ਗੂਗਲ ਨੇ ਪਲੇਅ ਬਿਲਿੰਗ ਨਾਲ ਜੁੜਨ ਲਈ ਭਾਰਤੀ ਸਟਾਰਟਅਪਸ ਨੂੰ ਮਾਰਚ 2022 ਤਕ ਦਾ ਸਮਾਂ ਦਿੱਤਾ

10/08/2020 11:12:55 AM

ਨਵੀਂ ਦਿੱਲੀ– ਇੰਟਰਨੈੱਟ ਉਤਪਾਦ ਅਤੇ ਸੇਵਾਵਾਂ ਦੇਣ ਵਾਲੀ ਕੰਪਨੀ ਗੂਗਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਐਪ ਡਿਵੈਲਪਰਾਂ ਲਈ ਉਸ ਦੀ ਪਲੇਅ ਬਿਲਿੰਗ ਪ੍ਰਮਾਲੀ ਨਾਲ ਜੁੜਨ ਲਈ ਸਮਾਂ ਮਿਆਦ ਨੂੰ 6 ਮਹੀਨਿਆਂ ਤਕ ਵਧਾ ਕੇ 31 ਮਾਰਚ 2022 ਤਕ ਕਰ ਦਿੱਤਾ ਗਿਆ ਹੈ। ਗੂਗਲ ਵਲੋਂ ਇਹ ਪਹਿਲ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਕਈ ਭਾਰਤੀ ਉਧਮਾਂ ਅਤੇ ਸਟਾਰਟਅਪ ਨੇ ਗੂਗਲ ਪਲੇਅ ਦੀ ਬਿੱਲ ਪ੍ਰਣਾਲੀ ਨੂੰ ਲੈ ਕੇ ਚਿੰਤਾ ਜਤਾਈ ਹੈ। 
ਉਨ੍ਹਾਂ ਦਾ ਕਹਿਣਾ ਹੈ ਕਿ ਟੈਕਨਾਲੋਜੀ ਖ਼ੇਤਰ ਦੀ ਪ੍ਰਮੁੱਖ ਕੰਪਨੀ ਭਾਰਤੀ ਐਪ ਡਿਵੈਲਪਰ ਨੂੰ ਕੋਈ ਵੀ ਡਿਜੀਟਲ ਸਰਵਿਸਿਜ਼ ਵੇਚਣ ਲਈ ਜ਼ਰੂਰ ਰੂਪ ਨਾਲ ਗੂਗਲ ਪਲੇਅ ਦੀ ਬਿਲਿੰਗ ਪ੍ਰਣਾਲੀ ਦਾ ਇਸਤੇਮਾਲ ਕਰਨ ਲਈ ਦਬਾਅ ਨਹੀਂ ਪਾ ਸਕਦੀ। ਇਥੇ ਇਹ ਵੇਖਣਾ ਦਿਲਚਸਪ ਹੈ ਕਿ ਇਸ ਵਿਚ ਪੇਟੀਐੱਮ ਨੇ ਆਪਣੇ ਐਂਡਰਾਇਡ ਮਿਨੀ ਐਪ ਸਟੋਰ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਭਾਰਤੀ ਐਪ ਡਿਵੈਲਪਰਾਂ ਨੂੰ ਸਮਰਥਨ ਮਿਲੇਗਾ। 

ਪੇਟੀਐੱਮ ਦੀ ਇਸ ਖ਼ੇਤਰ ’ਚ ਗੂਗਲ ਪੇਅ ਨਾਲ ਮੁਕਾਲੇਬਾਜ਼ੀ ਹੈ। ਗੂਗਲ ਨੇ ਕਿਹਾ ਹੈ, ‘ਅਸੀਂ ਭਾਰਤ ਸਥਿਤ ਐਪ ਡਿਵੈਲਪਰਾਂ ਲਈ ਪਲੇਅ ਬਿਲਿੰਗ ਪ੍ਰਣਾਲੀ ਨਾਲ ਜੁੜਨ ਦੀ ਸਮਾਂ ਮਿਆਦ ਨੂੰ ਵਧਾ ਰਹੇ ਹਾਂ। ਇਸ ਨਾਲ ਇਹ ਯਕੀਨੀ ਹੋ ਸਕੇਗਾ ਕਿ ਉਨ੍ਹਾਂ ਨੂੰ ਯੂ.ਪੀ.ਆਈ. ਨੂੰ ਭੁਗਤਾਨ ਆਪਸ਼ਨ ਦੇ ਤੌਰ ’ਤੇ ਗੂਗਲ ਪਲੇਅ ’ਤੇ ਉਪਲੱਬਧ ਕਰਵਾਉਣ ਲਈ ਪੂਰਾ ਸਮਾਂ ਮਿਲ ਸਕੇਗਾ। ਮੌਜੂਦਾ ਸਮੇਂ ’ਚ ਜਿੰਨੇ ਵੀ ਐਪ ਭੁਗਤਾਨ ਲਈ ਮਾਡਿਊਲਰ ਪ੍ਰਣਾਲੀ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਲਈ ਗੂਗਲ ਪਲੇਅ ਨਾਲ ਜੁੜਨ ਲਈ 31 ਮਾਰਚ 2022 ਤਕ ਦੀ ਮਿਆਦ ਤੈਅ ਕੀਤੀ ਜਾਂਦੀ ਹੈ। 

ਗੂਗਲ ਨੇ ਇਸ ਤੋਂ ਪਹਿਲਾਂ ਉਸ ਦੇ ਪਲੇਅ ਸਟੋਰ ਰਾਹੀਂ ਡਿਜੀਟਲ ਸਾਮੱਗਰੀ ਵੇਚਣ ਵਾਲੇ ਐਪਸ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਵਿਕਰੀ ਲਈ ਗੂਗਲ ਪਲੇਅ ਬਿਲਿੰਗ ਪ੍ਰਣਾਲੀ ਦਾ ਇਸਤੇਮਾਲ ਕਰਨਾ ਹੋਵੇਗਾ ਅਤੇ ਉਸ ਵਿਚ ਕੁਝ ਫੀਸਦੀ ਫੀਸ ਦੇ ਤੌਰ ’ਤੇ ਉਸ ਨੂੰ ਦੇਣਾ ਹੋਵੇਗਾ। ਇਸ ਸਬੰਧ ’ਚ ਜ਼ਰੂਰੀ ਪ੍ਰਕਿਰਿਆ ਨੂੰ ਪੂਰਾ ਕਰ ਲਈ ਉਸ ਨੇ 30 ਮਾਰਚ ਸਤੰਬਰ 2021 ਤਕ ਦਾ ਸਮਾਂ ਦਿੱਤਾ ਸੀ। ਇਸ ਸਮਾਂ ਮਿਆਦ ਨੂੰ ਹੁਣ ਵਧਾ ਕੇ ਮਾਰਚ 2022 ਤਕ ਕਰ ਦਿੱਤਾ ਗਿਆ ਹੈ। 


Rakesh

Content Editor

Related News