ਗੂਗਲ ਲੈ ਕੇ ਆ ਰਹੀ ਹੈ ਸਮਾਰਟ ਫੀਚਰ, ਹੁਣ ਸੈਟਿੰਗ ’ਚ ਖ਼ੁਦ ਕਰ ਸਕੋਗੇ ਬਦਲਾਅ

Tuesday, Nov 17, 2020 - 04:28 PM (IST)

ਗੂਗਲ ਲੈ ਕੇ ਆ ਰਹੀ ਹੈ ਸਮਾਰਟ ਫੀਚਰ, ਹੁਣ ਸੈਟਿੰਗ ’ਚ ਖ਼ੁਦ ਕਰ ਸਕੋਗੇ ਬਦਲਾਅ

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਗੂਗਲ ਆਪਣੇ ਯੂਜ਼ਰਸ ਦੀ ਸਹੂਲਤ ਅਤੇ ਪ੍ਰਾਈਵੇਸੀ ਨੂੰ ਧਿਆਨ ’ਚ ਰੱਖਦੇ ਹੋਏ ਜਲਦ ਹੀ ਉਨ੍ਹਾਂ ਲਈ ਸਮਾਰਟ ਫੀਚਰ ਲੈ ਕੇ ਆਉਣ ਵਾਲੀ ਹੈ। ਕੰਪਨੀ ਨੇ ਆਪਣੇ ਅਧਿਕਾਰਤ ਬਲਾਗ ਰਾਹੀਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਮਾਰਟ ਫੀਚਰ ਜੀ-ਮੇਲ, ਚੈਟ ਅਤੇ ਮੀਟ ਲਈ ਪੇਸ਼ ਕੀਤੇ ਜਾਣਗੇ। ਸਮਾਰਟ ਫੀਚਰ ਦੀ ਮਦਦ ਨਾਲ ਸਾਰੇ ਪ੍ਰੋਡਕਟਸ ’ਚ ਡਾਟਾ ਦੀ ਪ੍ਰਾਈਵੇਸੀ ਅਤੇ ਸੁਰੱਖਿਆ ’ਤੇ ਫੋਕਸ ਕੀਤਾ ਜਾਵੇਗਾ। ਇਹ ਫੀਚਰ ਜਲਦ ਹੀ ਇਨ੍ਹਾਂ ਪ੍ਰੋਡਕਟਸ ਦੀ ਸੈਟਿੰਗਸ ’ਚ ਵੇਖ ਨੂੰ ਮਿਲਣਗੇ। 

PunjabKesari

ਗੂਗਲ ਦੇ ਬਲਾਗ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ, ਜੀ-ਮੇਲ ’ਚ ਸਮਾਰਟ ਫੀਚਰ ਅਤੇ ਨਿਜੀਕਰਣ ਲਈ ਇਕ ਨਵੀਂ ਸੈਟਿੰਗ ਕੀਤੀ ਜਾਵੇਗੀ ਜੋ ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਕਰਨ ਦੇ ਨਾਲ ਗੂਗਲ ਐਕਸਪੀਰੀਅੰਸ ਨੂੰ ਪਹਿਲਾਂ ਦੇ ਮੁਕਾਬਲੇ ਕਾਫੀ ਬਿਹਤਰ ਬਣਾਏਗੀ। ਗੂਗਲ ਦੇ ਪ੍ਰੋਡਕਟ ਮੈਨੇਜਰ ਮਲਿਕਾ ਮਨੋਹਰਨ ਦਾ ਕਹਿਣਾ ਹੈ ਕਿ ਨਵੇਂ ਸਮਾਰਟ ਫੀਚਰ ਆਉਣ ਤੋਂ ਬਾਅਦ ਯੂਜ਼ਰਸ ਇਨਬਾਕਸ ’ਚ ਟੈਪ ਕਰਕੇ ਕੰਪੋਜ਼ ਬਾਕਸ ’ਚ ਜਾ ਕੇ ਜੀ-ਮੇਲ ’ਚ ਸਮਾਰਟ ਰਿਪਲਾਈ ਕਰ ਸਕਣਗੇ। ਨਾਲ ਹੀ ਗੂਗਲ ਅਸਿਸਟੈਂਟ ’ਚ ਬਕਾਏ ਬਿੱਲ ਦਾ ਰਿਮਾਇੰਡਰ ਅਤੇ ਗੂਗਲ ਮੈਪਸ ’ਚ ਰੈਸਟੋਰੈਂਟ ਦਾ ਰਿਜਰਵੇਸ਼ਨ ਕਰਨ ਵਾਲੀ ਸੈਟਿੰਗ ਨੂੰ ਹੁਣ ਤੁਸੀਂ ਖ਼ੁਦ ਹੀ ਬਦਲ ਸਕੋਗੇ। ਯੂਜ਼ਰਸ ਦਾ ਇਹ ਆਪਣਾ ਫੈਸਲਾ ਹੋਵੇਗਾ ਕਿ ਉਨ੍ਹਾਂ ਨੂੰ ਸਮਾਰਟ ਫੀਚਰ ਦਾ ਇਸਤੇਮਾਲ ਕਰਨਾ ਹੈ ਜਾਂ ਨਹੀਂ। 

ਇਸ ਤੋਂ ਇਲਾਵਾ ਗੂਗਲ ਦੇ ਸਾਰੇ ਪ੍ਰੋਡਕਟਸ ਲਈ ਡਾਟਾ ਦੀ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਧਿਆਨ ’ਚ ਰੱਖਦੇ ਹੋਏ ਫੀਚਰਜ਼ ਨੂੰ ਡਿਜ਼ਾਇਨ ਕੀਤਾ ਗਿਆ ਹੈ। ਪਹਿਲਾਂ ਦੀ ਤਰ੍ਹਾਂ, ਇਨ੍ਹਾਂ ਸਮਾਰਟ ਫੀਚਰਜ਼ ਨੂੰ ਸਵਚਾਲਿਤ ਐਲਗੋਰਿਦਮ ਦਾ ਇਸਤੇਮਾਲ ਕਰਕੇ ਪ੍ਰਦਾਨ ਕੀਤਾ ਜਾਂਦਾ ਹੈ, ਨਾ ਕਿ ਮੈਨੁਅਲ ਸਮੀਖਿਆ। ਗੂਗਲ ਵਿਗਿਆਪਨ ਜੀ-ਮੇਲ ’ਚ ਤੁਹਾਡੇ ਨਿਜੀ ਡਾਟਾ ’ਤੇ ਆਧਾਰਿਤ ਨਹੀਂ ਹਨ, ਚਾਹੇ ਤੁਸੀਂ ਕੋਈ ਵੀ ਚੋਣ ਕਰੋ। ਤੁਸੀਂ ਆਪਣੇ ਡਾਟਾ ਨੂੰ ਖ਼ੁਦ ਹੀ ਕੰਟਰੋਲ ਕਰਨ ਦੇ ਨਾਲ ਹੀ ਉਸ ਨੂੰ ਸੁਰੱਖਿਅਤ ਰੱਖ ਸਕੋਗੇ। 


author

Rakesh

Content Editor

Related News