੰ ਸਪੋਰਟ ਕਰੇਗਾ।
ਫਰੰਟ 'ਚ 8 ਮੈਗਾਪਿਕਸਲ ਸੈਂਸਰ ਐੱਫ/2.0 ਅਪਰਚਰ ਅਤੇ 84 ਡਿਗਰੀ ਫੀਲਡ ਆਫ ਵਿਊ ਨਾਲ ਮਿਲੇਗਾ।
ਇਸ ਨਾਲ 4ਕੇ ਵੀਡੀਓ ਸ਼ੂਟ ਕੀਤੀ ਜਾ ਸਕੇਗੀ।
ਫੋਨ ਨੂੰ ਪਾਵਰ ਦੇਣ ਲਈ ਇਸ 'ਚ 3140 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।