ਗੂਗਲ ਨੇ ਲਾਂਚ ਕੀਤਾ ਨਵਾਂ ਅਸਿਸਟੈਂਟ ਫੀਚਰ, ਜਾਣੋ ਖਾਸੀਅਤ

11/22/2019 9:35:38 PM

ਗੈਜੇਟ ਡੈਸਕ-ਗੂਗਲ ਨੇ ਹਾਲ ਹੀ 'ਚ ਆਪਣੇ ਯੂਜ਼ਰਸ ਲਈ ਨਵਾਂ ਅਸਿਸਟੈਂਟ ਫੀਚਰ ਲਾਂਚ ਕੀਤਾ ਹੈ, ਜਿਸ ਦਾ ਨਾਂ 'My Storytime' ਹੈ। ਇਸ ਦੀ ਮਦਦ ਨਾਲ ਯੂਜ਼ਰਸ ਕਹਾਣੀਆਂ ਪੜ੍ਹ ਕੇ ਰਿਕਾਰਡ ਕਰ ਸਕਦੇ ਹਨ ਅਤੇ ਬਾਅਦ 'ਚ ਉਨ੍ਹਾਂ ਨੂੰ Nest Mini, Nest Hub ਅਤੇ Hub Max ਵਰਗੇ ਡਿਵਾਈਸਜ ਤੋਂ ਵੀ ਐਕਸੈੱਸ ਕੀਤਾ ਜਾ ਸਕੇਗਾ। ਇਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਲਈ ਖਾਲੀ ਸਮੇਂ ਕਹਾਣੀਆਂ ਰਿਕਾਰਡ ਕਰ ਸਕਣਗੇ ਅਤੇ ਬਾਅਦ 'ਚ ਬੱਚੇ ਉਹ ਕਹਾਣੀਆਂ ਸੁਣ ਸਕਣਗੇ।

VentureBeat ਦੀ ਰਿਪੋਰਟ ਮੁਤਾਬਕ ਇਸ ਫੀਚਰ ਨੂੰ ਉਨ੍ਹਾਂ ਮਾਪਿਆਂ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਹੜੇ ਕੰਮ ਕਰਦੇ ਹਨ। Google Nest Devices ਦੀ ਮਦਦ ਨਾਲ ਮਾਪਿਆਂ ਵੱਲੋਂ ਰਿਕਾਰਡ ਕੀਤੀਆਂ ਗਈਆਂ ਸਟੋਰੀਜ਼ ਬੱਚੇ ਬਾਅਦ 'ਚ ਸੁਣ ਸਕਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਫੀਚਰ ਮਿਲਟਰੀ ਮੈਂਬਰ ਜੈਨਿਫਰ ਓਲੀਵਰ ਨਾਲ ਪ੍ਰੇਰਿਤ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੰਟਰਨੈੱਟ ਮੈਸੇਜ ਬੋਰਡ 'ਤੇ ਆਪਣੀ ਲੜਕੀਆਂ ਨਾਲ ਇਹ ਆਈਡੀਆ ਸ਼ੇਅਰ ਕੀਤਾ ਅਤੇ ਬੱਚਿਆਂ ਦੀਆਂ ਕਹਾਣੀਆਂ ਨੂੰ ਇੰਟਰਨੈੱਟ 'ਤੇ ਸਪੇਸ ਦਿੱਤੀ ਸੀ।

ਬਣਾਉਣਾ ਹੋਵੇਗਾ ਪ੍ਰਾਈਵੇਟ ਅਕਾਊਂਟ
ਓਲੀਵਰ ਦੇ ਇਕ ਬਲਾਗ ਪੋਸਟ 'ਚ ਲਿਖਿਆ ਸੀ ਤੁਸੀਂ MyStorytime.com ਵਿਜ਼ਿਟ ਕਰਕੇ ਇਕ ਪ੍ਰਾਈਵੇਟ ਅਕਾਊਂਟ ਬਣਾ ਸਕਦੇ ਹੋ। ਇਸ ਤੋਂ ਬਾਅਦ ਆਪਣੇ ਪਰਿਵਾਰ ਲਈ ਰਿਕਾਰਡਿਡ ਸਟੋਰੀਜ਼ ਦੀ ਲਾਈਬ੍ਰੇਰੀ ਤਿਆਰ ਕੀਤੀ ਜਾ ਸਕਦੀ ਹੈ। ਇਕ ਸਟੋਰੀ ਰਿਕਾਰਡ ਹੋਣ ਤੋਂ ਬਾਅਦ ਉਸ ਨੂੰ ਮਾਪਿਆਂ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। ਪੂਰੀ ਪ੍ਰਕਿਰਿਆ ਹੋਣ 'ਤੇ ਗੂਗਲ ਅਸਿਸਟੈਂਟ ਨੂੰ 'Hey Google, talk to My Storytime'ਕਮਾਂਡ ਦੇ ਕੇ ਪਰਸਨਲ ਸਟੋਰੀਜ਼ ਸੁਣੀ ਜਾ ਸਕਦੀ ਹੈ।

MP3 ਅਪਲੋਡ ਦਾ ਵਿਕਲਪ
My Storytime ਯੂਜ਼ਰਸ ਮਾਈਕ੍ਰੋਫੋਨ ਦੀ ਮਦਦਨਾਲ ਸਿੱਧੇ ਆਫੀਅਸ਼ਲ ਵੈੱਬਸਾਈਟ 'ਤੇ ਸਟੋਰੀਜ਼ ਰਿਕਾਰਡ ਕਰ ਸਕਦੇ ਹਨ ਜਾਂ ਫਿਰ MP3 ਆਡੀਓ ਫਾਈਲਸ ਵੀ ਅਪਲੋਡ ਕਰ ਸਕਦੇ ਹਨ। ਇਸ ਦੇ ਲਈ ਵੈੱਬਸਾਈਟ 'ਤੇ ਮਿਲਣ ਵਾਲਾ ਇਕ ਟੂਲ ਉਨ੍ਹਾਂ ਦੀ ਮਦਦ ਕਰਦਾ ਹੈ। ਗੂਗਲ ਦਾ ਕਹਿਣਾ ਹੈ ਕਿ ਆਡੀਓ ਫਾਈਲਸ ਕਲਾਊਡ 'ਚ ਸੁਰੱਖਿਅਤ ਰੂਪ ਨਾਲ ਸੇਵ ਰਹਿੰਦੀ ਹੈ ਅਤੇ ਜਿਸ ਨਾਲ ਫਾਈਲਸ ਨੂੰ ਸ਼ੇਅਰ ਕੀਤਾ ਗਿਆ ਹੈ, ਉੱਥੇ ਉਨ੍ਹਾਂ ਨੂੰ ਐਕਸੈੱਸ ਕਰ ਸਕਦੇ ਹਨ।

ਕਈ ਭਾਸ਼ਾਵਾਂ 'ਚ ਕਹਾਣੀਆਂ
ਓਲੀਵਰ ਦਾ ਕਹਿਣਾ ਹੈ ਕਿ ਮਾਪਿਆਂ ਨਾਲ ਹੋਣ ਅਤੇ ਕਹਾਣੀਆਂ ਸੁਣਨ ਦੀ ਜਗ੍ਹਾ ਕੋਈ ਟੂਲ ਨਹੀਂ ਲੈ ਸਕਦੇ ਪਰ My Storytime ਇਸ ਕੰਮ ਨੂੰ ਥੋੜਾ ਆਸਾਨ ਬਣਾਉਣ 'ਤੇ ਕੰਮ ਕਰ ਰਿਹਾ ਹੈ। ਇਸ ਦੀ ਮਦਦ ਨਾਲ ਬੱਚੇ ਪਰਿਵਾਰ ਨਾਲ ਜੁੜੇ ਹੋਏ ਮਹਿਸੂਸ ਕਰਨਗੇ ਅਤੇ ਗੂਗਲ ਡਿਵਾਈਸ ਇਸ ਕੰਮ 'ਚ ਮਦਦਗਾਰ ਸਾਬਤ ਹੋਣਗੇ। ਦੱਸ ਦੇਈਏ ਕਿ ਗੂਗਲ ਅਸਿਸਟੈਂਟ 'ਤੇ ਮਾਪਿਆਂ ਵੱਲੋਂ ਰਿਕਾਰਡ ਕਹਾਣੀਆਂ ਤੋਂ ਇਲਾਵਾ ਵੀ 'Hey Google, tell me a Story.' ਕਮਾਂਡ ਦੇ ਕੇ ਕਈ ਭਾਸ਼ਾਵਾਂ 'ਚ ਕਹਾਣੀਆਂ ਸੁਣੀਆਂ ਜਾ ਸਕਦੀਆਂ ਹਨ।


Karan Kumar

Content Editor

Related News