ਦੁਨੀਆ ਭਰ ਦੇ ਕਈ ਹਿੱਸਿਆਂ ’ਚ ਡਾਊਨ ਹੋਇਆ ਗੂਗਲ, ਕਈ ਘੰਟੇ ਪਰੇਸ਼ਾਨ ਰਹੇ ਯੂਜ਼ਰਸ

Tuesday, Aug 09, 2022 - 01:34 PM (IST)

ਦੁਨੀਆ ਭਰ ਦੇ ਕਈ ਹਿੱਸਿਆਂ ’ਚ ਡਾਊਨ ਹੋਇਆ ਗੂਗਲ, ਕਈ ਘੰਟੇ ਪਰੇਸ਼ਾਨ ਰਹੇ ਯੂਜ਼ਰਸ

ਗੈਜੇਟ ਡੈਸਕ– ਸਰਚ ਇੰਜਣ ਗੂਗਲ ਕਈ ਲੋਕਾਂ ਲਈ ਕੰਮ ਨਹੀਂ ਕਰ ਰਿਹਾ ਸੀ। ਆਊਟੇਜ ਟ੍ਰੈਕਿੰਗ ਵੈੱਬਸਾਈਟ ਡਾਊਨਡਿਟੈਕਟਰ ਡਾਟ ਕਾਮ ਮੁਤਾਬਕ, ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ ਨੇ ਗੂਗਲ ਡਾਊਨ ਦੀ ਸ਼ਿਕਾਇਤ ਕੀਤੀ। ਵੈੱਬਸਾਈਟ ’ਤੇ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਪਰੇਸ਼ਾਨੀ ਨੂੰ ਰਿਪੋਰਟ ਕੀਤਾ। ਗੂਗਲ ਨੇ ਫਿਲਹਾਲ ਇਸ ਮਾਮਲੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ। ਕਈ ਯੂਜ਼ਰਸ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਗੂਗਲ ਦੇ ਡਾਊਨ ਹੋਣ ਦੀ ਜਾਣਖਾਰੀ ਸਾਂਝੀ ਕੀਤੀ। ਹਾਲਾਂਕਿ, ਭਾਰਤ ’ਚ ਗੂਗਲ ਦੀਆਂ ਸੇਵਾਵਾਂ ਕੰਮ ਕਰ ਰਹੀਆਂ ਹਨ। 

ਯੂਜ਼ਰਸ ਨੂੰ ਨਜ਼ਰ ਆ ਰਿਹਾ 500 Error ਮੈਸੇਜ
ਮਾਮਲੇ ਦੀ ਜਾਣਕਾਰੀ ਦੇਣ ਵਾਲੇ ਜ਼ਿਆਦਾਤਰ ਯੂਜ਼ਰਸ ਨੂੰ 500 Error ਦਾ ਮੈਸੇਜ ਨਜ਼ਰ ਆ ਰਿਹਾ ਸੀ। ਗੂਗਲ ਡਾਊਨ ਹੋਣ ’ਤੇ ਕੰਪਨੀ ਵਲੋਂ ਕੋਈ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ। ਯੂਜ਼ਰਸ ਟਵਿਟਰ ’ਤੇ ਗੂਗਲ ਡਾਊਨ ਹੋਣ ਨੂੰ ਲੈ ਕੇ ਟਵੀਟ ਕਰ ਰਹੇ ਹਨ। 

ਇਨ੍ਹਾਂ ਥਾਵਾਂ ’ਤੇ ਹੋਈ ਸਭ ਤੋਂ ਜ਼ਿਆਦਾ ਪਰੇਸ਼ਾਨੀ
ਯੂ.ਕੇ., ਆਸਟ੍ਰੇਲੀਆ ਅਤੇ ਸਿੰਗਾਪੁਰ ’ਚ ਯੂਜ਼ਰਸ ਨੂੰ ਗੂਗਲ ਡਾਊਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਡਾਊਨਡਿਟੈਕਟਰ ’ਤੇ ਆ ਰਹੀਆਂ ਸ਼ਿਕਾਇਤਾਂ ’ਚ ਹੁਣ ਕਈ ਆਈ ਹੈ। ਭਾਰਤੀ ਸਮੇਂ ਮੁਤਾਬਕ, ਸਵੇਰੇ 7 ਵਜੇ ਦੇ ਕਰੀਬ ਯੂਜ਼ਰਸ ਨੇ ਗੂਗਲ ਦੇ ਡਾਊਨ ਹੋਣ ਦੀ ਸ਼ਿਕਾਇਤ ਕਰਨਾ ਸ਼ੁਰੂ ਕੀਤਾ ਸੀ। 


author

Rakesh

Content Editor

Related News