ਜੁਰਮਾਨਾ ਨਾ ਭਰਨਾ ਗੂਗਲ ਨੂੰ ਪਿਆ ਮਹਿੰਗਾ, ਹੁਣ ਕਰਨਾ ਪਵੇਗਾ 380 ਕਰੋੜ ਰੁਪਏ ਦਾ ਵਾਧੂ ਭੁਗਤਾਨ
Wednesday, Jun 28, 2023 - 04:28 PM (IST)

ਗੈਜੇਟ ਡੈਸਕ- ਰੂਸ ਦੇ ਏਕਾਧਿਕਾਰ ਵਿਰੋਧੀ ਨਿਗਰਾਨੀ ਸੰਸਥਾ ਨੇ ਮੰਗਲਵਾਰ ਨੂੰ ਗੂਗਲ 'ਤੇ 47 ਮਿਲੀਅਨ ਡਾਲਰ (ਕਰੀਬ 380 ਕਰੋੜ ਰੁਪਏ) ਦਾ ਵਾਧੂ ਜੁਰਮਾਨਾ ਲਗਾਇਆ ਹੈ। ਗੂਗਲ 'ਤੇ ਇਹ ਜੁਰਮਾਨਾ, ਪਹਿਲਾਂ ਤੋਂ ਕੰਪਨੀ 'ਤੇ ਲੱਗੇ ਜੁਰਮਾਨੇ ਨੂੰ ਨਾ ਭਰਨ ਲਈ ਲਗਾਇਆ ਗਿਆ ਹੈ। ਦੱਸ ਦੇਈਏ ਕਿ ਗੂਗਲ 'ਤੇ ਫਰਵਰੀ 2022 'ਚ ਯੂਟਿਊਬ ਸਸਪੈਂਸ਼ਨ'ਤੇ 2 ਬਿਲੀਅਨ (ਕਰੀਬ 190 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਸੀ।
ਜੁਰਮਾਨਾ ਨਾ ਭਰਨਾ ਗੂਗਲ ਨੂੰ ਪਿਆ ਮਹਿੰਗਾ
ਰੂਸ ਦੇ ਏਕਾਧਿਕਾਰ ਵਿਰੋਧੀ ਨਿਗਰਾਨੀ ਸੰਸਥਾ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਰੂਸੀ ਅਦਾਲਤ ਨੇ ਵੀਡੀਓ ਹੋਸਟਿੰਗ ਬਾਜ਼ਾਰ 'ਚ ਆਪਣੀ ਪ੍ਰਮੁੱਖ ਸਥਿਤੀ ਦੀ ਕਥਿਤ ਦੁਰਵਰਤੋਂ 'ਤੇ ਪਹਿਲਾ ਜੁਰਮਾਨਾ ਭਰਨ 'ਚ ਫੇਲ੍ਹ ਰਹਿਣ ਲਈ ਗੂਗਲ 'ਤੇ 4 ਬਿਲੀਅਨ ਆਰ.ਯੂ.ਬੀ. (ਲਗਭਗ 385 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ।
ਇਕ ਨਿਊਜ਼ ਏਜੰਸੀ ਮੁਤਾਬਕ, ਉਸ ਸਮੇਂ ਫੇਡਰਲ ਐਂਟੀਮੋਨੋਪਾਲੀ ਸਰਵਿਸ (FAS) ਨੇ ਕਿਹਾ ਸੀ ਕਿ ਗੂਗਲ ਦੇ ਯੂਟਿਊਬ 'ਚ ਯੂਜ਼ਰਜ਼ ਦੇ ਅਕਾਊਂਟ ਅਤੇ ਕੰਟੈਂਟ ਨੂੰ ਮੁਅੱਤਲ ਕਰਨ ਅਤੇ ਬਲਾਕ ਕਰਨ ਲਈ ਇਕ ਗੈਰ-ਪਾਰਦਰਸ਼ੀ, ਪੱਖਪਾਤੀ ਅਤੇ ਅਪ੍ਰਮਾਣਿਤ ਦ੍ਰਿਸ਼ਟੀਕੋਣ ਸੀ। ਉਸ ਸਮੇਂ ਗੂਗਲ 'ਤੇ ਲਗਭਗ 190 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।