ਆਈ. ਓ. ਐੱਸ. ਲਈ ਗੂਗਲ ਡ੍ਰਾਈਵ ''ਚ ਐਡ ਹੋਇਆ ਕਮਾਲ ਦਾ ਫੀਚਰ
Friday, Aug 12, 2016 - 12:55 PM (IST)

ਜਲੰਧਰ : ਗੂਗਲ ਨੇ ਆਖ਼ਿਰਕਾਰ ਆਈ. ਓ. ਐੱਸ. ''ਤੇ ਆਪਣੀਆਂ ਡ੍ਰਾਈਵ ਐਪਸ (ਡਾਕਸ, ਸ਼ੀਟਸ ਅਤੇ ਸਲਾਈਡਸ) ਲਈ ਮਲਟੀਟਾਸਕਿੰਗ ਸਪੋਰਟ ਸ਼ੁਰੂ ਕਰ ਦਿੱਤਾ ਹੈ। ਪਿੱਛਲੇ ਸਾਲ ਐਪਲ ਨੇ ਆਈ. ਓ. ਐੱਸ. 9 ਵਿਚ ਸਪਲਿਟ ਵਿਊ ਅਤੇ ਸਲਾਈਡ ਓਵਰ ਫੀਚਰ ਲਾਂਚ ਕੀਤਾ ਸੀ, ਜਿਸ ਦੇ ਨਾਲ ਆਈਪੈਡ ''ਤੇ ਮਲਟੀਟਾਸਕਿੰਗ ਕਿਤੇ ਜ਼ਿਆਦਾ ਆਸਾਨ ਹੋ ਗਈ ਸੀ। ਇਸ ਦੇ ਤੁਰੰਤ ਬਾਅਦ, ਗੂਗਲ ਸਮੇਤ ਕਈ ਡਿਵੈੱਲਪਰਜ਼ ਨੇ ਮਲਟੀਟਾਸਕਿੰਗ ਲਈ ਸਪਲਿਟ ਵਿਊ ਅਤੇ ਸਲਾਈਡ ਓਵਰ ਲਈ ਆਪਣੇ ਐਪ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ ।
ਸਭ ਤੋਂ ਪਹਿਲਾਂ ਅਕਤੂਬਰ ਵਿਚ ਕ੍ਰੋਮ ਵਿਚ ਅਪਡੇਟ ਦੇ ਨਾਲ ਸਪਲਿਟ ਵਿਊ ਮਲਟੀਟਾਸਕਿੰਗ ਫੀਚਰ ਸਪੋਰਟ ਸ਼ੁਰੂ ਹੋਇਆ ਸੀ। ਇਸ ਦੇ ਨਾਲ ਗੂਗਲ ਫੋਟੋਜ਼ ਅਤੇ ਯੂਟਿਊਬ ਜਿਹੇ ਕੁਝ ਐਪਸ ਲਈ ਵੀ ਸਪੋਰਟ ਜਾਰੀ ਕੀਤਾ ਗਿਆ ਸੀ । ਮਾਰਚ ਵਿਚ, ਗੂਗਲ ਨੇ ਆਈਪੈਡ ਪ੍ਰੋ ਲਈ ਗੂਗਲ ਡਾਕਸ ਐਪ ਅਪਡੇਟ ਕੀਤਾ ਸੀ, ਜਿਸ ਦੇ ਨਾਲ ਨੇਟਿਵ ਰੈਜ਼ੋਲਿਊਸ਼ਨ ਸਪੋਰਟ ਮਿਲਣਾ ਸ਼ੁਰੂ ਹੋਇਆ ਸੀ ਲੇਕਿਨ ਉਸ ਸਮੇਂ ਵੀ ਮਲਟੀਟਾਸਕਿੰਗ ਸਪੋਰਟ ਨਹੀਂ ਮਿਲਿਆ ਸੀ।
ਸਲਾਈਡ ਓਵਰ ਫੀਚਰ ਨਾਲ ਯੂਜ਼ਰ ਦੂਸਰੇ ਰਨਿੰਗ ਐਪ ਦੇ ''ਤੇ ਇੱਕ ਐਪ ਦੇਖ ਸਕਦੇ ਹੋ, ਜਦਕਿ ਸਪਲਿਟ ਵਿਊ ਫੀਚਰ ਨਾਲ ਯੂਜ਼ਰ ਨਾਲ-ਨਾਲ ਜਾਂ ਫਿਰ ਵਿੰਡੋਜ਼ ਐਡਜਸਟ ਕਰ ਇਕੱਠੇ ਦੋ ਐਪਸ ਚਲਾ ਸਕਦੇ ਹਨ । ਗੂਗਲ ਡਾਕਸ ਲਈ ਇਹ ਫੀਚਰ ਆਈਪੈਡ ਪ੍ਰੋ, ਆਈਪੈਡ ਪ੍ਰੋ 2, ਆਈਪੈਡ ਮਿੰਨੀ 4 ਯੂਜ਼ਰਜ਼ ਲਈ ਹਨ ਜਿਨ੍ਹਾਂ ਤੋਂ ਇਕੱਠੇ ਡਾਕੂਮੈਂਟ ਐਡਿਟ, ਬ੍ਰਾਊਜਿੰਗ ਜਾਂ ਸੋਸ਼ਲ ਮੀਡੀਆ ਐਪ ਜਿਵੇਂ ਟਵਿਟਰ ਬਿਨਾਂ ਬੰਦ ਕਰੇ ਇਕੱਠੇ ਚਲਾਏ ਜਾ ਸਕਦੇ ਹਨ । ਮਲਟੀਟਾਸਕਿੰਗ ਫੀਚਰ ਨਾਲ ਹੁਣ ਐਡੀਟਿੰਗ, ਰਿਸਰਚ ਅਤੇ ਬ੍ਰਾਊਜ਼ਿੰਗ ਪਹਿਲਾਂ ਤੋਂ ਜ਼ਿਆਦਾ ਆਸਾਨ ਹੋ ਜਾਵੇਗੀ।