ਗੂਗਲ ਨੇ ਦਿੱਤਾ ਵੱਡਾ ਝਟਕਾ, ਇਸ ਐਪ ’ਤੇ ਹੁਣ ਨਹੀਂ ਕਰ ਸਕੋਗੇ ਗਰੁੱਪ ਵੀਡੀਓ ਕਾਲ

Thursday, Nov 26, 2020 - 04:36 PM (IST)

ਗੂਗਲ ਨੇ ਦਿੱਤਾ ਵੱਡਾ ਝਟਕਾ, ਇਸ ਐਪ ’ਤੇ ਹੁਣ ਨਹੀਂ ਕਰ ਸਕੋਗੇ ਗਰੁੱਪ ਵੀਡੀਓ ਕਾਲ

ਗੈਜੇਟ ਡੈਸਕ– ਗੂਗਲ ਨੇ ਆਪਣੇ ਯੂਜ਼ਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਮਲਟੀਮੀਡੀਆ ਐਪ ਹੈਂਗਆਊਟ ਤੋਂ ਗਰੁੱਪ ਵੀਡੀਓ ਕਾਲਿੰਗ ਫੀਚਰ ਨੂੰ ਹਟਾ ਦਿੱਤਾ ਹੈ। ਹੁਣ ਤੁਸੀਂ ਗੂਗਲ ਹੈਂਗਆਊਟ ਰਾਹੀਂ ਗਰੁੱਪ ਵੀਡੀਓ ਕਾਲਿੰਗ ਨਹੀਂ ਕਰ ਸਕੋਗੇ। ਗੂਗਲ ਆਪਣੇ ਹੈਂਗਆਊਟ ਯੂਜ਼ਰਸ ਨੂੰ ਆਪਣੇ ਦੂਜੇ ਵੀਡੀਓ ਕਾਲਿੰਗ ਐਪ ‘ਗੂਗਲ ਮੀਟ’ ’ਤੇ ਰੀ-ਡਾਇਰੈਕਟ ਕਰ ਰਹੀ ਹੈ। ਦੱਸ ਦੇਈਏ ਕਿ ਗੂਗਲ ਨੇ ਸਾਲ 2013 ’ਚ ਹੈਂਗਆਊਟ ਕ੍ਰਾਸ-ਪਲੇਟਫਾਰਮ ਮੈਸੇਜਿੰਗ ਐਪ ਨੂੰ ਲਾਂਚ ਕੀਤਾ ਸੀ। 

ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ

ਗੂਗਲ ਹੁਣ ਹੈਂਗਆਊਟ ਨੂੰ ਗੂਗਲ ਮੀਟ ਨਾਲ ਰਿਪਲੇਸ ਕਰਨ ਦੀ ਤਿਆਰੀ ’ਚ ਹੈ ਅਤੇ ਇਹ ਨਵੀਂ ਅਪਡੇਟ ਉਸੇ ਦਾ ਇਕ ਹਿੱਸਾ ਹੈ। ਗੂਗਲ ਹੈਂਗਆਊਟ ਐਪ ਦੇ 36.0.340725045 ਵਰਜ਼ਨ ਨੂੰ ਓਪਨ ਕਰਦੇ ਹੀ ਯੂਜ਼ਰਸ ਨੂੰ ‘Video calls in Hangouts now use Google Meet. That gives you live captions, screen sharing, and more.’ ਦਾ ਮੈਸੇਜ ਮਿਲ ਰਿਹਾ ਹੈ, ਹਾਲਾਂਕਿ ਜਿਨ੍ਹਾਂ ਲੋਕਾਂ ਨੇ ਆਪਣੇ ਐਪ ਨੂੰ ਅਪਡੇਟ ਨਹੀਂ ਕੀਤਾ ਉਹ ਅਜੇ ਵੀ ਗਰੁੱਪ ਵੀਡੀਓ ਕਾਲਿੰਗ ਕਰ ਸਕਦੇ ਹਨ। 

ਇਹ ਵੀ ਪੜ੍ਹੋ– ਗੂਗਲ ਦੀ ਇਸ ਐਪ ਨਾਲ ਘਰ ਬੈਠੇ ਕਰ ਸਕੋਗੇ ਮੋਟੀ ਕਮਾਈ, ਜਾਣੋ ਕਿਵੇਂ

PunjabKesari

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ​​​​​​​

ਗੂਗਲ ਮੀਟ ਵੀਡੀਓ ਕਾਲ ਦੇ ਨਾਲ ਫਿਲਹਾਲ ਸਿਰਫ 10 ਲੋਕ ਹੀ ਮੁਫ਼ਤ ’ਚ ਕਾਲ ਕਰ ਸਕਦੇ ਹਨ ਜਦਕਿ ਪੇਡ ਸਰਵਿਸ ਤਹਿਤ 25 ਲੋਕ ਵੀਡੀਓ ਕਾਲਿੰਗ ’ਚ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਗੂਗਲ ਦੇ ਵਿਰੋਧੀ ਮਾਈਕ੍ਰੋਸਾਫਟ ਨੇ ਹਾਲ ਹੀ ’ਚ ਆਪਣੇ ਟੀਮਸ ਦੇ ਯੂਜ਼ਰਸ ਨੂੰ ਮੁਫ਼ਤ ’ਚ 24 ਘੰਟੇ ਵੀਡੀਓ ਕਾਲਿੰਗ ਦੀ ਸੁਵਿਧਾ ਦੇ ਦਿੱਤੀ ਹੈ। ਮਾਈਕ੍ਰੋਸਾਫਟ ਟੀਮਸ ਦੇ ਯੂਜ਼ਰਸ ਹੁਣ ਪੂਰਾ ਦਿਨ ਮੁਫ਼ਤ ’ਚ ਵੀਡੀਓ ਅਤੇ ਆਡੀਓ ਕਾਲਿੰਗ ਕਰ ਸਕਦੇ ਹਨ। ਨਵੀਂ ਸੁਵਿਧਾ ਤਹਿਤ ਟੀਮਸ ’ਚ 300 ਯੂਜ਼ਰਸ ਇਕੱਠੇ 24 ਘੰਟਿਆਂ ਤਕ ਮੀਟਿੰਗ ਕਰ ਸਕਦੇ ਹਨ। 


author

Rakesh

Content Editor

Related News