Google Maps ''ਚ ਜੁੜਿਆ ਪਾਰਕਿੰਗ ਲੋਕੇਸ਼ਨ ਸੇਵ ਕਰਨ ਦਾ ਨਵਾਂ ਫੀਚਰ
Wednesday, Apr 26, 2017 - 03:34 PM (IST)

ਜਲੰਧਰ- ਗੂਗਲ ਮੈਪਸ ''ਚ ਲਗਾਤਾਰ ਅਜਿਹੇ ਨਵੇਂ ਫੀਚਰ ਦਿੱਤੇ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਥਾਂ ਲੱਭਣ ''ਚ ਆਸਾਨੀ ਹੋ ਸਕੇ। ਕਈ ਵਾਰ ਗੂਗਲ ਮੈਪਸ ਤੁਹਾਨੂੰ ਯਾਦ ਦਿਵਾਉਂਦਾ ਹੈ ਕਿ ਤੁਹਾਡੇ ਪਹੁੰਚਣ ਦੇ ਸਮੇਂ ਕਿਤੇ ਉਹ ਥਾਂ ਬੰਦ ਤਾਂ ਨਹੀਂ ਹੋ ਗਈ। ਹੁਣ ਐਪ ''ਚ ਇਕ ਨਵਾਂ ਕੰਮ ਦਾ ਫੀਚਰ ਜੋੜਿਆ ਜਾ ਰਿਹਾ ਹੈ ਜਿਸ ਨਾਲ ਯੂਜ਼ਰ ਆਪਣੀ ਕਾਰ ਦੀ ਪਾਰਕਿੰਗ ਲੋਕੇਸ਼ਨ ਨੂੰ ਸਟੋਰ ਕਰ ਸਕਣਗੇ। ਨਵੇਂ ਫੀਚਰ ਨਾਲ ਗੂਗਲ ਮੈਪਸ ਅਤੇ ਆਈ.ਓ.ਐੱਸ. ਤੋਂ ਪਾਰਕਿੰਗ ਲੋਕੇਸ਼ਨ ਨੂੰ ਸਟੋਰ ਕੀਤਾ ਜਾ ਸਕੇਗਾ।
ਨਵਾਂ ''ਸੇਵ ਯੌਰ ਪਾਰਕਿੰਗ'' ਲੋਕੇਸ਼ਨ ਫੀਚਰ ਨੂੰ ਸਭ ਤੋਂ ਪਹਿਲਾਂ ਗੂਗਲ ਮੈਪਸ ਬੂਟਾ ਯੂਜ਼ਰ ਲਈ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਆਮ ਯੂਜ਼ਰ ਲਈ ਵੀ ਉਪਲੱਬਧ ਕਰਾਇਆ ਜਾ ਰਿਹਾ ਹੈ।
ਐਂਡਰਾਇਡ ''ਤੇ ਗੂਗਲ ਮੈਪਸ ਯੂਜ਼ਰ ਬਲੂ ਡਾਟ ''ਤੇ ਟੈਪ ਕਰ ਸਕਦੇ ਹਨ ਅਤੇ ਫਿਰ ਮੈਪ ''ਚ ਪਾਰਕਿੰਗ ਲੋਕੇਸ਼ਨ ਨੂੰ ਸ਼ਾਮਲ ਕਰਨ ਲਈ ''ਸੇਵ ਯੌਰ ਪਾਰਕਿੰਗ'' ''ਤੇ ਟੈਪ ਕਰਨ। ਇਕ ਵਾਰ ਪਾਰਕਿੰਗ ਲੋਕੇਸ਼ਨ ਦੇ ਸਟੋਰ ਹੋਣ ਤੋਂ ਬਾਅਦ ਯੂਜ਼ਰ ਮੈਪ ''ਤੇ ਇਕ ਲੈਵਲ ਦੇਖ ਸਕਣਗੇ ਜਿਸ ਨਾਲ ਉਨ੍ਹਾਂ ਨੂੰ ਕਾਰ ਦੀ ਪਾਰਕਿੰਗ ਲੋਕੇਸ਼ਨ ਦਾ ਪਤਾ ਲੱਗੇਗਾ। ਇਸ ਤੋਂ ਇਲਾਵਾ ਨਵੇਂ ਫੀਚਰ ਨਾਲ ਦੂਜੀਆਂ ਜਾਣਕਾਰੀਆਂ ਜਿਵੇਂ, ਪਾਰਕਿੰਗ ਲੈਵਲ ਅਤੇ ਕਾਰ ਪਾਰਕਿੰਗ ਦਾ ਸਪਾਟ ਵੀ ਜੋੜ ਸਕਦੇ ਹੋ। ਯੂਜ਼ਰ, ਪਾਰਕਿੰਗ ਦਾ ਸਮਾਂ ਖਤਮ ਹੋਣ ਦਾ ਸਮਾਂ ਯਾਦ ਰੱਖਣ ਲਈ 15 ਮੰਟ ਪਹਿਲਾਂ ਦਾ ਅਰਲਟ ਵੀ ਸੈੱਟ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰ ਆਪਣੀ ਪਾਰਕਿੰਗ ਦੀ ਥਾਂ ਦੀਆਂ ਤਸਵੀਰਾਂ ਨੂੰ ਸਟੋਰ ਕਰਨ ਦੇ ਨਾਲ ਆਪਣੇ ਦੋਸਤਾਂ ਨੂੰ ਪਾਰਕਿੰਗ ਲੋਕੇਸ਼ਨ ਵੀ ਭੇਜ ਸਕਦੇ ਹਨ।
ਆਈ.ਓ.ਐੱਸ. ''ਤੇ ਵੀ ਨਵਾਂ ਗੂਗਲ ਮੈਪਸ ਫੀਚਰ ਲਗਭਗ ਇਸੇ ਤਰ੍ਹਾਂ ਦਾ ਕੰਮ ਕਰਦਾ ਹੈ। ਯੂਜ਼ਰ ਬਲੂ ਡਾਟ ''ਤੇ ਟੈਪ ਕਰ ਸਕਦੇ ਹਨ ਅਤੇ ਫਿਰ ਮੈਪ ''ਚ ਪਾਰਕਿੰਗ ਦੀ ਥਾਂ ਜੁੜਨ ਲਈ ''ਸੈੱਟ ਐਜ਼ ਪਾਰਕਿੰਗ ਲੋਕੇਸ਼ਨ'' ''ਤੇ ਟੈਪ ਕਰ ਸਕਦੇ ਹਨ। ਗੂਗਲ ਮੈਪਸ ਨੇ ਆਪਣੇ ਬਲਾਗ ਪੋਸਟ ''ਤ ਦੱਸਿਆ ਕਿ ਨਵੇਂ ਫੀਚਰ ਨੂੰ ਗੂਗਲ ਮੈਪਸ ਆਈ.ਓ.ਐੱਸ. ''ਚ ਦਿੱਤੇ ਗਏ ਆਟੋਮੈਟਿਕ ਪਾਰਕਿੰਗ ਡਿਟੈਕਸ਼ਨ ਤੋਂ ਇਲਾਵਾ ਜੋੜਿਆ ਗਿਆ ਹੈ। ਜੇਕਰ ਤੁਸੀਂ ਕਾਰ ਨੂੰ ਯੂ.ਐੱਸ.ਬੀ. ਆਡੀਓ ਜਾਂ ਬਲੂਟੂਥ ਨਾਲ ਕੁਨੈੱਕਟ ਕੀਤਾ ਹੈ ਤਾਂ ਕਾਰ ਤੋਂ ਅਲੱਗ ਹੋਣ ''ਤੇ ਪਾਰਕਿੰਗ ਦੀ ਥਾਂ ਆਪਣੇ ਆਪ ਮੈਪ ''ਚ ਜੁੜ ਜਾਏਗੀ।