ਵੱਡੇ ਫੀਚਰ ''ਤੇ ਕੰਮ ਕਰ ਰਿਹਾ ਗੂਗਲ, ਐਂਡਰਾਇਡ ਯੂਜ਼ਰਜ਼ ਇਕ ਕਲਿੱਕ ''ਚ ਐਡਿਟ ਕਰ ਸਕਣਗੇ ਵੀਡੀਓ
Thursday, Aug 29, 2024 - 05:28 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਫੋਟੋਜ਼ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਗੂਗਲ ਹੁਣ ਇਕ ਵਨ ਟੈਪ ਵੀਡੀਓ ਐਡਿਟਿੰਗ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਐਂਡਰਾਇਡ ਯੂਜ਼ਰਜ਼ ਸਿਰਫ ਇਕ ਕਲਿੱਕ 'ਚ ਵੀਡੀਓ ਐਡਿਟ ਕਰ ਸਕਣਗੇ।
ਰਿਪੋਰਟ ਮੁਤਾਬਕ ਗੂਗਲ ਫੋਟੋਜ਼ ਲਈ ਇਕ ਨਵੇਂ ਫੀਚਰ 'ਤੇ ਜੋ ਕਿ ਫਿਲਹਾਲ ਬੀਟਾ ਵਰਜ਼ਨ 'ਤੇ ਉਪਲੱਬਧ ਹੈ। ਕਿਹਾ ਜਾ ਰਿਹਾ ਹੈ ਕਿ ਗੂਗਲ ਫੋਟੋਜ਼ 'ਚ ਇਕ ਨਵਾਂ ਟੂਲ ਆਉਣ ਵਾਲਾ ਹੈ ਜਿਸ ਤੋਂ ਬਾਅਦ ਯੂਜ਼ਰਜ਼ ਸਿਰਫ ਇਕ ਟੈਪ 'ਚ ਵੀਡੀਓ ਐਡਿਟ ਕਰ ਸਕਣਗੇ।
ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਜ਼ਰ ਨੂੰ ਕਿਸੇ ਵੀਡੀਓ ਦੇ ਇਕ ਹਿੱਸੇ ਜਾਂ ਪੂਰੀ ਵੀਡੀਓ ਨੂੰ ਵੀ ਐਡਿਟ ਕਰਨ ਦਾ ਆਪਸ਼ਨ ਮਿਲੇਗਾ। ਨਵੇਂ ਫੀਚਰ ਫੀਚਰ ਦਾ ਨਾਂ Video Presets ਦੱਸਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਐਂਡਰਾਇਡ ਅਥਾਰਿਟੀ ਨੇ ਇਸ ਫੀਚਰ ਦੀ ਜਾਣਕਾਰੀ ਦਿੱਤੀ ਹੈ।
ਕਿਹਾ ਜਾ ਰਿਹਾ ਹੈ ਕਿ ਨਵਾਂ ਫੀਚਰ ਗੂਗਲ ਫੋਟੋਜ਼ ਦੇ ਐਡਿਟ ਫੀਚਰ ਨੂੰ ਰਿਪਲੇਸ ਕਰੇਗਾ। ਨਵੇਂ ਫੀਚਰ ਦੇ ਬੇਸਿਕ ਕਟ, ਸਲੋ ਮੋਸ਼ਨ, ਜ਼ੂਮ ਅਤੇ ਟ੍ਰੈਕ ਵਰਗੇ ਆਪਸ਼ਨ ਮਿਲਣਗੇ। ਬੇਸਿਕ ਕਟ ਫੀਚਰ ਦੀ ਮਦਦ ਨਾਲ ਯੂਜ਼ਰਜ਼ ਕਿਸੇ ਵੀਡੀਓ ਨੂੰ ਟ੍ਰਿਮ ਕਰ ਸਕਣਗੇ।