ਗੂਗਲ ਡ੍ਰਾਈਵ ਦੀ ਵਰਤੋਂ ਕਰਨ ਵਾਲਿਆਂ ਲਈ ਹੈਰਾਨੀ ਭਰੀ ਖ਼ਬਰ, ਆਪਣੇ ਆਪ ਡਿਲੀਟ ਹੋ ਰਿਹਾ ਡਾਟਾ
Wednesday, Nov 29, 2023 - 05:46 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਅਕਾਊਂਟ ਹੋਲਡਰ ਹੋ ਅਤੇ ਆਪਣੀਆਂ ਤਸਵੀਰਾਂ-ਵੀਡੀਓ ਦਾ ਬੈਕਅਪ ਗੂਗਲ ਡ੍ਰਾਈਵ 'ਤੇ ਲੈਂਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਗੂਗਲ ਡ੍ਰਾਈਵ 'ਚ ਕੋਈ ਸਮੱਸਿਆ ਆਈ ਹੈ ਜਿਸ ਕਾਰਨ ਯੂਜ਼ਰਜ਼ ਦਾ ਡਾਟਾ ਆਪਣੇ-ਆਪ ਡਿਲੀਟ ਹੋ ਰਿਹਾ ਹੈ। ਕਈ ਯੂਜ਼ਰਜ਼ ਨੇ ਇਸਦੀ ਸ਼ਿਕਾਇਤ ਕੀਤੀ ਹੈ। ਗੂਗਲ ਨੇ ਵੀ ਸਵਿਕਾਰ ਕੀਤਾ ਹੈ ਕਿ ਕਿਸੇ ਬਗ ਕਾਰਨ ਅਜਿਹਾ ਹੋ ਰਿਹਾ ਹੈ ਅਤੇ ਇਸਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ
ਗੂਗਲ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਉਸਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕੁਝ ਯੂਜ਼ਰਜ਼ ਦੇ ਡ੍ਰਾਈਵ ਦਾ ਡਾਟਾ ਡਿਲੀਟ ਹੋਇਆ ਹੈ। ਇਹ ਸਮੱਸਿਆ ਜ਼ਿਆਦਾਤਰ ਗੂਗਲ ਡ੍ਰਾਈਵ ਦੇ ਡੈਸਕਟਾਪ ਯੂਜ਼ਰਜ਼ ਨਾਲ ਹੋਈ ਹੈ। ਗੂਗਲ ਨੇ ਕਿਹਾ ਕਿ ਇਸ ਸਮੱਸਿਆ ਨੂੰ ਠੀਕ ਕਰਨ ਲਈ ਜਲਦੀ ਹੀ ਇਕ ਨਵੀਂ ਅਪਡੇਟ ਜਾਰੀ ਕੀਤੀ ਜਾਵੇਗੀ।
ਗੂਗਲ ਡ੍ਰਾਈਵ ਟੀਮ ਨੇ ਜਾਰੀ ਕੀਤੀ ਚਿਤਾਵਨੀ
ਗੂਗਲ ਦੀ ਡ੍ਰਾਈਵ ਟੀਮ ਨੇ ਡੈਸਕਟਾਪ ਯੂਜ਼ਰਜ਼ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਯੂਜ਼ਰਜ਼ ਡਿਸਕੁਨੈਕਟ ਅਕਾਊਂਟ 'ਤੇ ਕਲਿੱਕ ਨਾ ਕਰਨ। ਨਾਲ ਹੀ ਗੂਗਲ ਨੇ ਗੂਗਲ ਕ੍ਰੋਮ ਅਤੇ ਦੂਜੇ ਬ੍ਰਾਊਜ਼ਰਾਂ 'ਤੇ ਸਰਚ ਦੌਰਾਨ ਥਰਡ ਪਾਰਟੀ ਕੁਕੀਜ਼ ਤੋਂ ਡਾਟਾ ਚੋਰੀ ਹੋਣ ਦੀ ਪ੍ਰਕਿਰਿਆ ਨੂੰ ਰੋਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ- Google Pay ਤੋਂ ਮੋਬਾਇਲ ਰੀਚਾਰਜ ਕਰਵਾਉਣਾ ਪਵੇਗਾ ਮਹਿੰਗਾ, ਕੱਟੇ ਜਾਣਗੇ ਵਾਧੂ ਪੈਸੇ