ਸੋਸ਼ਲ ਨੈਟਵਰਕਿੰਗ ਵੈਬਸਾਈਟ ਤੋਂ ਧਿਆਨ ਹਟਾ ਰਿਹੈ ਗੂਗਲ

07/28/2015 7:42:45 PM

ਜਲੰਧਰ- ਗੂਗਲ ਵਲੋਂ ਅੱਜ ਪਬਲਿਸ਼ ਕੀਤੇ ਗਏ ਬਲਾਗ ''Everything in its right place'' ''ਚ ਗੂਗਲ ਨੇ ਇਹ ਮੰਨਿਆ ਹੈ ਕਿ ਆਪਣੇ ਯੂਜ਼ਰਸ ਨੂੰ ਗੂਗਲ+ ਦੀ ਵਰਤੋਂ ਕਰਨ ਲਈ ਫੋਰਸ ਕਰਨਾ ਇਕ ਗਲਤ ਆਈਡਿਆ ਸੀ ਤੇ ਆਉਣ ਵਾਲੇ ਸਮੇਂ ਦੇ ''ਚ ਕਿਸੇ ਵੀ ਯੂਜ਼ਰ ਨੂੰ ਗੂਗਲ+ ਅਕਾਊਂਟ ਦੀ ਲੋੜ ਕਿਸੇ ਵੀ ਗੂਗਲ ਪ੍ਰੋਡਕਟ ਦੀ ਵਰਤੋਂ ਕਰਨ ਲਈ ਨਹੀਂ ਪਵੇਗੀ। 

ਫੇਸਬੁੱਕ ਦੀ ਟੱਕਰ ਲਈ ਗੂਗਲ ਨੇ ਜਿਸ ਸੋਸ਼ਲ ਨੈਟਵਰਕਿੰਗ ਸਾਈਟ ਗੂਗਲ+ ਨੂੰ ਜੂਨ 2011 ''ਚ ਲਾਂਚ ਕੀਤਾ ਸੀ, ਹੁਣ ਉਸ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ। ਗੂਗਲ ਆਪਣੀ ਇਸ ਸੋਸ਼ਲ ਨੈਟਵਰਕਿੰਗ ਸਾਈਟ ਸਬੰਧੀ ਬਹੁਤ ਯਤਨ ਕਰ ਚੁੱਕੀ ਹੈ। ਇਸ ਵਿਚ ਕਈ ਤਰ੍ਹਾਂ ਦੇ ਮੌਡੀਫਿਕੇਸ਼ਨ ਵੀ ਕੀਤੇ ਗਏ ਪਰ ਸਭ ਫੇਸਬੁੱਕ ਨੂੰ ਮਾਤ ਦੇਣ ''ਚ ਘੱਟ ਹੀ ਸਾਬਤ ਹੋਏ। ਗੂਗਲ ਨੇ ਕਿਹਾ ਹੈ ਕਿ ਜਲਦੀ ਹੀ ਗੂਗਲ+ ਦੇ ਪੂਰੇ ਸਰੂਪ ਨੂੰ ਹੀ ਬਦਲਿਆ ਜਾਵੇਗਾ। ਹੁਣ ਇਸ ਦੇ 2 ਪ੍ਰੋਡਕਟ ਬਣਾਏ ਜਾਣਗੇ।

ਇਕ ਪ੍ਰੋਡਕਟ ਵੈਬ ਸਟਰੀਮਜ਼ ਲਈ ਤੇ ਦੂਜਾ ਫੋਟੋ ਲਈ ਹੋਵੇਗਾ। ਅਕਤੂਬਰ 2014 ਦੇ ਅੰਕੜਿਆਂ ਅਨੁਸਾਰ ਗੂਗਲ+ ਦੇ ਕੋਲ ਲੱਗਭਗ 54 ਕਰੋੜ ਐਕਟਿਵ ਯੂਜ਼ਰਸ ਸਨ ਪਰ ਸਾਈਟ ''ਤੇ ਆ ਕੇ ਵਿਜ਼ਟ ਕਰਨ ਵਾਲੇ 100 ਗੁਣਾ ਤੋਂ ਵੀ ਘੱਟ 40-50 ਲੱਖ ਦੇ ਵਿਚਾਲੇ ਹੀ ਸਨ। ਐਕਟਿਵ ਯੂਜ਼ਰਸ ਦੀ ਕਮੀ ਕਾਰਨ ਗੂਗਲ ਨੂੰ ਨੁਕਸਾਨ ਹੀ ਹੋ ਰਿਹਾ ਸੀ।


Related News