LTPO OLED ਡਿਸਪਲੇਅ ਨਾਲ ਆਏਗਾ ਗੂਗਲ ਦਾ ਪਹਿਲਾ ਫੋਲਡੇਬਲ ਫੋਨ

Saturday, Sep 18, 2021 - 05:25 PM (IST)

LTPO OLED ਡਿਸਪਲੇਅ ਨਾਲ ਆਏਗਾ ਗੂਗਲ ਦਾ ਪਹਿਲਾ ਫੋਲਡੇਬਲ ਫੋਨ

ਗੈਜੇਟ ਡੈਸਕ– ਕੁਝ ਸਾਲ ਪਹਿਲਾਂ ਟੈੱਕ ਦਿੱਗਜ ਗੂਗਲ ਨੇ ਪਹਿਲੀ ਵਾਰ ਇਕ ਫੋਲਡੇਬਲ ਪਿਕਸਲ ਸਮਾਰਟਫੋਨ ’ਤੇ ਸੰਕੇਤ ਦਿੱਤਾ ਸੀ। ਉਸ ਤੋਂ ਬਾਅਦ ਹੁਣ ਦੁਬਾਰਾ ਗੂਗਲ ਦੇ ਫੋਲਡੇਬਲ ਸਮਾਰਟਫੋਨ ’ਤੇ ਨਵਾਂ ਡਿਵੈਲਪਮੈਂਟ ਸਾਹਮਣੇ ਆਇਆ ਹੈ। ਨਵੀਂ ਜਾਣਕਾਰੀ ਮੁਤਾਬਕ, ਗੂਗਲ ਦਾ ਨਵਾਂ ਫੋਲਡੇਬਲ ਫੋਨ ਗੂਗਲ ਪਿਕਸਲ ਫੋਲਡ ਦੇ ਨਾਂ ਨਾਲ ਆ ਸਕਦਾ ਹੈ ਜਿਸ ਨੂੰ 2021 ਦੇ ਅੰਤ ਤਕ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਫੋਲਡੇਬਲ ਪਿਕਸਲ ਸਮਾਟਰਫੋਨ ਦੇ ਲਾਂਚ ’ਤੇ ਕੰਪਨੀ ਨੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। 

2021 ਦੇ ਅੰਤ ’ਚ ਆਏਗਾ ਗੂਗਲ ਪਿਕਸਲ ਫੋਲਡ
ਇਹ ਜਾਣਕਾਰੀ ਡਿਸਪਲੇਅ ਸਪਲਾਈ ਚੇਨ ਕੰਸਲਟੇਂਟਸ ਦੇ ਸੀਨੀਅਰ ਡਾਇਰੈਕਟਰ ਡੇਵਿਡ ਨਾਰੰਜੋ ਨੇ ਦਿੱਤੀ ਹੈ। ਨਾਰੰਜੋ ਦਾ ਇਕ ਹਾਲੀਆ ਟਵੀਟ ਉਨ੍ਹਾਂ ਡਿਵਾਈਸ ਦੀ ਇਕ ਲਿਸਟ ਸ਼ੇਅਰ ਕਰਦਾ ਹੈ ਜੋ ਉਪਲੱਬਧ ਹਨ ਜਾਂ SDC ਤੋਂ LTOI OLED ਪੈਨਲ ਦਾ ਇਸਤੇਮਾਲ ਕਰਨ ਦੀ ਅਫਵਾਹ ਹੈ। ਇਸ ਲਿਸਟ ’ਚ ਸਭ ਤੋਂ ਆਕਰਸ਼ਕ ਗੂਗਲ ਪਿਕਸਲ ਫੋਲਡ ਦਾ ਜ਼ਿਕਰ ਹੈ ਜਿਸ ਨੂੰ 2021 ਦੇ ਅੰਤ ਤਕ ਲਾਂਚ ਕੀਤਾ ਜਾ ਸਕਦਾ ਹੈ। 


author

Rakesh

Content Editor

Related News