ਅੱਜ ਤੋਂ ਸ਼ੁਰੂ ਹੋ ਰਹੀ ਗੂਗਲ ਦੀ ਮੈਗਾ ਕਾਨਫਰੰਸ, ਐਂਡਰਾਇਡ 13 ਸਣੇ ਹੋਣਗੇ ਵੱਡੇ ਐਲਾਨ

05/11/2022 5:56:31 PM

ਗੈਜੇਟ ਡੈਸਕ– ਗੂਗਲ ਦੀ ਸਾਲਾਨਾ Google I/O 2022 ਕਾਨਫਰੰਸ ਅੱਜ ਯਾਨੀ 11 ਮਈ ਤੋਂ ਸ਼ੁਰੂ ਹੋ ਰਹੀ ਹੈ। ਮਹਾਮਾਰੀ ਕਾਰਨ Google I/O 2022 ਦਾ ਆਯੋਜਨ ਆਨਲਾਈਨ ਕੀਤਾ ਜਾ ਰਿਹਾ ਹੈ। Google I/O 2022 ਦੀ ਸ਼ੁਰੂਆਤ ਅਲਫਾਬੇਟ ਅਤੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਦੇ ਕੀਨੋਟ ਦੇ ਨਾਲ ਹੋਵੇਗੀ। ਇਸ ਈਵੈਂਟ ਨੂੰ ਅੱਜ ਰਾਤ 10:30 ਵਜੇ ਤੋਂ ਲਾਈਵ ਵੇਖਿਆ ਜਾ ਸਕੇਗਾ। ਈਵੈਂਟ ਦਾ ਪ੍ਰਸਾਰਣ ਗੂਗਲ ਦੇ ਯੂਟਿਊਬ ਚੈਨਲ ’ਤੇ ਹੋਵੇਗਾ। ਯੂਟਿਊਬ ਤੋਂ ਇਲਾਵਾ ਗੂਗਲ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਵੀ ਈਵੈਂਟ ਦਾ ਅਪਡੇਟ ਦਿੱਤਾ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ Google I/O 2022 ’ਚ ਐਂਡਰਾਇਡ 13 ਸਣੇ ਵਿਅਰ ਓ.ਐੱਸ. ਲਾਂਚ ਹੋਣਗੇ।

ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ

Google I/O 2022 ’ਚ ਕੀ ਰਹੇਗਾ ਖਾਸ

Android 13
ਗੂਗਲ ਦੇ ਇਸ ਈਵੈਂਟ ’ਚ ਪੂਰੀ ਦੁਨੀਆ ਦੀਆਂ ਨਜ਼ਰਾਂ Android 13 ’ਤੇ ਰਹਿਣਗੀਆਂ। ਇਹ ਐਂਡਰਾਇਡ ਦਾ ਨਵਾਂ ਵਰਜ਼ਨ ਹੋਵੇਗਾ ਜਿਸਦਾ ਡਿਵੈਲਪਰ ਪ੍ਰੀਵਿਊ ਇਸੇ ਸਾਲ ਫਰਵਰੀ ’ਚ ਜਾਰੀ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਐਂਡਰਾਇਡ 13 ’ਚ ਐਪਲ ਵਰਗਾ ਆਡੀਓ ਫੀਚਰ ਮਿਲੇਗਾ। ਇਸਤੋਂ ਇਲਾਵਾ ਦੋ ਈ-ਸਿਮ ਕਾਰਡ ਦਾ ਵੀ ਸਪੋਰਟ ਮਿਲੇਗਾ। ਫਿਲਹਾਲ ਐਂਡਰਾਇਡ ਫੋਨ ਦੇ ਨਾਲ ਇਕ ਹੀ ਈ-ਸਿਮ ਕਾਰਡ ਦਾ ਸਪੋਰਟ ਹੈ।

ਇਹ ਵੀ ਪੜ੍ਹੋ– ਇਨ੍ਹਾਂ iPhone ਯੂਜ਼ਰਸ ਨੂੰ ਮੁਆਵਜ਼ਾ ਦੇਵੇਗੀ Apple, ਜਾਣੋ ਕੀ ਹੈ ਪੂਰਾ ਮਾਮਲਾ

Wear OS
ਐਂਡਰਾਇਡ 13 ਦੇ ਨਾਲ ਇਸ ਈਵੈਂਟ ’ਚ ਨਵੇਂ Wear OS ਦੀ ਵੀ ਲਾਂਚਿੰਗ ਹੋਣ ਵਾਲੀ ਹੈ। ਨਵੇਂ Wear OS ਦੇ ਨਾਲ ਕਈ ਤਰ੍ਹਾਂ ਦੇ ਬਦਲਾਅ ਵੇਖਣ ਨੂੰ ਮਿਲਣਗੇ। ਸਮਾਰਟਵਾਚ ਓ.ਐੱਸ. ਲਈ ਗੂਗਲ ਨੇ ਪਿਛਲੇ ਸਾਲ ਹੀ ਸੈਮਸੰਗ ਦੇ ਨਾਲ Tizen ਲਈ ਸਾਂਝੇਦਾਰੀ ਕੀਤੀ ਹੈ।

Pixel 6a
ਇਸ ਸਾਲ ਦੇ ਈਵੈਂਟ ’ਚ Pixel 6a ਦੀ ਲਾਂਚਿੰਗ ਦੀ ਉਮੀਦ ਕੀਤੀ ਜਾ ਰਹੀ ਹੈ। ਨਵੇਂ ਫੋਨ ਨੂੰ ਗੂਗਲ ਦੇ ਇਨ-ਹਾਊਸ Tensor ਚਿਪਸੈੱਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਨਵੇਂ ਫੋਨ ਦੇ ਨਾਲ Pixel 6 ਵਰਗਾ ਡਿਜ਼ਾਇਨ ਮਿਲੇਗਾ।

ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ

Pixel Watch
Pixel 6a ਤੋਂ ਇਲਾਵਾ ਇਸ ਈਵੈਂਟ ’ਚ Pixel Watch ਦੀ ਵੀ ਲਾਂਚਿੰਗ ਦੀ ਖਬਰ ਹੈ। ਪਿਛਲੇ ਇਕ ਸਾਲ ਤੋਂ ਗੂਗਲ ਦੀ ਸਮਾਰਟਵਾਚ ਦੀ ਲਾਂਚਿੰਗ ਦੀ ਰਿਪੋਰਟ ਸਾਹਮਣੇ ਆ ਰਹੀ ਹੈ। ਗੂਗਲ ਪਿਕਸਲ ਵਾਚ ਨੂੰ ਫਿਟਬਿਟ ਦੀ ਸਾਂਝੇਦਾਰੀ ’ਚ ਪੇਸ਼ ਕੀਤਾ ਜਾਵੇਗਾ।

Pixel Buds Pro
ਗੂਗਲ ਇਸ ਈਵੈਂਟ ’ਚ Pixel Buds Pro ਨੂੰ ਵੀ ਲਾਂਚ ਕਰ ਸਕਦੀ ਹੈ ਜੋ ਕਿ ਕੰਪਨੀ ਦਾ ਪਹਿਲਾ ਟਰੂ ਵਾਇਰਲੈੱਸ ਸਟੀਰੀਓ ਬਡਸ ਹੋਵੇਗਾ। ਜੇਕਰ ਸੱਚੀ ਅਜਿਹਾ ਹੁੰਦਾ ਹੈ ਤਾਂ ਇਹ ਗੂਗਲ ਦਾ ਪਹਿਲਾ Google I/O ਹੋਵੇਗਾ ਜਿਸ ਵਿਚ ਇੰਨੇ ਸਾਰੇ ਹਾਰਡਵੇਅਰ ਲਾਂਚ ਕੀਤੇ ਜਾਣਗੇ।

ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 87 ਰੁਪਏ ਦਾ ਪ੍ਰੀਪੇਡ ਪਲਾਨ, ਰੋਜ਼ ਮਿਲੇਗਾ 1GB ਡਾਟਾ


Rakesh

Content Editor

Related News