ਗੂਗਲ ਬਣਾਉਣ ਜਾ ਰਹੀ ਹੈ ਮਿਕਸਡ ਰਿਆਲਿਟੀ ਹੈੱਡਸੈੱਟ

Tuesday, Jul 19, 2016 - 12:52 PM (IST)

ਗੂਗਲ ਬਣਾਉਣ ਜਾ ਰਹੀ ਹੈ ਮਿਕਸਡ ਰਿਆਲਿਟੀ ਹੈੱਡਸੈੱਟ
ਜਲੰਧਰ-ਗੂਗਲ ਮਾਈਕ੍ਰੋਸਾਫਟ ਹੋਲੋਲੈਂਜ਼ ਦੀ ਮਦਦ ਨਾਲ ਇਕ ਮਿਕਸਡ ਰਿਆਲਿਟੀ ਹੈੱਡਸੈੱਟ ਬਣਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਗੂਗਲ ਦੇ ਪ੍ਰੀਮੀਅਮ ਸਟੈਂਡਅਲੋਨ ਵੀ.ਆਰ. ਹੈੱਡਸੈੱਟ ਦੀਆਂ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਗੂਗਲ ਗਲਾਸ ਕਾਫੀ ਸਮੇਂ ਤੋਂ ਉਪਲੱਬਧ ਨਹੀਂ ਹੈ ਪਰ ਇਹ ਕੁੱਝ ਐਪਲੀਕੇਸ਼ਨਜ਼ ਲਈ ਅੱਜ ਵੀ ਸਪੋਰਟ ਕਰਦੇ ਹਨ। ਇਕ ਰਿਪੋਰਟ ਦੇ ਮੁਤਾਬਿਕ ਇਸ ਹੈੱਡਸੈੱਟ ''ਚ ਬਿਲਟ-ਇਨ ਸਕ੍ਰੀਨ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਸੀ ਕਿ ਕੰਪਨੀ ਇਸ ਪ੍ਰਾਜੈਕਟ ਨੂੰ ਐੱਚ.ਟੀ.ਸੀ. ਵਾਈਵ ਅਤੇ ਫੇਸਬੁਕ ਦੇ ਓਕੁਲਸ ਰਿਫਟ ਨੂੰ ਟੱਕਰ ਦੇਣ ਦੇ ਇਰਾਦੇ ਨਾਲ ਬਣਾ ਰਹੀ ਹੈ । 
 
ਇਸ ਦੇ ਨਾਲ ਹੀ ਇਸ ਰਿਪੋਰਟ ''ਚ ਗੂਗਲ ਦੁਆਰਾ ਮੋਬਾਇਲ ਵੀ.ਆਰ. ''ਤੇ ਫੋਕਸ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ ਦੇ ਮੁਤਾਬਿਕ ਇਸ ਹੈੱਡਸੈੱਟ ਨੂੰ ਕੰਮ ਕਰਨ ਲਈ ਕਿਸੇ ਪੀ.ਸੀ. ਜਾਂ ਸਮਾਰਟਫੋਨ ਦੀ ਜ਼ਰੂਰਤ ਨਹੀਂ ਹੋਵੇਗੀ । ਖਾਸ ਗੱਲ ਇਹ ਹੈ ਕਿ, ਰਿਪੋਰਟ ''ਚ ਵੀ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਹੈੱਡਸੈੱਟ ਲਈ ਕੰਮ ਕਰ ਰਹੇ ਲੋਕਾਂ ਅਨੁਸਾਰ, ਵਰਚੁਅਲ ਅਤੇ ਹੋਰ ਓਗਿਉਮੈਂਟਿਡ ਰਿਆਲਿਟੀ ਲਈ ਡੇਅਡ੍ਰੀਮ ਕੰਪਨੀ ਦਾ ਲਾਂਗ-ਟਰਮ ਪਲਾਨ ਨਹੀਂ ਹੈ। ਹਾਲਾਂਕਿ , ਇਸ ਰਿਪੋਰਟ ''ਚ ਇਹ ਵੀ ਕਿਹਾ ਗਿਆ ਕਿ ਡੇਅਡ੍ਰੀਮ ਗੂਗਲ ਲਈ ਹੁਣ ਵੀ ਇਕ ਜ਼ਰੂਰੀ ਪ੍ਰਾਜੈਕਟ ਹੈ ਅਤੇ ਫਿਲਹਾਲ ਕਈ ਵੱਖ-ਵੱਖ ਟੀਮਾਂ ਇਸ ਦੇ ਡਵੈਲਪਮੈਂਟ ''ਤੇ ਕੰਮ ਕਰ ਰਹੀਆਂ ਹਨ ।

Related News