ਗੂਗਲ 'ਤੇ ਲੱਗਿਆ 5 ਬਿਲੀਅਨ ਡਾਲਰ ਦਾ ਜੁਰਮਾਨਾ, ਕ੍ਰੋਮ ਰਾਹੀਂ ਯੂਜ਼ਰਸ ਦੀ ਨਿਗਰਾਨੀ ਦਾ ਦੋਸ਼

06/04/2020 2:13:11 AM

ਗੈਜੇਟ ਡੈਸਕ—ਗੂਗਲ 'ਤੇ ਇਕ ਵਾਰ ਫਿਰ ਵੱਡਾ ਜੁਰਮਾਨਾ ਲੱਗਿਆ ਹੈ। ਗੂਗਲ 'ਤੇ ਇਹ ਜੁਰਮਾਨਾ ਕ੍ਰੋਮ ਬ੍ਰਾਊਜਰ 'ਚ ਗੈਰ-ਕਾਨੂੰਨੀ ਰੂਪ ਨਾਲ ਪ੍ਰਾਈਵੇਡ ਮੋਡ 'ਚ ਯੂਜ਼ਰਸ ਦੀ ਨਿਗਰਾਨੀ ਨੂੰ ਲੈ ਕੇ ਲੱਗਿਆ ਹੈ। ਆਮਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਵੈੱਬ ਬ੍ਰਾਊਜਰ ਦੇ ਪ੍ਰਾਈਵੇਟ ਮੋਡ 'ਚ ਸਰਚ ਕਰਨ 'ਤੇ ਸਰਚ ਹਿਸਟਰੀ ਨਹੀਂ ਬਣਦੀ ਹੈ ਅਤੇ ਤੁਹਾਨੂੰ ਟਰੈਕ ਨਹੀਂ ਕੀਤਾ ਜਾਂਦਾ ਹੈ, ਪਰ ਗੂਗਲ ਕ੍ਰੋਮ ਨਾਲ ਅਜਿਹਾ ਨਹੀਂ ਹੈ, ਹਾਲਾਂਕਿ ਭਲੇ ਹੀ ਗੂਗਲ 'ਤੇ ਇਹ ਭਾਰੀ ਜੁਰਮਾਨਾ ਲੱਗਿਆ ਹੈ ਪਰ ਕੰਪਨੀ ਇਸ 'ਤੇ ਦੋਸ਼ ਤੋਂ ਇਨਕਾਰ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਹ ਪ੍ਰਾਈਵੇਟ ਮੋਡ ਨਾਲ ਡਾਟਾ ਕੁਲੈਕਟ ਕਰਨ ਨੂੰ ਲੈ ਕੇ ਬੇਹਦ ਈਮਾਨਦਾਰ ਹੈ।

ਗੂਗਲ 'ਤੇ ਇਹ ਮੁਕੱਦਮਾ ਲਾਅ ਫਰਮ Boies Schiller Flexner ਨੇ ਕੈਲੀਫੋਰਨੀਆ ਦੇ ਸੈਨ ਜੋਸ 'ਚ ਦਾਇਰ ਕੀਤਾ ਸੀ। ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਕਿ ਪ੍ਰਸਤਾਵਿਤ ਕਾਰਵਾਈ 'ਚ ਗੂਗਲ ਦੇ ਲੱਖਾਂ ਯੂਜ਼ਰਸ ਸ਼ਾਮਲ ਹਨ ਜਿਨ੍ਹਾਂ ਨੇ ਇਕ ਜੂਨ 2016 ਤੱਕ ਇੰਟਰਨੈੱਟ ਨੂੰ ਨਿੱਜੀ ਮੋਡ 'ਚ ਇਸੇਤਮਾਲ ਕੀਤਾ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਗੂਗਲ ਨੂੰ ਸਾਰੇ ਅਮਰੀਕੀ ਯੂਜ਼ਰਸ ਦੇ ਡਾਟਾ ਨੂੰ ਸੇਵ ਕਰਨ ਦਾ ਹੱਕ ਨਹੀਂ ਹੈ।

ਆਮਤੌਰ 'ਤੇ ਗੂਗਲ ਕ੍ਰੋਮ ਬ੍ਰਾਊਜਰ ਦੇ ਪ੍ਰਾਈਵੇਟ ਮੋਡ ਭਾਵ ਇਕਾਗਨਿਟੋ ਮੋਡ 'ਚ ਯੂਜ਼ਰਸ ਦੀ ਸਰਚ ਹਿਸਟਰੀ ਸੇਵ ਨਹੀਂ ਹੁੰਦੀ ਹੈ ਪਰ ਜੇਕਰ ਗੂਗਲ ਚਾਹੇ ਤਾਂ ਉਹ ਯੂਜ਼ਰਸ ਨੂੰ ਗੂਗਲ ਐਨਾਲਿਟਿਕਸ ਰਾਹੀਂ ਟਰੈਕ ਕਰ ਸਕਦੀ ਹੈ। ਉੱਥੇ ਗੂਗਲ ਦੇ ਬੁਲਾਰੇ ਜੋਸ ਕਾਸਟਾਨੇਡਾ ਨੇ ਇਸ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਇੰਕਾਗਨਿਟੋ ਮੋਡ 'ਚ ਵੀ ਕੁਝ ਵੈੱਬਸਾਈਟ ਯੂਜ਼ਰਸ ਦੀ ਗਤੀਵਿਧੀ ਨੂੰ ਟਰੈਕ ਕਰ ਸਕਦੀ ਹੈ ਅਤੇ ਡਾਟਾ ਸੇਵ ਕਰ ਸਕਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੂਗਲ 'ਤੇ ਕਈ ਵਾਰ ਯੂਜ਼ਰਸ ਦੇ ਡਾਟਾ ਨੂੰ ਕੁਲੈਕਟ ਕਰਨ ਦਾ ਦੋਸ਼ ਲੱਗ ਚੁੱਕਿਆ ਹੈ। ਪਿਛਲੇ ਸਾਲ ਹੀ ਗੂਗਲ 'ਤੇ ਅਧਿਕਾਰ ਦਾ ਗਲਤ ਇਸਤੇਮਾਲ ਕਰਦੇ ਹੋਏ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਗੂਗਲ 'ਤੇ ਭਾਰੀ ਜੁਰਮਾਨਾ ਲੱਗਿਆ ਸੀ।


Karan Kumar

Content Editor

Related News