ਗੂਗਲ ਪਿਕਸਲ 3XL ਦੀ ਕੀਮਤ ’ਚ ਹੋਈ 28,000 ਰੁਪਏ ਦੀ ਕਟੌਤੀ

Tuesday, May 28, 2019 - 02:56 PM (IST)

ਗੂਗਲ ਪਿਕਸਲ 3XL ਦੀ ਕੀਮਤ ’ਚ ਹੋਈ 28,000 ਰੁਪਏ ਦੀ ਕਟੌਤੀ

ਗੈਜੇਟ ਡੈਸਕ– ਗੂਗਲ ਪਿਕਸਲ 3XL ਦੀ ਕੀਮਤ ’ਚ 28,000 ਰੁਪਏ ਤਕ ਦੀ ਕਟੌਤੀ ਹੋਈ ਹੈ। ਇਸ ਸਮਾਰਟਫੋਨ ਦੇ 64 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਪਿਛਲੇ ਸਾਲ 83,000 ਰੁਪਏ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਨੂੰ 92,000 ਰੁਪਏ ’ਚ ਲਾਂਚ ਕੀਤਾ ਗਿਆ ਸੀ। 28,000 ਰੁਪਏ ਦੀ ਕਟੌਤੀ ਤੋਂ ਬਾਅਦ ਗੂਗਲ ਪਿਕਸਲ 3XL ਦਾ 4 ਜੀ.ਬੀ.+64 ਜੀ.ਬੀ. ਵੇਰੀਐਂਟ ਭਾਰਤ ’ਚ 54,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਦਾ 4 ਜੀ.ਬੀ.+128 ਜੀ.ਬੀ. ਵੇਰੀਐਂਟ 26,000 ਰੁਪਏ ਦੀ ਕਟੌਤੀ ਤੋਂ ਬਾਅਦ 65,999 ਰੁਪਏ ’ਚ ਵਿਕਰੀ ਲਈ ਉਪਲੱਬਧ ਹੈ। ਦੋਵੇਂ ਹੀ ਵੇਰੀਐਂਟਸ ਫਲਿਪਕਾਰਟ ’ਤੇ ਡਿਸਕਾਊਂਟ ਦੇ ਨਾਲ ਉਪਲੱਬਧ ਹਨ। 

ਦੱਸ ਦੇਈਏ ਕਿ ਐਮਾਜ਼ਾਨ ਇੰਡੀਆ ’ਤੇ ਪਿਕਸਲ 3XL ਦਾ 64 ਜੀ.ਬੀ. ਵੇਰੀਐਂਟ 55,475 ਰੁਪਏ ਅਤੇ 128 ਜੀ.ਬੀ. ਵੇਰੀਐਂਟ ਨੂੰ 79,000 ਰੁਪਏ ’ਚ ਵੇਚਿਆ ਜਾ ਰਿਹਾ ਹੈ। ਸਮਾਰਟਫੋਨ ਨੂੰ ਜਸਟ ਬੈਕ, ਕਲੀਅਰਲੀ ਵਾਈਟ ਅਤੇ ਨੋਟ ਪਿੰਕ ਕਲਰ ਵੇਰੀਐਂਟ ’ਚ ਖਰੀਦਿਆ ਜਾ ਸਕਦਾ ਹੈ। 

ਗੂਗਲ ਪਿਕਸਲ 3 ਦੀ ਗੱਲ ਕਰੀਏ ਤਾਂ ਇਸ ਦੇ 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ ਫਲਿਪਕਾਰਟ ’ਤੇ 52,499 ਰੁਪਏ ਹੈ, ਉਥੇ ਹੀ ਐਮਾਜ਼ਾਨ ਇੰਡੀਆ ’ਤੇ ਇਹ 58,999 ਰੁਪਏ ’ਚ ਉਪਲੱਬਧ ਹੈ। ਪਿਕਸਲ 3 ਦਾ 128 ਜੀ.ਬੀ. ਸਟੋਰੇਜ ਵੇਰੀਐਂਟ ਫਲਿਪਕਾਰਟ ’ਤੇ 58,999 ਰੁਪਏ ਅਤੇ ਐਮਾਜ਼ਾਨ ’ਤੇ 59,990 ਰੁਪਏ ’ਚ ਵਿਕ ਰਿਹਾ ਹੈ। ਇਸ ਸਮਾਰਟਫੋਨ ਦੇ 64 ਜੀ.ਬੀ. ਵੇਰੀਐਂਟ ਨੂੰ 71,000 ਰੁਪਏ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਨੂੰ 80,000 ਰੁਪਏ ’ਚ ਲਾਂਚ ਕੀਤਾ ਗਿਆ ਸੀ। 


Related News