ਗੂਗਲ ਜਲਦ ਹੀ ਲਾਂਚ ਕਰ ਸਕਦੀ ਹੈ ਸਸਤੀ ਕੀਮਤ ''ਚ ਨਵਾਂ ਪਿਕਸਲ ਸਮਾਰਟਫੋਨ

Friday, Dec 28, 2018 - 06:45 PM (IST)

ਗੈਜੇਟ ਡੈਸਕ- ਇਸ ਸਾਲ ਅਜਿਹੀ ਖਬਰਾਂ ਆਈਆਂ ਸਨ ਕਿ ਗੂਗਲ ਇਕ ਸਸਤਾ ਪਿਕਸਲ ਸਮਾਰਟਫੋਨ ਲਾਂਚ ਕਰ ਸਕਦਾ ਹੈ। ਇਸ ਤੋਂ ਬਾਅਦ ਗੂਗਲ ਨੇ Pixel 3 ਤੇ Pixel 3XL ਲਾਂਚ ਕੀਤਾ ਤੇ ਕੰਪਨੀ ਨੇ ਕੋਈ ਅਫੋਰਡੇਬਲ ਵੇਰੀਐਂਟ ਲਾਂਚ ਨਹੀਂ ਕੀਤਾ। ਫਿਲਹਾਲ ਹੁਣ Pixel 3 Lite ਦੀ ਫਿਰ ਖਬਰਾਂ ਆ ਰਹੀਆਂ ਹਨ। ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ Pixel 3 Lite ਸਾਲ 2019 'ਚ ਲਾਂਚ ਹੋਵੇਗਾ।

ਇਕ ਰਿਪੋਰਟ ਮੁਤਾਬਕ Pixel 3 Lite ਸਿਰਫ ਯੂ. ਐੱਸ. ਏ. 'ਚ ਲਾਂਚ ਕੀਤਾ ਜਾ ਸਕੇਗਾ। ਇਸ ਸਮਾਰਟਫੋਨ ਨੂੰ ਗਲੋਬਲੀ ਲਾਂਚ ਨਹੀਂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਮਾਰਚ 2019 'ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਡਿਵਾਈਸ ਦੀ ਕੀਮਤ ਤੇ ਲਾਂਚ ਡੇਟ ਦੇ ਬਾਰੇ 'ਚ ਕੋਈ ਪੁੱਖਤਾ ਜਾਣਕਾਰੀ ਨਹੀਂ ਮਿਲ ਸਕੀ ਹੈ।PunjabKesari
ਹੁਣ ਤੱਕ ਆਏ ਲੀਕਸ ਦੀ ਮੰਨੀਏ ਤਾਂ ਫੋਨ ਦੀ ਓਵਰਆਲ ਡਿਜ਼ਾਈਨ, ਬੇਜ਼ਲ ਤੋਂ ਲੈ ਕੇ ਸਕ੍ਰੀਨ ਤੇ ਟਾਪ ਤੇ ਬਾਟਮ ਚਿਨ ਸਾਰੇ ਪਿੱਛਲੀ ਲੀਕਸ ਤੋਂ ਮਿਲਦੀ-ਜੁਲਦੀ ਹੈ। ਇਸ ਤੋਂ ਇਲਾਵਾ ਰੀਅਰ ਕੈਮਰਾ ਮਾਡਿਊਲ, ਐੱਲ. ਈ. ਡੀ ਫਲੈਸ਼, ਫਿੰਗਰਪ੍ਰਿੰਟ ਸਕੈਨਰ, ਵਾਲਿਊਮ ਰਾਕਰ ਤੇ ਪਾਵਰ ਬਟਨਸ ਵੀ ਉਸੇ ਜਗ੍ਹਾ ਤੇ ਹਨ, ਜਿਵੇਂ ਕਿ ਪੁਰਾਣੀ ਰਿਪੋਰਟ 'ਚ ਦੱਸਿਆ ਗਿਆ।

ਇਸ ਤੋਂ ਇਲਾਵਾ ਹੈਂਡਸੈੱਟ 'ਚ ਉਪਰ ਦੀ ਵੱਲ 3.5 ਐੱਮ. ਐੱਮ ਆਡੀਓ ਜੈੱਕ ਤੇ ਹੇਠਾਂ ਦੀ ਵੱਲ ਸਪੀਕਰ ਗਰਿਲ ਤੇ ਯੂ. ਐੱਸ. ਬੀ. ਟਾਈਪ-ਸੀ ਪੋਰਟ ਹਨ। ਹਾਲਾਂਕਿ ਸੈਲਫੀ ਕੈਮਰਾ ਮਾਡਿਊਲ 'ਚ ਥੋੜ੍ਹੇ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਲੀਕਸ ਤੋਂ ਸੰਕੇਤ ਮਿਲੇ ਸਨ ਕਿ ਸਮਾਰਟਫੋਨ 'ਚ ਸਿੰਗਲ ਫਰੰਟ ਕੈਮਰਾ ਹੋਵੇਗਾ, ਪਰ ਸਮਾਰਟਫੋਨ ਦੇ ਅਗਲੇ ਉਪਰੀ ਹਿੱਸੇ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਫੋਨ 'ਚ ਦੋ ਕੈਮਰੇ ਹਨ। ਦੂਜਾ ਕੈਮਰਾ ਵਾਈਡ-ਐਂਗਲ ਲੈਨਜ਼ ਹੋ ਸਕਦਾ ਹੈ।


Related News