FaceID ਲਈ ਚਿਹਰੇ ਦਾ ਡਾਟਾ ਇਕੱਠਾ ਕਰ ਰਹੀ ਗੂਗਲ, ਦੇ ਰਹੀ 344 ਰੁਪਏ

07/24/2019 1:58:08 PM

ਗੈਜੇਟ ਡੈਸਕ– ਗੂਗਲ ਜਲਦੀ ਹੀ ਆਪਣੇ ਦੋ ਨਵੇਂ ਸਮਾਰਟਫੋਨ Pixel 4 ਅਤੇ Pixel 4XL ਲਿਆਉਣ ਦੀ ਤਿਆਰੀ ’ਚ ਹੈ। ਜਾਣਕਾਰੀ ਮੁਤਾਬਕ, ਪਿਕਸਲ 4 ਅਤੇ ਪਿਕਸਲ 4XL ਗੂਗਲ ਦੇ ਪਹਿਲੇ ਅਜਿਹੇ ਫੋਨ ਹੋਣਗੇ ਜੋ 3ਡੀ ਫੇਸ਼ੀਅਲ ਰਿਕੋਗਨੀਸ਼ਨ ਟੈਕਨਾਲੋਜੀ Face ID ਦੇ ਨਾਲ ਆਉਣਗੇ। ZDNET ਦੀ ਰਿਪੋਰਟ ਮੁਤਾਬਕ, ਗੂਗਲ ਦੇ ਕਰਮਚਾਰੀ ਪਬਲਿਕ ਪਲੇਸ ’ਤੇ ਜਾ ਕੇ ਲੋਕਾਂ ਦਾ ਫੇਸ ਡਾਟਾ ਇਕੱਠਾ ਕਰ ਰਹੇ ਹਨ, ਜਿਸ ਲਈ ਉਹ ਲੋਕਾਂ ਨੂੰ 5 ਡਾਲਰ (344 ਰੁਪਏ) ਦਾ ਅਮੇਜ਼ਨ ਗਿਫਟ ਕਾਰਡ ਦੇ ਰਹੇ ਹਨ। 

ਸਰਚ ਇੰਜਣ ਕੰਪਨੀ ਦੇ ਕਰਮਚਾਰੀ ਨਿਊਯਾਰਕ ਦੀਆਂ ਸੜਕਾਂ ’ਤੇ ਲੋਕਾਂ ਤੋਂ ਉਨ੍ਹਾਂ ਦਾ ਫੇਸ ਡਾਟਾ ਮੰਗ ਰਹੇ ਹਨ। ਫੇਸ ਡਾਟਾ ਲੈਣ ਤੋਂ ਪਹਿਲਾਂ ਗੂਗਲ ਦੇ ਕਰਮਚਾਰੀ ਲੋਕਾਂ ਦੀ ਮਨਜ਼ੂਰੀ ਲੈਂਦੇ ਹਨ ਅਤੇ ਉਨ੍ਹਾਂ ਤੋਂ ਇਕ ਕੰਸੈਂਟ ਫਾਰਮ ’ਤੇ ਸਾਈਨ ਕਰਵਾਇਆ ਜਾਂਦਾ ਹੈ. ਇਸ ਤੋਂ ਬਾਅਦ ਚਿਹਰਾ ਸਕੈਨ ਕੀਤਾ ਜਾਂਦਾ ਹੈ ਅਤੇ ਬਦਲੇ ’ਚ ਲੋਕਾਂ ਨੂੰ 5 ਡਾਲਰ ਦਾ ਗਿਫਟ ਕਾਰਡ ਮਿਲਦਾ ਹੈ। 

ਮਿਲੀ ਜਾਣਕਾਰੀ ਮੁਤਾਬਕ, ਜੋਰਜ ਨਾਂ ਦੇ ਇੰਜੀਨੀਅਰ ਨਾਲ ਜਦੋਂ ਗੂਗਲ ਦੇ ਕਰਮਚਾਰੀ ਗੱਲ ਕਰ ਰਹੇ ਸਨ ਤਾਂ ਉਸ ਨੂੰ ਲੱਗਾ ਕਿ ਉਹ ਕੋਈ ਸਰਵੇ ਕਰ ਰਹੇ ਹਨ ਪਰ ਫਿਰ ਇਕ ਕਰਮਚਾਰੀ ਨੇ ਖੁਦ ਦੀ ਪਛਾਣ ਦੱਸੀ ਅਤੇ ਕਿਹਾ ਕਿ ਉਹ ਨੈਕਸਟ ਜਨਰੇਸ਼ਨ ਲਈ ਫੇਸ਼ੀਅਲ ਰਿਕੋਗਨੀਸ਼ਨ ਫੋਨ ਅਨਲਾਕਿੰਗ ਨੂੰ ਬਿਹਤਰ ਬਣਾਉਣ ਲਈ ਫੇਸ ਡਾਟਾ ਇਕੱਠਾ ਕਰ ਰਹੇ ਹਨ। 

ਗੂਗਲ Pixel 4 ਅਤੇ Pixel 4 XL ਦੀ ਫੋਟੋ ਲੀਕ
ਹਾਲ ਹੀ ’ਚ ਗੂਗਲ ਪਿਕਸਲ 4 ਅਤੇ ਪਿਕਸਲ 4 ਐਕਸ ਐੱਲ ਦੇ ਫੀਚਰਜ਼ ਲੀਕ ਹੋ ਗਏ ਹਨ। ਰਿਪੋਰਟ ਮੁਤਾਬਕ, ਅਕਤੂਬਰ ’ਚ ਰਿਲੀਜ਼ ਹੋਣ ਵਾਲੇ ਸਮਾਰਟਫੋਨਜ਼ ’ਚ 6 ਜੀ.ਬੀ. ਰੈਮ ਦਿੱਤੀ ਜਾਵੇਗੀ। ਜੀਐੱਸਐੱਮ ਐਰੀਨਾ ’ਚ ਛਪੀ ਖਬਰ ’ਚ ਕਿਹਾ ਗਿਆ ਹੈ ਕਿ ਨਵੇਂ ਪਿਕਸਲ 4 ਸੀਰੀਜ਼ ’ਚ ਵੱਡੀ ਡਿਸਪਲੇਅ ਦਿੱਤੀ ਜਾਵੇਗੀ। ਨਾਲ ਹੀ ਇਹ ਵੀ ਪੁੱਸ਼ਟੀ ਕੀਤੀ ਗਈ ਹੈ ਕਿ ਇਸ ਵਿਚ 6 ਜੀ.ਬੀ. ਰੈਮ ਹੋਵੇਗੀ। ਹਾਲਾਂਕਿ ਕਈ ਕੰਪਨੀਆਂ ਫੋਨ ’ਚ 8 ਜੀ.ਬੀ. ਰੈਮ ਦੇ ਰਹੀਆਂ ਹਨ ਪਰ ਗੂਗਲ ਦਾ ਇਹ ਪਹਿਲਾ ਫੋਨ ਹੋਵੇਗਾ ਜਿਸ ਵਿਚ 6 ਜੀ.ਬੀ. ਰੈਮ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਿਕਸਲ 3 ਅਤੇ 3 ਐਕਸ ਐੱਲ ’ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। 

ਰਿਪੋਰਟ ਮੁਤਾਬਕ, ਪਿਕਸਲ 4 ਡਿਵਾਈਸ ਦੇ ਬੈਕ ਸਾਈਡ ’ਚ ਸਕਵਾਇਰ ਮਡਿਊਲ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਹੋਵੇਗਾ, ਜਦੋਂਕਿ ਹੁਣ ਤਕ ਸਾਰੇ ਪਿਕਸਲ ਮਾਡਲਾਂ ’ਚ ਬੈਕ ਸਾਈਡ ’ਚ ਸਿਰਫ ਸਿੰਗਲ ਕੈਮਰਾ ਸੈਂਸਰ ਹੀ ਦਿੱਤਾ ਗਿਆ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਫੋਨ ’ਚ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋਵੇਗਾ ਜਾਂ ਫਿਰ ਫਰੰਟ ’ਚ 3ਡੀ ਫੇਸ ਅਨਲੌਕ ਮਡਿਊਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। 


Related News