ਪਿਕਸਲ, ਪਿਕਸਲ 2 ਦੇ ਅਸਿਸਟੈਂਟ ਲਈ ਗੂਗਲ ਲੈਂਜ਼ ਜਾਰੀ

11/20/2017 12:11:09 PM

ਜਲੰਧਰ- ਗੂਗਲ ਨੇ ਆਪਣਾ ਵਿਜ਼ੁਅਲ ਸਰਚ ਫੀਚਰ ਗੂਗਲ ਲੈਂਜ਼ ਪਹਿਲੇ ਬੈਚ ਦੇ ਪਿਕਸਲ ਅਤੇ ਪਿਕਸਲ 2 ਸਮਾਰਟਫੋਨਸ ਦੇ ਅਸਿਸਟੈਂਟ ਲਈ ਜਾਰੀ ਕਰ ਦਿੱਤਾ ਹੈ। 9ਟੂ5 ਗੂਗਲ ਦੀ ਸ਼ੁੱਕਰਵਾਰ ਦੇਰ ਰਾਤ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਸ਼ੁਰੂਆਤੀ ਯੂਜ਼ਰਸ ਨੇ ਆਪਣੇ ਪਿਕਸਲ ਅਤੇ ਪਿਕਸਲ 2 ਫੋਨਸ 'ਚ ਵਿਜ਼ੁਅਲ ਸਰਚ ਫੀਚਰ ਨੂੰ ਪ੍ਰਾਪਤ ਕਰ ਲਿਆ ਹੈ। ਫੋਟੋਜ਼ ਐਪ 'ਚ ਜੋੜਿਆ ਗਿਆ ਗੂਗਲ ਲੈਂਜ਼ ਪਤੇ ਅਤੇ ਪੁਸਤਕਾਂ ਸਮੇਤ ਹੋਰ ਚੀਜ਼ਾਂ ਨੂੰ ਪਛਾਣ ਸਕਦਾ ਹੈ। ਫੋਟੋਜ਼ 'ਚ ਇਹ ਫੀਚਰ ਕਿਸੇ ਤਸਵੀਰ ਜਾਂ ਸਕਰੀਨਸ਼ਾਟ ਨੂੰ ਦੇਖ ਕੇ ਸਰਗਰਮ ਕੀਤਾ ਜਾ ਸਕਦਾ ਹੈ। 
ਹਾਲਾਂਕਿ ਗੂਗਲ ਅਸਿਸਟੈਂਟ 'ਚ ਇਹ ਸ਼ੀਟ ਦੇ ਨਾਲ ਜੋੜ ਦਿੱਤਾ ਗਿਆ ਹੈ, ਜੋ ਹੋਮ ਬਟਨ ਨੂੰ ਦਬਾਈ ਰੱਖਣ 'ਤੇ ਪ੍ਰਕਟ ਹੁੰਦਾ ਹੈ। ਗੂਗਲ ਨੇ ਪਹਿਲਾਂ ਇਕ ਬਿਆਨ 'ਚ ਕਿਹਾ ਸੀ ਕਿ ਲੈਂਜ਼ ਪਿਕਸਲ 1 ਅਤੇ 2 ਫੋਨਸ ਲਈ ਪਹਿਲਾਂ ਤੋਂ ਅਨੁਮਾਨਿਤ ਸੀ। ਤਕਨੀਕੀ ਦਿੱਗਜ ਨੇ ਇਸ ਐਪ ਦਾ ਐਲਾਨ ਗੂਗਲ ਆਈ/ਓ 2017 ਸੰਮੇਲਨ ਦੌਰਾਨ ਕੀਤਾ ਸੀ। ਇਸ ਨੂੰ ਵਿਜ਼ੁਅਲ ਵਿਸ਼ਲੇਸ਼ਣ ਦਾ ਇਸਤੇਮਾਲ ਕਰਕੇ ਪ੍ਰਾਸੰਗਿਕ ਜਾਣਕਾਰੀ ਮੁਹੱਈਆ ਕਰਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ।


Related News