Google Maps 'ਚ ਜੁੜੇ ਨਵੇਂ ਫੀਚਰਸ, ਹੁਣ ਰਸਤਾ ਚੁਣਨਾ ਹੋਵੇਗਾ ਆਸਾਨ

Thursday, Sep 06, 2018 - 03:43 PM (IST)

Google Maps 'ਚ ਜੁੜੇ ਨਵੇਂ ਫੀਚਰਸ, ਹੁਣ ਰਸਤਾ ਚੁਣਨਾ ਹੋਵੇਗਾ ਆਸਾਨ

ਗੈਜੇਟ ਡੈਸਕ— ਗੂਗਲ ਮੈਪਸ ਨੇ ਐਪ ਲਈ ਨਵੇਂ ਫੀਚਰਸ ਐਡ ਕੀਤੇ ਹਨ। ਹੁਣ ਯੂਜ਼ਰ ਜਿਸ ਰਸਤੇ 'ਤੇ ਜਾ ਰਿਹਾ ਹੋਵੇਗਾ ਗੂਗਲ ਮੈਪਸ ਉਸ ਨੂੰ ਉਥੋਂ ਦਾ ਐਲੀਵੇਸ਼ਨ ਚਾਰਟ ਦਿਖਾਏਗਾ। ਇਸ ਨਾਲ ਇਹ ਜਾਣਨਾ ਆਸਾਨ ਹੋ ਜਾਵੇਗਾ ਕਿ ਰਸਤੇ 'ਚ ਕਿੰਨੀ ਚੜ੍ਹਾਈ ਹੈ ਅਤੇ ਕਿੰਨਾ ਸਿੱਧਾ ਰਸਤਾ ਹੈ। ਹਾਲਾਂਕਿ, ਇਹ ਫੀਚਰ ਫਿਲਹਾਲ ਆਈ.ਓ.ਐੱਸ. ਗੂਗਲ ਮੈਪਸ ਯੂਜ਼ਰਸ ਲਈ ਹੀ ਉਪਲੱਬਧ ਹੈ।

ਐਲੀਵੇਸ਼ਨ ਚਾਰਟ ਦੀ ਮਦਦ ਨਾਲ ਯੂਜ਼ਰਸ ਨੂੰ ਇਹ ਜਾਣਨ 'ਚ ਆਸਾਨੀ ਹੋਵੇਗੀ ਕਿ ਉਹ ਜਿਸ ਰਸਤੇ 'ਚੇ ਜਾ ਰਹੇ ਹਨ ਉਥੇ ਵਾਕ ਕਰਨਾ ਜਾਂ ਸਾਈਕਲਿੰਗ ਕਰਨਾ ਕਿੰਨਾ ਆਸਾਨ ਜਾਂ ਮੁਸ਼ਕਲ ਹੈ। ਜੋ ਲੋਕ ਜ਼ਿਆਦਾ ਕੈਲਰੀਜ਼ ਬਰਨ ਕਰਨਾ ਚਾਹ ਰਹੇ ਹਨ ਉਨ੍ਹਾਂ ਲਈ ਉੱਚਾਈ ਵਾਲੇ ਰਸਤੇ 'ਤੇ ਸਾਈਕਲਿੰਗ ਕਰਨਾ ਬਿਹਤਰ ਹੁੰਦਾ ਹੈ। ਅਜਿਹੇ 'ਚ ਸਹੀ ਰੂਟ ਚੁਣਨ 'ਚ ਗੂਗਲ ਮੈਪ ਹੁਣ ਜ਼ਿਆਦਾ ਬਿਹਤਰ ਢੰਗ ਨਾਲ ਉਨ੍ਹਾਂ ਦੀ ਮਦਦ ਕਰ ਸਕੇਗਾ। ਐਪਲ ਵਾਚ ਯੂਜ਼ਰਸ ਐਪ ਨੂੰ ਵਾਚ ਨਾਲ ਸਿੰਕ ਵੀ ਕਰ ਸਕਦੇ ਹਨ।

ਗੂਗਲ ਦੀ ਨਵੀਂ ਅਪਡੇਟ ਦੇ ਨਾਲ ਐਪ 'ਚ ਈਵੈਂਟਸ ਸੈਕਸ਼ਨ ਵੀ ਜੁੜ ਗਿਆ ਹੈ। ਇਸ ਨਾਲ ਯੂਜ਼ਰਸ ਆਲੇ-ਦੁਆਲੇ ਦੇ ਇਲਾਕੇ 'ਚ ਹੋ ਰਹੇ ਮੂਵੀ ਸ਼ੋਅ ਅਤੇ ਕਾਨਸਰਟ ਈਵੈਂਟ ਦੀ ਜਾਣਕਾਰੀ ਆਸਾਨੀ ਨਾਲ ਪਾ ਸਕੋਗੇ। ਹਾਲਾਂਕਿ ਇਹ ਫੀਚਰ ਫਿਲਹਾਲ ਕੁਝ ਖੇਤਰਾਂ ਤਕ ਹੀ ਸੀਮਤ ਹੈ।

ਇਹ ਫੀਚਰ ਵੀ ਜੁੜ ਸਕਦੈ
ਗੂਗਲ ਮੈਪਸ ਐਪ 'ਚ ਇਕ ਹੋਰ ਨਵਾਂ ਫੀਚਰ ਜੁੜ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਮਿਊਟ (Commute) ਨਾਂ ਦਾ ਇਹ ਨਵਾਂ ਫੀਚਰ ਡਰਾਈਵਿੰਗ ਅਤੇ ਟ੍ਰਾਂਸਿਟ ਟੈਬਸ ਦੀ ਥਾਂ ਲਵੇਗਾ। ਕੰਪਿਊਟ 'ਤੇ ਟੈਪ ਕਰਨ 'ਤੇ ਗੂਗਲ ਮੈਪ ਯੂਜ਼ਰਸ ਨੂੰ ਦੋ ਆਪਸ਼ਨ 'ਟੂ ਵਰਕ' ਅਤੇ 'ਟੂ ਹੋਮ' ਦਿਸਣਗੇ। ਰਿਪੋਰਟਾਂ ਦੀ ਮੰਨੀਏ ਤਾਂ ਗੂਗਲ ਦੇ ਯੂਜ਼ਰ ਇੰਟਰਫੇਸ ਦਾ ਇਸਤੇਮਾਲ ਕਰਕੇ ਯੂਜ਼ਰ ਨੂੰ ਘਰ ਅਤੇ ਦਫਤਰ ਜਾਣ ਲਈ ਰਸਤੇ ਦਾ ਸੁਝਾਅ ਦੇਵੇਗਾ। ਜੇਕਰ ਇਸ ਰਸਤੇ 'ਤੇ ਨਹੀਂ ਜਾਣਾ ਹੈ ਤਾਂ ਗੂਗਲ ਮੈਪਸ 'ਚ ਹੇਠਾਂ ਇਕ ਹੋਰ ਆਪਸ਼ਨ ਵੀ ਦਿੱਤਾ ਜਾਵੇਗਾ ਜਿਸ ਨਾਲ ਯੂਜ਼ਰ ਦੂਜਾ ਰਸਤਾ ਚੁਣ ਸਕੇਗਾ।

ਯੂਜ਼ਰ ਨੂੰ ਕੰਮਿਊਟ ਆਪਸ਼ਨ ਗੂਗਲ ਮੈਪਸ ਦੇ ਮੈਨਿਊ ਬਾਰ 'ਚ ਮਿਲੇਗਾ। ਹਾਲਾਂਕਿ ਇਥੇ ਇਹ ਗੱਲ ਜਾਣਨਾ ਜ਼ਰੂਰੀ ਹੈ ਕਿ ਇਹ ਫੀਚਰ ਸੀਮਿਤ ਹੈ ਅਤੇ ਸਿਰਫ ਸਿਲੈਕਟਿਡ ਯੂਜ਼ਰਸ ਲਈ ਉਪਲੱਬਧ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਫੀਚਰ ਨੂੰ ਗੂਗਲ ਜਲਦੀ ਹੀ ਸਾਰੇ ਯੂਜ਼ਰਸ ਲਈ ਉਪਲੱਬਧ ਕਰਵਾਏਗੀ।


Related News