ਗੂਗਲ ''ਤੇ ਐਂਡ੍ਰਾਇਡ ਨੂੰ ਲੈ ਕੇ ਮਾਮਲਾ ਦਰਜ

Thursday, Apr 21, 2016 - 11:20 AM (IST)

ਗੂਗਲ ''ਤੇ ਐਂਡ੍ਰਾਇਡ ਨੂੰ ਲੈ ਕੇ ਮਾਮਲਾ ਦਰਜ
ਜਲੰਧਰ-ਯੂਰਪੀ ਸੰਘ (ਈ. ਯੂ.) ਨੇ ਗੂਗਲ ਦੇ ਵਿਆਪਕ ਰੂਪ ਨਾਲ ਵਰਤੇ ਜਾਂਦੇ ਐਂਡ੍ਰਾਇਡ ਮੋਬਾਇਲ ਫੋਨ ਆਪ੍ਰੇਟਿੰਗ ਸਿਸਟਮ ਨੂੰ ਲੈ ਕੇ ਕੰਪਨੀ ''ਤੇ ਮੁਕਾਬਲੇ ਕਾਨੂੰਨ ਦੇ ਹਨਨ ਦਾ ਮਾਮਲਾ ਦਰਜ ਕੀਤਾ ਹੈ। ਮੁਕਾਬਲਾ ਕਮਿਸ਼ਨਰ ਮਾਰਗੇਟ ਵੇਸਟੇਗਰ ਨੇ ਕਿਹਾ ਕਿ ਗੂਗਲ ਆਪਣੇ ਐਂਡ੍ਰਾਇਡ ਮੋਬਾਇਲ ਆਪ੍ਰੇਟਿੰਗ ਸਿਸਟਮ ਦੀ ਵਿਆਪਕਤਾ ਦਾ ਅਣ-ਉਚਿਤ ਮੁਨਾਫ਼ਾ ਚੁੱਕ ਰਹੀ ਹੈ ਅਤੇ ਬਾਜ਼ਾਰ ''ਚ ਆਪਣਾ ਦਬਦਬਾ ਕਾਇਮ ਰੱਖਣ ਲਈ ਗੂਗਲ ਨੇ ਇਸ ਤਰ੍ਹਾਂ ਦਾ ਵਿਵਹਾਰ ਅਪਣਾਇਆ ਹੈ।
 
ਉਨ੍ਹਾਂ ਕਿਹਾ ਕਿ ਸਾਡੀ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਚਲਿਆ ਹੈ ਕਿ ਇਸ ਤਰ੍ਹਾਂ ਦਾ ਵਿਵਹਾਰ ਯੂਰਪੀ ਸੰਘ ਦੇ ਮੁਕਾਬਲੇ ਕਾਨੂੰਨ ਦੀ ਉਲੰਘਣਾ ਹੈ। ਇਸ ਇਲਜ਼ਾਮ ਨਾਲ ਗੂਗਲ ਲਈ ਕਮਾਈ ਦਾ ਇਕ ਹੋਰ ਸਰੋਤ ਖਤਰੇ ''ਚ ਪੈ ਸਕਦਾ ਹੈ । ਅਲਫਾਬੈੱਟ ਦੀ ਇਕਾਈ ਗੂਗਲ ਨੇ ਪਿਛਲੇ ਸਾਲ ਮੈਪ , ਸਰਚ ਅਤੇ ਜੀਮੇਲ ਵਰਗੀਆਂ ਸੇਵਾਵਾਂ ਦੇ ਗੂਗਲ ਐਪ ''ਤੇ ਪ੍ਰਚਾਰ  ਦੇ ਜ਼ਰੀਏ 11 ਅਰਬ ਡਾਲਰ ਦੀ ਕਮਾਈ ਕੀਤੀ ਸੀ ।

Related News