ਜਲਦੀ ਲਾਂਚ ਹੋਵੇਗਾ ਗੂਗਲ ਮੈਪ ਦਾ ਨਵਾਂ ਵਰਜ਼ਨ
Tuesday, Aug 23, 2016 - 10:57 AM (IST)
ਜਲੰਧਰ- ਭਾਰਤੀ ਮੋਟਰ ਚਾਲਕਾਂ ਦੀ ਮਦਦ ਲਈ ਗੂਗਲ ਇੰਡੀਆ, ਗੂਗਲ ਮੈਪ ਦੇ ਨਵੇਂ ਵਰਜ਼ਨ ਨੂੰ ਲਿਆਉਣ ਦੀ ਯੋਜਨਾ ਬਣਾ ਰਹੀ ਰਿਹਾ ਹੈ। ਗੂਗਲ ਮੈਪ ਦਾ ਨਵਾਂ ਵਰਜ਼ਨ ਮੋਟਰ ਚਾਲਕਾਂ ਦੀ ਸਮੇਂ ''ਤੇ ਪਹੁੰਚਣ ''ਚ ਮਦਦ ਕਰੇਗਾ। ਅਜੇ ਤੱਕ ਇਨ੍ਹਾਂ ਨੂੰ ਟ੍ਰੈਫਿਕ ਪੁਲਸ ਰੋਕ ਲੈਂਦੀ ਸੀ ਜਿਸ ਨਾਲ ਇਹ ਸਮੇਂ ''ਤੇ ਨਹੀਂ ਪਹੁੰਚ ਸਕਦੇ ਸਨ। ਗੂਗਲ ਮੈਪ ਦਾ ਨਵਾਂ ਵਰਜ਼ਨ ਹੁਣ ਇਨ੍ਹੰ ਨੂੰ ਪਹਿਲਾਂ ਹੀ ਦੱਸ ਦਵੇਗਾ ਕਿ ਟ੍ਰੈਫਿਕ ਪੁਲਸ ਕਿੱਥੇ ਹੈ। ਇਸ ਦੀ ਮਦਦ ਨਾਲ ਹੁਣ ਇਹ ਉਨ੍ਹਾਂ ਸੜਕਾਂ ਤੋਂ ਹੋ ਕੇ ਨਹੀਂ ਜਾਣਗੇ।
ਗੂਗਲ ਮੈਪਸ ਟੀਮ ਦੇ ਪ੍ਰਾਜੈਕਟ ਹੈੱਡ ਅਜੀਤ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਸਮਾਂ ਵੀ ਬਚੇਗਾ ਅਤੇ ਪੈਸੇ ਵੀ। ਇਸ ਸੇਵਾ ਲਈ ਕਈ ਭਾਰਤੀ ਸ਼ਹਿਰਾਂ ਨੂੰ ਚੁਣਿਆ ਗਿਆ ਹੈ, ਜਿਸ ਵਿਚ ਸਭ ਤੋਂ ਪਹਿਲਾ ਨੰਬਰ ਬੈਂਗਲੁਰੂ ਦਾ ਹੈ। ਅਜੀਤ ਦਾ ਕਹਿਣਾ ਹੈ ਕਿ ਅਜਿਹਾ ਬੈਂਗਲੁਰੂ ਦੇ ਅਨੌਖੇ ਰੋਡ ਇੰਫ੍ਰਾਸਟ੍ਰਕਚਰ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ। ਇਹ ਸ਼ਹਿਰ ਦੇ ਪੇਸ਼ੇਵਰ ਲੋਕਾਂ ਨੂੰ ਹਮੇਸ਼ਾ ਜਾਗਰੁਕ ਰੱਖੇਗਾ ਅਤੇ ਉਹ ਰੁਕਾਵਟਾਂ ਤੋਂ ਬੱਚ ਕੇ ਨਿਕਲਣ ਲਈ ਹਰ ਰੋਜ਼ ਕੁਝ ਨਵਾਂ ਸੋਚਣਗੇ।
ਅਜੀਤ ਨੇ ਕਿਹਾ ਕਿ ਫਿਲਹਾਲ ਬੈਂਗਲੁਰੂ ''ਚ ਆਉਣ-ਜਾਣ ਵਾਲੇ ਗੂਗਲ ਮੈਪ ਦੀ ਵਰਤੋਂ ਤਾਂ ਕਰ ਰਹੇ ਹਨ ਪਰ ਨਾਈਟ ਸ਼ਿੱਫਟ ਲਈ ਉਨ੍ਹਾਂ ਨੂੰ ਦਿਨ ''ਚ ਕਾਫੀ ਦੇਰ ਪਹਿਲਾਂ ਅਤੇ ਡੇ ਸ਼ਿੱਫਟ ਲਈ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਨਿਕਲਣਾ ਪੈਂਦਾ ਹੈ। ਨਵਾਂ ਵਰਜ਼ਨ ਆਉਣ ਨਾਲ ਅਜਿਹਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਟ੍ਰੈਫਿਕ ਪੁਲਸ ਦੇ ਹੋਣ ਜਾਂ ਨਾ ਹੋਣ ਦਾ ਪਤਾ ਪਹਿਲਾਂ ਲੱਗ ਜਾਵੇਗਾ ਇਸ ਲਈ ਹੈਲਮੇਟ ਪਾਉਣਾ ਜਾਂ ਉਲਟੀ ਸਾਈਡ ''ਤੇ ਚੱਲਣ ਤੋਂ ਡਰਨ ਦੀ ਲੋੜ ਨਹੀਂ ਹੈ।
