ਗੂਗਲ ਨੇ ਐਂਡ੍ਰਾਇਡ ਲਈ ਲਾਂਚ ਕੀਤਾ ਕਮਾਲ ਦਾ ਫੀਚਰ

Wednesday, Aug 31, 2016 - 03:36 PM (IST)

ਗੂਗਲ ਨੇ ਐਂਡ੍ਰਾਇਡ ਲਈ ਲਾਂਚ ਕੀਤਾ ਕਮਾਲ ਦਾ ਫੀਚਰ

ਜਲੰਧਰ- ਗੂਗਲ ਪਿਛਲੇ ਕਾਫੀ ਸਮੇਂ ਤੁਹਾਡੇ ਡਿਵਾਈਸ ''ਤੇ ਕੰਟੈਂਟ ਲਈ ਸਰਚ ਆਫਰ ਕਰ ਰਹੀ ਹੈ ਅਤੇ ਹੁਣ ਕੰਪਨੀ ਨੇ ਆਪਣਾ ਨਵਾਂ ਸਰਚ ਮੋਡ ''ਇਨ ਐਪਸ'' ਲਾਂਚ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਐਂਡ੍ਰਾਇਡ ਡਿਵਾਈਸ ''ਤੇ ਇੰਸਟਾਲ ਐਪ ਦਾ ਕੰਟੈਂਟ ਇਕੱਠਾ ਦਿਖਾਈ ਦੇਵੇਗਾ। ਇਸ ਫੀਚਰ ਦੇ ਨਾਲ ਹੀ ਗੂਗਲ ਐਂਡ੍ਰਾਇਡ ਐਪ ਯੂਜ਼ਰ ਆਪਣੇ ਸਰਚ ਰਿਜ਼ਲਟ ਨੂੰ ਫਿਲਟਰ ਕਰਨ ਲਈ ''ਫੋਨ'' ਟੈਬ ਦੇਖ ਸਕਣਗੇ। ਨਵਾਂ ਇਨ ਐਪਸ ਮੋਡ ਇਕ ਅਪਗ੍ਰੇਡ ਹੈ ਜਿਸ ਵਿਚ ਬਹੁਤ ਸਾਰੇ ਐਪ ਇੰਟੀਗ੍ਰੇਟ ਕੀਤੇ ਗਏ ਹਨ ਅਤੇ ਇਹ ਆਫਲਾਈਨ ਵੀ ਕੰਮ ਕਰਦਾ ਹੈ। 

ਨਵਾਂ ਇਨ ਐਪਸ ਸਰਚ ਮੋਡ ਐਂਡ੍ਰਾਇਡ ਡਿਵਾਈਸ ''ਤੇ ਨਵੇਂ ਗੂਗਲ ਐਪ ਰਾਹੀਂ ਉਪਲੱਬਧ ਹੋਵੇਗਾ ਅਤੇ ਯੂਜ਼ਰ ਨੂੰ ਰਿਜ਼ਲਟ ''ਚ ਇਨ ਐਪਸ ਟੈਬ ਨੂੰ ਦੇਖਣਾ ਹੋਵੇਗਾ। ਸਰਚ ਇੰਜਣ ਦਿੱਗਜ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਐੱਲ.ਜੀ. ਵੀ20 ਦੁਨੀਆ ਦਾ ਪਹਿਲਾ ਸਮਰਾਟਫੋਨ ਹੋਵੇਗਾ ਜਿਸ ਵਿਚ ਇਨ ਐਪਸ ਲਈ ਇਕ ਅਲੱਗ ਸ਼ਾਰਟਕਟ ਹੋਵੇਗਾ ਜੋ ਹੋਮ ਅਤੇ ਸੈਕਿੰਡ ਸਕ੍ਰੀਨ ''ਤੇ ਦਿੱਤਾ ਜਾਵੇਗਾ। ਗੂਗਲ ਐਪ ''ਚ ਇਸ ਨਵੇਂ ਸਰਚ ਮੋਡ ਫੀਚਰ ਨਾਲ ਯੂਜ਼ਰ ਨਾ ਸਿਰਫ ਕੰਟੈਂਟ ਲੱਭ ਸਕਦੇ ਹਨ ਸਗੋਂ ਬਿਲਟ-ਇਨ ਐਪ ਜਿਨ੍ਹਾਂ ''ਚ ਕਾਂਟੈਕਟ, ਈ-ਮੇਲ, ਟੈਕਸਟ ਮੈਸੇਜ ਅਤੇ ਤਸਵੀਰਾਂ ਸ਼ਾਮਲ ਹਨ। ਇਸ ਤੋਂ ਇਲਾਵਾ ਯੂਜ਼ਰ ਵੱਲੋਂ ਇੰਸਟਾਲ ਐਪ ਨਾਲ ਵੀ ਕੰਟੈਂਟ ਪਾ ਸਕਦੇ ਹੋ। ਇਨ੍ਹਾਂ ੈਪਸ ਨਾਲ ਯੂਜ਼ਰ ਹਾਲ ਹੀ ''ਚ ਐਕਸੈੱਸ ਕੀਤੇ ਗਏ ਐਪ, ਸੰਪਰਕ ''ਚ ਰਹੇ ਲੋਕਾਂ, ਬਿਨਾਂ ਟਾਇਪ ਕੀਤੇ ਹੀ ਮੈਸੇਜ ਪੜ੍ਹਨ ਅਤੇ ਦੂਜੀ ਐਕਟੀਵਿਟੀ ਕਰਨ ਦਾ ਮੌਕਾ ਮਿਲਦਾ ਹੈ। ਇਨ੍ਹਾਂ ਐਪਸ ਨੂੰ ਹੋਮ ਸਕ੍ਰੀਨ ਅਤੇ ਸੈਕਿੰਡ ਸਕ੍ਰੀਨ ''ਤੇ ਸ਼ਾਰਟਕਟ ਦੇ ਰੂਪ ''ਚ ਥਾਂ ਦਿੱਤੀ ਗਈ ਹੈ। ਇਸ ਨਾਲ ਯੂਜ਼ਰ ਦੇ ਕਾਂਟੈਕਟ, ਮੈਸੇਜ ਅਤੇ ਦੂਜੇ ਐਪ ਸਿਰਪ ਇਕ ਟੈਪ ਦੀ ਦੂਰੀ ''ਤੇ ਹੋਣਗੇ। ਵੀ20 ਪਹਿਲਾ ਨਵਾਂ ਸਮਾਰਟਫੋਨ ਹੋਵੇਗਾ ਜੋ ਐਂਡ੍ਰਾਇਡ 7.0 ਨੂਗਾ ਦੇ ਨਾਲ ਚੱਲੇਗਾ।

Related News