ਗੂਗਲ ਜਾਰੀ ਕਰਨ ਵਾਲੀ ਹੈ ਬੜੇ ਕੰਮ ਦਾ ਫੀਚਰ, ਫਾਲਤੂ ਮੈਸੇਜ ਤੋਂ ਮਿਲੇਗੀ ਛੁੱਟੀ

12/14/2019 1:39:57 PM

ਗੈਜੇਟ ਡੈਸਕ– ਗੂਗਲ ਆਪਣੇ ਮੈਸੇਂਜਰ ਯਾਨੀ ਗੂਗਲ ਮੈਸੇਜ ਲਈ ਜਲਦ ਹੀ ਹੁਣ ਤਕ ਦਾ ਸਭ ਤੋਂ ਵੱਡਾ ਫੀਚਰ ਜਾਰੀ ਕਰਨ ਵਾਲੀ ਹੈ। ਨਵੀਂ ਅਪਡੇਟ ਤੋਂ ਬਾਅਦ ਗੂਗਲ ਮੈਸੇਜ ’ਚ ਵੈਰੀਫਾਈਡ ਮੈਸੇਜ ਅਤੇ ਸਪੈਮ ਪ੍ਰੋਟੈਕਸ਼ਨ ਫੀਚਰ ਮਿਲੇਗਾ। ਦੱਸ ਦੇਈਏ ਕਿ ਗੂਗਲ ਮੈਸੇਜ ਸਾਰੇ ਸਟਾਕ ਐਂਡਰਾਇਡ ਫੋਨ ’ਚ ਡਿਫਾਲਟ ਰੂਪ ਨਾਲ ਮਿਲਦਾ ਹੈ। ਨਵੀਂ ਅਪਡੇਟ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੋਈ ਮੈਸੇਜ ਆਏਗਾ ਤਾਂ ਉਹ ਵੈਰੀਫਾਈਡ ਨੰਬਰ ਤੋਂ ਆਏਗਾ। ਅਜਿਹੇ ’ਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਮੈਸੇਜ ਫਰਜ਼ੀ ਹੈ ਅਤੇ ਕਿਹੜਾ ਅਸਲੀ। ਉਦਾਹਰਣ ਦੇ ਤੌਰ ’ਤੇ ਜੇਕਰ ਬੈਂਕ ਤੋਂ ਕੋਈ ਮੈਸੇਜ ਆਉਂਦਾ ਹੈ ਤਾਂ ਉਹ ਵੈਰੀਫਾਈਡ ਹੋਵੇਗਾ। ਵੈਰੀਫਾਈਡ ਮੈਸੇਜ ਦੇ ਨਾਲ ਉਸ ਕੰਪਨੀ ਦਾ ਲੋਗੋ ਅਤੇ ਵੈਰੀਫਿਕੇਸ਼ਨ ਟਿਕ ਹੋਵੇਗਾ।

ਗੂਗਲ ਮੈਸੇਜ ’ਚ ਵੈਰੀਫਾਈਡ SMS ਦਾ ਫੀਚਰ ਸਭ ਤੋਂ ਪਹਿਲਾਂ ਭਾਰਤ, ਮੈਕਸੀਕੋ, ਬ੍ਰਾਜ਼ੀਲ, ਬ੍ਰਿਟੇਨ, ਫਰਾਂਸ, ਫਿਲੀਪੀਂਸ, ਸਪੇਨ ਅਤੇ ਕੈਨੇਡਾ ’ਚ ਲਾਂਚ ਹੋਵੇਗਾ। ਹਾਲਾਂਕਿ, ਇਸ ਦੀ ਲਾਂਚਿੰਗ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਵੈਰੀਫਾਈਡ ਮੈਸੇਜ ਤੋਂ ਇਲਾਵਾ ਗੂਗਲ ਮੈਸੇਜ ’ਚ ਸਪੈਮ ਪ੍ਰੋਟੈਕਸ਼ਨ ਦਾ ਵੀ ਫੀਚਰ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਜੇਕਰ ਤੁਹਾਡੇ ਨੰਬਰ ’ਤੇ ਕੋਈ ਸਪੈਮ ਮੈਸੇਜ ਆਉਂਦਾ ਹੈ ਤਾਂ ਗੂਗਲ ਤੁਹਾਨੂੰ ਅਲਰਟ ਕਰੇਗਾ ਅਤੇ ਚਿਤਾਵਨੀ ਦੇਵੇਗਾ। ਉਦਾਹਰਣ ਦੇ ਤੌਰ ’ਤੇ ਸਪੈਮ ਮੈਸੇਜ ਆਉਣ ਤੋਂ ਬਾਅਦ ਤੁਹਾਨੂੰ report not spam ਅਤੇ report spam ਦਾ ਆਪਸ਼ਨ ਮਿਲੇਗਾ।


Related News