Google Duo ’ਚ ਹੁਣ 8 ਲੋਕ ਇਕੱਠੇ ਕਰ ਸਕਣੇ ਵੀਡੀਓ ਕਾਲ

Tuesday, May 28, 2019 - 11:05 AM (IST)

Google Duo ’ਚ ਹੁਣ 8 ਲੋਕ ਇਕੱਠੇ ਕਰ ਸਕਣੇ ਵੀਡੀਓ ਕਾਲ

ਗੈਜੇਟ ਡੈਸਕ– ਐਂਡਰਾਇਡ ਲਈ ਗੂਗਲ ਦੇ ਇਨਬਿਲਟ ਵੀਡੀਓ ਕਾਲਿੰਗ ਐਪ Google Duo ’ਚ ਹੁਣ 8 ਲੋਕ ਇਕੱਠੇ ਵੀਡੀਓ ਕਾਲ ਕਰ ਸਕਣਗੇ। ਇਸ ਤੋਂ ਪਹਿਲਾਂ Google Duo ’ਚ ਸਿਰਫ 4 ਲੋਕ ਹੀ ਇਕੱਠੇ ਵੀਡੀਓ ਕਾਲ ਕਰ ਸਕਦੇ ਸਨ। ਨਵੀਂ ਲਿਮਟ ਦੁਨੀਆ ਭਰ ਦੇ ਯੂਜ਼ਰਜ਼ ਲਈ ਉਪਲੱਬਧ ਹੋਵੇਗੀ। ਵਧੀ ਹੋਈ ਲਿਮਟ ਪੂਰੀ ਦੁਨੀਆ ’ਚ iOS ਅਤੇ ਐਂਡਰਾਇਡ ਸਮਾਰਟਫੋਨਜ਼ ਲਈ ਐਪ ’ਚ ਉਪਲੱਬਧ ਹੋਵੇਗੀ। ਇਹ ਘਟਨਾਕ੍ਰਮ ਉਸ ਵਾਕਿਆ ਤੋਂ ਬਾਅਦ ਆਇਆ ਜਿਸ ਵਿਚ ਮਾਈਕ੍ਰੋਸਾਫਟ ਨੇ ਸਕਾਈਪ ’ਤੇ ਲੋਕਾਂ ਦੀ ਲਿਮਟ ਨੂੰ ਵਧਾ ਕੇ 50 ਤਕ ਕਰ ਦਿੱਤਾ ਹੈ। ਉਥੇ ਹੀ ਐਪਲ ਨੇ ਫੇਸਟਾਈਮ ’ਤੇ 32 ਮੈਂਬਰਾਂ ਤਕ ਦੀ ਸਪੋਰਟ ਨੂੰ ਰੋਲ ਆਊਟ ਕੀਤਾ ਹੈ। 

PunjabKesari

Google Duo ’ਚ ਨਵਾਂ ਡਾਟਾ ਸੇਵਿੰਗ ਮੋਡ
ਇਸੇ ਤਰ੍ਹਾਂ, ਵਟਸਐਪ ਅਤੇ ਫੇਸਬੁੱਕ ਵੀ ਹੁਣ ਆਪਣੇ ਵੀਡੀਓ ਕਾਲਿੰਗ ਫੀਚਰ ’ਚ 4 ਅਤੇ 50 ਮੈਂਬਰਾਂ ਨੂੰ ਸਪੋਰਟ ਕਰਦੇ ਹਨ। ਗੂਗਲ ਨੇ ਹਾਲੀਆ ਅਪਡੇਟ ਤੋਂ ਬਾਅਦ ਹੁਣ Google Duo ਦੇ ਯੂਜ਼ਰਜ਼ ਵੀਡੀਓ ਕਾਲ ’ਤੇ ਇਕ ਹੀ ਸਮੇਂ ’ਚ 8 ਤਕ ਮੈਂਬਰਾਂ ਨੂੰ ਜੋੜ ਸਕਣਗੇ। ਵੀਡੀਓ ਕਾਲ ’ਚ ਮੈਂਬਰਾਂ ਦੀ ਲਿਮਟ ਵਧਣ ਦੇ ਨਾਲ Google Duo ਨੂੰ ਭਾਰਤ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ’ਚ ਨਵਾਂ ਡਾਟਾ ਸੇਵਿੰਗ ਮੋਡ ਮਿਲਿਆ ਹੈ। ਜਦੋਂ ਤੁਸੀਂ Google Duo ਵੀਡੀਓ ਕਾਲ ’ਤੇ ਹੋਵੇਗੇ, ਇਹ ਫੀਚਰ ਆਪਣੇ ਆਪ ਤੁਹਾਡੇ ਮੋਬਾਇਲ ਡਾਟਾ ਯੁਸੇਜ਼ ਨੂੰ ਲਿਮਟ ਕਰ ਦੇਵੇਗਾ।

ਆਮਤੌਰ ’ਤੇ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਵੀਡੀਓ ਕਾਲ ਕਰਦੇ ਹਾਂ ਤਾਂ ਸਾਡਾ ਮੋਬਾਇਲ ਡਾਟਾ ਤੇਜ਼ੀ ਨਾਲ ਖਤਮ ਹੁੰਦਾ ਹੈ ਪਰ Google Duo ਦੇ ਇਸ ਫੀਚਰ ਨਾਲ ਸਾਡੇ ਡਾਟਾ ਬਚਾਉਣ ’ਚ ਮਦਦ ਮਿਲੇਗੀ। ਸੇਵਿੰਗ ਮੋਡ ਨੂੰ ਅਗਲੇ ਕੁਝ ਹਫਤਿਆਂ ’ਚ ਜ਼ਿਆਦਾ ਦੇਸ਼ਾਂ ’ਚ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਵੀਡੀਓ ਕਾਲ ਕਰਦੇ ਹੋ ਅਤੇ ਉਹ ਤੁਹਾਡੀ ਕਾਲ ਨਹੀਂ ਲੈ ਪਾਉਂਦਾ ਤਾਂ ਤੁਸੀਂ ਉਸ ਨੂੰ Google Duo ਐਂਡਰਾਇਡ ਅਤੇ ਆਈ.ਓ.ਐੱਸ. ਐਪ ’ਤੇ ਪਰਸਨਲਾਈਜ਼ ਵੀਡੀਓ ਮੈਸੇਜ ਭੇਜ ਸਕਦੇ ਹੋ। ਵੀਡੀਓ ਕਾਲ ਨੂੰ ਹੋਰ ਕਸਟਮਾਈਜ਼ਡ ਲੁੱਕ ਦੇਣ ਲਈ ਤੁਸੀਂ ਉਸ ਵਿਚ ਡ੍ਰਾਇੰਗ, ਇਮੋਜੀ ਅਤੇ ਟੈਕਸਟ ਐਡ ਕਰ ਸਕਦੇ ਹੋ। 


Related News