ਗੂਗਲ ਨੇ ਸ਼ੁਰੂ ਕੀਤੀ ਫੋਟੋ ਹਾਈਡ ਕਰਨ ਦੀ ਸੁਵਿਧਾ, ਇੰਝ ਲੁਕਾਓ ਪਰਸਨਲ ਫੋਟੋਆਂ

Tuesday, Jun 15, 2021 - 01:14 PM (IST)

ਗੂਗਲ ਨੇ ਸ਼ੁਰੂ ਕੀਤੀ ਫੋਟੋ ਹਾਈਡ ਕਰਨ ਦੀ ਸੁਵਿਧਾ, ਇੰਝ ਲੁਕਾਓ ਪਰਸਨਲ ਫੋਟੋਆਂ

ਗੈਜੇਟ ਡੈਸਕ– ਟੈਕਨਾਲੋਜੀ ਕੰਪਨੀ ਗੂਗਲ ਨੇ ਪਿਛਲੇ ਮਹੀਨੇ ਆਪਣੇ ਗੂਗਲ ਆਈ/ਓ ਸੰਮੇਲਨ ਦੌਰਾਨ ਗੂਗਲ ਫੋਟੋ ਲਈ ਕਈ ਨਵੀਆਂ ਸੁਵਿਧਾਵਾਂ ਦਾ ਐਲਾਨ ਕੀਤਾ ਸੀ। ਇਸੇ ਤਹਿਤ ਕੰਪਨੀ ਨੇ ਗੂਗਲ ਫੋਟੋਜ਼ ਲਈ ਕਲਾਊਡ ਫੋਲਡ ਫੀਚਰ ਸੁਵਿਧਾ ਸ਼ੁਰੂ ਕੀਤੀ ਹੈ ਜਿਸ ਨਾਲ ਯੂਜ਼ਰਸ ਪਾਸਕੋਡ ਜਾਂ ਫਿੰਗਰਪ੍ਰਿੰਟ ਨਾਲ ਸੁਰੱਖਿਅਤ ਫੋਲਡ ’ਚ ਆਪਣੀਆਂ ਨਿੱਜੀ ਤਸਵੀਰਾਂ ਜਾਂ ਵੀਡੀਓ ਨੂੰ ਲੁਕਾ ਸਕਣਗੇ। 

ਲਾਕ ਕੀਤੇ ਗਏ ਫੋਲਡਰ ’ਚ ਰੱਖੀਆਂ ਫੋਟੋਆਂ ਜਾਂ ਵੀਡੀਓ ਫੋਟੋ ਗਰਿਡ, ਖੋਜ, ਐਲਬਮ ਆਦਿ ’ਚ ਵਿਖਾਈ ਨਹੀਂ ਦੇਣਗੀਆਂ। ਉਹ ਥਰਡ ਪਾਰਟੀ ਐਪਸ ’ਚ ਵੀ ਵਿਖਾਈ ਨਹੀਂ ਦੇਣਗੀਆਂ। ਹਾਲਾਂਕਿ, ਲੁਕੀਆਂ ਹੋਈਆਂ ਫੋਟੋਆਂ ਦਾ ਕਲਾਊਡ ’ਤੇ ਬੈਕਅਪ ਨਹੀਂ ਲਿਆ ਜਾ ਸਕਦਾ। ਜੇਕਰ ਕਿਸੇ ਫੋਟੋ/ਵੀਡੀਓ ਦਾ ਬੈਕਅਪ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਤਾਂ ਗੂਗਲ ਉਨ੍ਹਾਂ ਨੂੰ ਕਲਾਊਡ ’ਚੋਂ ਹਟਾ ਦੇਵੇਗਾ ਅਤੇ ਉਹ ਸਿਰਫ਼ ਸਥਾਨਕ ਰੂਪ ਨਾਲ ਫੋਲਡਰ ’ਚ ਮੌਜੂਦ ਰਹਿਣਗੇ। 

ਇੰਝ ਕਰ ਸਕੋਗੇ ਇਸਤੇਮਾਲ
ਯੂਜ਼ਰਸ ਫੀਚਰ ਦਾ ਇਸਤੇਮਾਲ ਲਾਈਬ੍ਰੇਰੀ> ਯੂਟਿਲਿਟੀਜ਼> ਲਾਕਡ ਫੋਲਡਰ ’ਚ ਜਾ ਕੇ ਸ਼ੁਰੂ ਕਰ ਸਕਦੇ ਹਨ। ਇਸ ਸੁਵਿਧਾ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਕੈਮਰਾ ਐਪ ਖੋਲ੍ਹਣਾ ਹੋਵੇਗਾ। ਉੱਪਰ ਸੱਜੇ ਕੋਨੇ ’ਚ ਗੈਲਰੀ ਆਈਕਨ ’ਤੇ ਟੈਪ ਕਰਨਾ ਹੋਵੇਗਾ ਅਤੇ ਸੂਚੀ ’ਚੋਂ ‘ਲਾਕਡ ਫੋਲਡਰ’ ਦੀ ਚੋਣ ਕਰਨੀ ਹੋਵੇਗੀ।

ਫਿਲਹਾਲ ਸਿਰਫ਼ ਗੂਗਲ ਪਿਕਸਲ ਸਮਾਰਟਫੋਨਾਂ ’ਤੇ ਮਿਲੇਗੀ ਸੁਵਿਧਾ
ਇਹ ਸੁਵਿਧਾ ਸਿਰਫ਼ ਗੂਗਲ ਪਿਕਸਲ ਸਮਾਰਟਫੋਨਾਂ ਲਈ ਜਾਰੀ ਕੀਤੀ ਜਾ ਰਹੀ ਹੈ, ਜਿਸ ਵਿਚ ਗੂਗਲ ਪਿਕਸਲ 3 ਸੀਰੀਜ਼, ਪਿਕਸਲ 4 ਸੀਰੀਜ਼ ਅਤੇ ਪਿਕਸਲ 5 ਸੀਰੀਜ਼ ਸ਼ਾਮਲ ਹੈ। ਹਾਲਾਂਕਿ, ਇਹ ਫੀਚਰ ਅਜੇ ਪਿਕਸਲ ਸਮਾਰਟਫੋਨਾਂ ਲਈ ਬਣਿਆ ਹੈ, ਕੰਪਨੀ ਦਾ ਕਹਿਣਾ ਹੈ ਕਿ ਉਹ ਹੋਰ ਐਂਡਰਾਇਡ ਡਿਵਾਈਸਿਜ਼ ਲਈ ਲਾਕਡ ਫੋਲਡਰ ਨੂੰ ਰੋਲ ਆਊਟ ਕਰੇਗੀ ਅਤੇ ਇਸ ਸਾਲ ਸਾਰੇ ਇਸ ਦਾ ਇਸਤੇਮਾਲ ਕਰ ਸਕਣਗੇ। 


author

Rakesh

Content Editor

Related News