ਸੈਲਫ਼ੀ ਦੇ ਸ਼ੌਕੀਨਾਂ ਲਈ ਝਟਕਾ, ਹੁਣ 1 ਜੂਨ ਤੋਂ ਗੂਗਲ ਫੋਟੋਜ ਨਹੀਂ ਹੋਵੇਗਾ ਫ੍ਰੀ
Tuesday, May 25, 2021 - 03:19 PM (IST)
ਨਵੀਂ ਦਿੱਲੀ- ਗੂਗਲ ਫੋਟੋਜ ਅਗਲੇ ਮਹੀਨੇ ਤੋਂ ਇਕ ਵੱਡੀ ਤਬਦੀਲੀ ਕਰਨ ਜਾ ਰਹੀ ਹੈ ਜੋ ਬਿਨਾਂ ਸ਼ੱਕ ਬਹੁਤ ਸਾਰੇ ਯੂਜ਼ਰਜ਼ ਨੂੰ ਨਿਰਾਸ਼ ਕਰੇਗੀ, ਖ਼ਾਸ ਤੌਰ 'ਤੇ ਸੈਲਫ਼ੀ ਦੇ ਸ਼ੌਕੀਨਾਂ ਲਈ ਇਹ ਝਟਕਾ ਹੋ ਸਕਦਾ ਹੈ। ਗੂਗਲ 1 ਜੂਨ ਤੋਂ ਮੁਫਤ ਬੈਕਅਪ ਦੀ ਪੇਸ਼ਕਸ਼ ਨਹੀਂ ਕਰੇਗੀ। ਹੁਣ ਯੂਜ਼ਰਜ਼ ਨੂੰ ਗੂਗਲ ਫੋਟੋਜ 'ਤੇ ਸਿਰਫ਼ 15 ਜੀਬੀ ਦੀ ਹੀ ਬੈਕਅਪ ਸਪੇਸ ਮਿਲੇਗੀ। ਇੰਨੀ ਵਿਚ ਚਾਹੇ ਹੁਣ ਫੋਟੋਜ ਰੱਖ ਲਓ ਜਾਂ ਵੀਡੀਓਜ਼। 15 ਜੀਬੀ ਤੋਂ ਜ਼ਿਆਦਾ ਸਪੇਸ ਚਾਹੀਦੀ ਹੈ ਤਾਂ ਤੁਹਾਨੂੰ ਗੂਗਲ ਦਾ ਕਲਾਊਡ ਸਟੋਰਜ ਖ਼ਰੀਦਣਾ ਹੋਵੇਗਾ।
ਹਾਲਾਂਕਿ, ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ 1 ਜੂਨ ਤੋਂ ਪਹਿਲਾਂ ਜਿੰਨੀਆਂ ਵੀ ਫੋਟੋਆਂ ਜਾਂ ਵੀਡੀਓਜ਼ ਦਾ ਬੈਕਅਪ ਲਿਆ ਹੈ ਅਤੇ ਉਹ 15 ਜੀਬੀ ਤੋਂ ਵੱਧ ਹੈ ਤਾਂ ਇਹ ਇੱਦਾ ਹੀ ਰਹਿਣਗੇ, ਯਾਨੀ ਤੁਹਾਨੂੰ ਇਨ੍ਹਾਂ ਨੂੰ ਟਰਾਂਸਫਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਫੋਨ ਖ਼ਰੀਦਣਾ ਹੈ ਤਾਂ ਕਰੋ ਥੋੜ੍ਹਾ ਇੰਤਜ਼ਾਰ, ਸੈਮਸੰਗ ਕਰਨ ਜਾ ਰਿਹੈ ਇਹ ਧਮਾਕਾ
15 ਜੀਬੀ ਸਟੋਰੇਜ ਲਿਮਟ ਵਿਚ ਗੂਗਲ ਖਾਤੇ ਨਾਲ ਲਿੰਕਡ ਆਈ. ਡੀ. ਦੇ ਈ-ਮੇਲਜ਼ ਨੂੰ ਵੀ ਇਸ ਦਾ ਹਿੱਸਾ ਮੰਨਿਆ ਜਾਵੇਗਾ। ਜੇਕਰ ਤੁਹਾਡਾ ਕੰਮ ਇੰਨੀ ਕਲਾਊਡ ਸਟੋਰੇਜ ਨਾਲ ਨਹੀਂ ਚੱਲ ਰਿਹਾ ਹੈ ਤਾਂ ਤੁਹਾਨੂੰ ਗੂਗਲ ਤੋਂ Google One ਪਲਾਨ ਤਹਿਤ ਸਟੋਰੇਜ ਖ਼ਰੀਦਣੀ ਹੋਵੇਗੀ। ਉਦਾਹਰਣ ਦੇ ਤੌਰ 'ਤੇ 100 ਜੀਬੀ ਦੀ ਗੂਗਲ ਕਲਾਊਡ ਸਟੋਰਜ ਇਕ ਸਾਲ ਲਈ ਲੈਣ ਲਈ 1,300 ਰੁਪਏ ਦੇਣੇ ਹੋਣਗੇ। ਜਿੰਨੀ ਬੈਕਅਪ ਸਟੋਰੇਜ ਜ਼ਿਆਦਾ ਲਾਓਗੇ ਓਨੀ ਪੇਮੈਂਟ ਜ਼ਿਆਦਾ ਕਰਨੀ ਹੋਵੇਗੀ। ਗੂਗਲ ਨੇ ਫੋਟੋਜ ਵਿਚ ਨਵਾਂ ਟੂਲ ਵੀ ਸ਼ਾਮਲ ਕੀਤਾ ਹੈ, ਜਿਸ ਨਾਲ ਤੁਸੀਂ ਸਟੋਰੇਜ ਮੈਨੇਜ ਕਰ ਸਕਦੇ ਹੋ। ਇਹ ਦੇਖ ਸਕਦੇ ਹੋ ਕਿ ਕਿੰਨੀ ਸਟੋਰੇਜ ਦੀ ਵਰਤੋਂ ਕੀਤੀ ਗਈ ਹੈ ਅਤੇ ਵਾਧੂ ਫੋਟੋਜ਼, ਵੀਡੀਓਜ਼ ਹਟਾ ਸਕਦੇ ਹੋ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਹੁਣ ਬਸ OTP ਨਾਲ Postpaid 'ਚ ਬਦਲ ਸਕੋਗੇ ਪ੍ਰੀਪੇਡ ਨੰਬਰ