ਗੂਗਲ ਹੈਂਗਆਊਟਸ ਦਾ ਨਵਾਂ ਅਪਡੇਟ, ਐਪ ਖੋਲ੍ਹੇ ਬਿਨਾਂ ਹੋਵੇਗਾ ਕੁਇਕ ਰਿਪਲਾਈ

Thursday, Jan 28, 2016 - 03:09 PM (IST)

ਗੂਗਲ ਹੈਂਗਆਊਟਸ ਦਾ ਨਵਾਂ ਅਪਡੇਟ, ਐਪ ਖੋਲ੍ਹੇ ਬਿਨਾਂ ਹੋਵੇਗਾ ਕੁਇਕ ਰਿਪਲਾਈ

ਜਲੰਧਰ— ਸਮੇਂ ਦੇ ਨਾਲ-ਨਾਲ ਗੂਗਲ ਆਪਣੇ ਯੂਜ਼ਰਸ ਨੂੰ ਹੈਂਗਆਊਟਸ ਦੇ ਨਵੇਂ ਅਪਟੇਡ ਦਿੰਦਾ ਰਿਹਾ ਹੈ ਅਤੇ ਹਾਲ ਹੀ ''ਚ ਗੂਗਲ ਨੇ ਆਪਣੇ ਹੈਂਗਆਊਟਸ ਦਾ ਨਵਾਂ ਐਂਡ੍ਰਾਇਡ ਵਰਜਨ (7.0) ਪੇਸ਼ ਕੀਤਾ ਹੈ ਜਿਸ ਵਿਚ ਕੁਝ ਨਵੇਂ ਫੀਚਰਜ਼ ਜੋੜੇ ਗਏ ਹਨ। ਇਹ ਨਵਾਂ ਐਂਡ੍ਰਾਇਡ ਵਰਜਨ (7.0) ਐਪ ਨੂੰ ਖੋਲ੍ਹੇ ਬਿਨਾਂ ਹੀ ਰਿਪਲਾਈ ਭੇਜਣ ਦੀ ਸਰਵਿਸ ਪ੍ਰੋਵਾਈਡ ਕਰਦਾ ਹੈ। ਨਵਾਂ ਐਪ ਅਜੇ ਕੁਝ ਹੀ ਲੋਕਾਂ ਨੂੰ ਮਿਲਿਆ ਹੈ ਅਤੇ ਉਮੀਦ ਹੈ ਕਿ ਬਾਰੀ ਯੂਜ਼ਰਸ ਲਈ ਵੀ ਇਹ ਛੇਤੀ ਉਪਲੱਬਧ ਹੋਵੇਗਾ। 
ਗੂਗਲ ਹੈਂਗਆਊਟਸ ਦੇ ਲੇਟੈਸਟ ਵਰਜਨ ''ਚ ਨਵਾਂ ''ਕੁਇਕ ਰਿਪਲਾਈ'' ਆਪਸ਼ਨ ਜੋੜਿਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਰ ਨੋਟੀਫਿਕੇਸ਼ਨ ਟੈਬ ਨਾਲ ਹੀ ਰਿਪਲਾਈ ਬਟਨ ਨੂੰ ਟੈਪ ਕਰਕੇ ਜਵਾਬ ਦੇ ਸਕੋਗੇ। ਕੁਇਕ ਰਿਪਲਾਈ ਤੋਂ ਇਲਾਵਾ ਐਪ ''ਚ ਇਕ ਹੋਰ ਨਵਾਂ ਫੀਚਰ ਜੋੜਿਆ ਗਿਆ ਹੈ ਜਿਸ ਨਾਲ ਯੂਜ਼ਰਸ ਗੱਲਬਾਤ ਦੇ ਸ਼ਾਰਟਕਟ ਹੋਮ ਸਕ੍ਰੀਨ ''ਤੇ  ਐਡ ਕਰ ਸਕਦੇ ਹੋ ਮਤਲਬ ਜੇਕਰ ਤੁਸੀਂ ਕਿਸੇ ਨਾਲ ਚੈਟ ਕਰ ਰਹੇ ਹੋ ਤਾਂ ਤੁਸੀਂ ਉਸ ਕਨਵਰਸ਼ੇਸ਼ਨ ਦੇ ਆਈਕਨ ਨੂੰ ਹੋਮ ਸਕ੍ਰੀਨ ''ਤੇ ਐਡ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਇਸ ਆਈਕਨ ''ਤੇ ਕਲਿੱਕ ਕਰੋਗੇ, ਸਿੱਧਾ ਕਨਵਰਸ਼ੇਸ਼ਨ ਖੁੱਲ੍ਹ ਜਾਵੇਗੀ।


Related News