ਹੁਣ ਬਿਨਾਂ ਇੰਟਰਨੈੱਟ ਦੇ ਗੂਗਲ ਕੰਟੈਂਟ ਪੜ੍ਹਨਾ ਹੋਇਆ ਹੋਰ ਵੀ ਆਸਾਨ

Tuesday, May 09, 2017 - 04:07 PM (IST)

ਹੁਣ ਬਿਨਾਂ ਇੰਟਰਨੈੱਟ ਦੇ ਗੂਗਲ ਕੰਟੈਂਟ ਪੜ੍ਹਨਾ ਹੋਇਆ ਹੋਰ ਵੀ ਆਸਾਨ
ਜਲੰਧਰ- ਗੂਗਲ ਨੇ ਐਂਡਰਾਇਡ ਯੂਜ਼ਰਸ ਲਈ ਕਰੋਮ ''ਤੇ ਇਖ ਨਵਾਂ ਅਪਡੇਟ ਕੀਤਾ ਹੈ ਜਿਸ ਨਾਲ ਹੁਣ ਆਫਲਾਈਨ ਕੰਟੈਂਟ ਪੜ੍ਹਨਾ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਆਸਾਨ ਹੋਣ ਵਾਲਾ ਹੈ। ਹੁਣ ਯੂਜ਼ਰਸ ਬਿਨਾਂ ਇੰਟਰਨੈੱਟ ਕੁਨੈਕਸ਼ਨ ਦੇ ਆਸਾਨੀ ਨਾਲ ਕੰਟੈਂਟ ਐਕਸੈਸ ਕਰ ਸਕਣਗੇ। ਕੰਪਨੀ ਨੇ ਐਂਡਰਾਇਡ ''ਤੇ ਕਰੋਮ ਦੇ ਲੇਟੈਸਟ ਵਰਜ਼ਨ ਦੇ ਡਾਊਨਲੋਡ ਫੀਚਰਜ਼ ''ਚ ਸੁਧਾਰ ਅਤੇ ਬਦਲਾਅ ਕੀਤੇ ਹਨ।
ਅਜੇ ਤੱਕ ਤੁਹਾਨੂੰ ਵੈੱਬ ਪੇਜ, ਮਿਊਜ਼ਿਕ ਅਤੇ ਵੀਡੀਓਜ਼ ਬਾਅਦ ''ਚ ਦੇਖਣ ਲਈ ਕਰੋਮ ਮੈਨਿਊ ''ਤੇ ਆਉਣ ਵਾਲੇ ਸੇਵ ਬਟਨ ''ਤੇ ਕਲਿਕ ਕਰਨਾ ਹੁੰਦਾ ਸੀ। ਬਾਅਦ ''ਚ ਆਪਣੇ ਸੇਵਡ ਕੰਟੈਂਟ ਦੇਖਣ ਲਈ ਡਾਊਨਲੋਡ ''ਤੇ ਕਲਿਕ ਕਰਨਾ ਹੁੰਦਾ ਸੀ। ਹੁਣ ਇਹ ਆਸਾਨ ਹੋ ਗਿਆ ਹੈ। ਹੁਣ ਤੁਹਾਨੂੰ ਕਿਸੇ ਵੀ ਲਿੰਕ ''ਤੇ ਸਿਰਫ ਲਾਂਗ-ਪ੍ਰੈੱਸ ਕਰਨਾ ਹੋਵੇਗਾ ਜਿਸ ਤੋਂ ਬਾਅਦ ਲਿੰਕ ਦਾ ਆਪਸ਼ਨ ਨਜ਼ਰ ਆਏਗਾ। 
ਇਸ ਦੇ ਨਾਲ ਹੀ ਕਰੋਮ ਆਫਲਾਈਨ ਪੇਜ ''ਤੇ ਇਕ ਨਵਾਂ ਬਟਨ ''ਡਾਊਨਲੋਡ ਪੇਜ ਲੇਟਰ'' ਵੀ ਦਿੱਤਾ ਗਿਆ ਹੈ ਜਿਸ ਨੂੰ ਪ੍ਰੈੱਸ ਕਰਨ ''ਤੇ ਇਹ ਇੰਟਰਨੈੱਟ ਦੇ ਕੁਨੈਕਸ਼ਨ ''ਚ ਆਉਣ ''ਤੇ ਡਾਊਨਲੋਡ ਹੋ ਜਾਵੇਗਾ। ਉਥੇ ਹੀ ਜੋ ਵੀ ਆਰਕਟੀਕਲ ਤੁਸੀਂ ਡਾਊਨਲੋਡ ਕਰ ਚੁੱਕੇ ਹੋ ਉਹ ਤੁਹਾਨੂੰ ਨਿਊ ਆਫਲਾਈਨ ਬੈਜ ''ਚ ਨਜ਼ਰ ਆਉਣਗੇ, ਜਿਸ ਨੂੰ ਤੁਸੀਂ ਨਿਊ ਟੈਪ ''ਚ ਦੇਖ ਸਕੋਗੇ। ਗੂਗਲ ਨੇ ਇਕ ਬਲਾਕ ਪੋਸਟ ਰਾਹੀਂ ਦੱਸਿਆ ਕਿ ਇਸ ਲਈ ਤੁਹਾਨੂੰ ਕਰੋਮ ਦੇ ਲੇਟੈਸਟ ਵਰਜ਼ਨ ਨੂੰ ਡਾਊਨਲੋਡ ਕਰਨਾ ਹੋਵੇਗਾ।

Related News