Google ਆਪਣੇ ਇਨ੍ਹਾਂ ਸਮਾਰਟਫੋਨਜ਼ ਨੂੰ ਜਲਦੀ ਹੀ ਭਾਰਤ ''ਚ ਕਰੇਗਾ ਲਾਂਚ

Wednesday, Oct 25, 2017 - 07:01 PM (IST)

Google ਆਪਣੇ ਇਨ੍ਹਾਂ ਸਮਾਰਟਫੋਨਜ਼ ਨੂੰ ਜਲਦੀ ਹੀ ਭਾਰਤ ''ਚ ਕਰੇਗਾ ਲਾਂਚ

ਜਲੰਧਰ-ਗੂਗਲ ਦੇ ਨਵੇਂ Pixel 2 ਅਤੇ Pixel  2 XL ਸਮਾਰਟਫੋਨਜ਼ 27 ਅਕਤੂਬਰ ਨੂੰ ਭਾਰਤ 'ਚ ਲਾਂਚ ਹੋ ਰਹੇ ਹਨ। ਕੰਪਨੀ ਨੇ ਇਸ ਲਈ ਮੀਡੀਆ ਇੰਨਵਾਇਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਫੋਨਜ਼ ਲਈ 26 ਅਕਤੂਬਰ ਤੋਂ ਪਰੀ-ਆਰਡਰ ਸ਼ੁਰੂ ਹੋ ਰਹੇ ਹਨ। Pixel 2 ਅਤੇ Pixel 2 XL ਇਸ ਮਹੀਨੇ ਦਾ ਸ਼ੁਰੂਆਤ 'ਚ ਸਾਹਮਣੇ ਆਏ ਹਨ। ਦੋਵੇ ਫੋਨਜ਼ ਸਪੈਸੀਫਿਕੇਸ਼ਨ ਦੇ ਆਧਾਰ 'ਤੇ ਇੱਕੋ ਵਰਗੇ ਹਨ। ਇਨ੍ਹਾਂ ਸਮਾਰਟਫੋਨਜ਼ 'ਚ ਜਿਆਦਾ ਅੰਤਰ ਇਸ ਦੀ ਸਕਰੀਨ ਸਾਈਜ਼ ਹੈ। 

ਸਪੈਸੀਫਿਕੇਸ਼ਨ-

ਗੂਗਲ ਦੇ Pixel 2 'ਚ 5ਇੰਚ ਦੀ ਫੁੱਲ HD ਡਿਸਪਲੇਅ ਦਿੱਤੀ ਗਈ ਹੈ। ਗੂਗਲ ਦੇ Pixel 2 XL 'ਚ 6 ਇੰਚ ਦੀ QHD+ ਡਿਸਪਲੇਅ ਮੌਜ਼ੂਦ ਹੈ। ਜੋ 18:9 ਅਸਪੈਕਟ ਰੇਸ਼ੀਓ ਨਾਲ ਆਉਦੀ ਹੈ। ਦੋਵੇ ਫੋਨਜ਼ ਕਵਾਲਕਾਮ ਸਨੈਪਡ੍ਰੈਗਨ 835SoC ਅਤੇ 4 ਜੀ. ਬੀ. ਰੈਮ ਨਾਲ ਲੈਸ ਹਨ। ਦੋਵੇ ਫੋਨਜ਼ 64 ਜੀ. ਬੀ. ਅਤੇ 128 ਜੀ. ਬੀ. ਸਟੋਰੇਜ ਵੇਰੀਐਂਟਸ ਨਾਲ ਉਪਲੱਬਧ ਹਨ। 

ਹੁਣ ਤੱਕ ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ, ਪਰ US 'ਚ ਪਿਕਸਲ 2 ਦੀ ਕੀਮਤ $649 (ਲਗਭਗ 42,000 ਰੁਪਏ ) ਹੈ। ਪਿਕਸਲ 2 XL ਦੀ ਕੀਮਤ $849 (ਲਗਭਗ 55,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਦੋਵੇ ਫੋਨਜ਼ 12.2MP ਰਿਅਰ ਕੈਮਰਾ ਆਫਰ ਕਰਦੇ ਹਨ, ਜੋ f/1.8 ਅਪਚਰ ਨਾਲ ਆਉਦਾ ਹੈ ਅਤੇ ਇਨ੍ਹਾਂ ਡਿਵਾਈਸਜ਼ ਨੂੰ DXOMark 'ਤੇ 98 ਸਕੋਰ ਮਿਲੇ ਹਨ, ਜੋ ਇਨ੍ਹਾਂ ਨੂੰ ਸਭ ਤੋਂ ਜਿਆਦਾ ਹਾਈ ਰੇਟ ਵਾਲਾ ਸਮਾਰਟਫੋਨ ਬਣਾਉਦਾ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਇਨ੍ਹਾਂ 'ਚ ਮੌਜ਼ੂਦ ਪ੍ਰੋਸੈਸਰ HDR+ ਮਾਡ 5 ਗੁਣਾ ਤੇਜ਼ ਕੰਮ ਕਰ ਸਕਦਾ ਹੈ।

ਇਸ ਤੋਂ ਇਲਾਵਾ ਗੂਗਲ ਦੁਆਰਾ HTC ਸਮਾਰਟਫੋਨ ਡਿਵੀਜ਼ਨ 'ਤੇ ਪ੍ਰਾਪਤੀ ਇਨ੍ਹਾਂ ਫੋਨਜ਼ 'ਚ ਦੇਖਿਆ ਜਾ ਸਕਦਾ ਹੈ। ਇਸ ਦੇ ਨਵੇਂ ਐਕਟਿਵ ਐਜ ਫੀਚਰ ਦੇ ਰਾਹੀਂ ਯੂਜ਼ਰਸ ਫੋਨਜ਼ ਦੇ ਕਿਨਾਰਿਆਂ ਨੂੰ ਸਕਿਊਜ਼ ਕਰ ਕੇ ਗੂਗਲ ਅਸਿਸਟੈਂਟ ਲਾਂਚ ਕਰ ਸਕਦਾ ਹੈ, ਜਿਵੇ ਕਿ HTC U11 'ਚ ਦੇਖਿਆ ਗਿਆ ਹੈ।


Related News