ਜੀ-ਮੇਲ ਯੂਜ਼ਰ ਨੂੰ ਹੋ ਰਹੀ ਏ ਇਕ ਖਾਸ ਕਿਸਮ ਦੀ ਪਰੇਸ਼ਾਨੀ, ਗੂਗਲ ਕਰ ਰਹੀ ਹੈ ਜਾਂਚ

Friday, Feb 24, 2017 - 04:31 PM (IST)

ਜੀ-ਮੇਲ ਯੂਜ਼ਰ ਨੂੰ ਹੋ ਰਹੀ ਏ ਇਕ ਖਾਸ ਕਿਸਮ ਦੀ ਪਰੇਸ਼ਾਨੀ, ਗੂਗਲ ਕਰ ਰਹੀ ਹੈ ਜਾਂਚ
ਜਲੰਧਰ- ਜੀ-ਮੇਲ ਯੂਜ਼ਰਸ ਨੂੰ ਇਕ ਖਾਸ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੂਗਲ ਨੇ ਦੱਸਿਆ ਹੈ ਕਿ ਜੀ-ਮੇਲ ਦੇ ਕੁਝ ਯੂਜ਼ਰਸ ਵੱਲੋਂ ਆਪਣੇ ਅਕਾਊਂਟ ਤੋਂ ਅਚਾਨਕ ਸਾਈਨ-ਆਊਟ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਹਾਲਾਂਕਿ ਅਜੇ ਸਰਚ ਦਿੱਗਜ ਗੂਗਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੂਗਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਜਿਹਾ ਕੋਈ ਸੰਕੇਤ ਨਹੀਂ ਹੈ ਜਿਸ ਨਾਲ ਇਸ ਸਮੱਸਿਆ ਕਾਰਨ ਕਿਸੇ ਤਰ੍ਹਾਂ ਦੀ ਹੈਕਿੰਗ ਜਾਂ ਅਕਾਊਂਟ ਦੀ ਸੁਰੱਖਿਆ ''ਤੇ ਕੋਈ ਸਵਾਲ ਖੜ੍ਹਾ ਹੋਵੇ। 
ਕੰਪਨੀ ਦੇ ਪ੍ਰਾਡਕਟ ਫੋਰਮ ''ਚ ਗੂਗਲ ਦੇ ਕ੍ਰਿਸਟਲ ਸੀ ਨੇ ਕਿਹਾ ਹੈ ਕਿ ਕੰਪਨੀ ਲਗਾਤਾਰ ਇਸ ਸਮੱਸਿਆ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਗੂਗਲ ਨੇ ਯੂਜ਼ਰਸ ਨੂੰ ਆਪਣੇ ਅਕਾਊਂਟ ਨੂੰ ਦੁਬਾਰਾ ਸਾਈਨ-ਇਨ ਕਰਨ ਲਈ ਕਿਹਾ ਹੈ। ਸੀ ਨੇ ਆਪਣੀ ਪੋਸਟ ''ਚ ਕਿਹਾ ਹੈ ਕਿ accounts.google.com ''ਤੇ ਦੁਬਾਰਾ ਸਾਈਨ-ਇਨ ਕਰਨ ਦੀ ਕੋਸ਼ਿਸ਼ ਕਰੋ ਅਤੇ ਜੇਕਰ ਤੁਹਾਨੂੰ ਪਾਸਵਰਡ ਯਾਦ ਨਹੀਂ ਹੈ ਤਾਂ ਆਪਣਾ ਪਾਸਵਰਡ ਜਾਣਨ ਲਈ ਇਸ ਲਿੰਗ (g.co/recover) ਦੀ ਵਰਤੋਂ ਕਰੋ। 
ਇਸ ਤੋਂ ਪਹਿਲਾਂ ਇਸੇ ਮਹੀਨੇ ਗੂਗਲ ਨੇ ਐਲਾਨ ਕੀਤਾ ਸੀ ਕਿ ਜੀ-ਮੇਲ ਇਸ ਸਾਲ ਦੇ ਅੰਤ ਤੱਕ ਕਰੋਮ ਦੇ ਪੁਰਾਣੇ ਵਰਜ਼ਨ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗੀ। ਸਰਚ ਦਿੱਗਜ ਨੇ ਇਹ ਵੀ ਪੁਸ਼ਟੀ ਕੀਤੀ ਸੀ ਕਿ ਵਿੰਡੋਜ਼ ਐਕ.ਪੀ. ਅਤੇ ਵਿੰਡੋਜ਼ ਵਿਸਟਾ ਇਸਤੇਮਾਲ ਕਰਨ ਵਾਲੇ ਜੀ-ਮੇਲ ਯੂਜ਼ਰ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਕੰਪਨੀ ਨੇ ਕਿਹਾ ਕਿ ਇਹ ਉਨ੍ਹਾਂ ਤਰੀਕਿਆਂ ''ਚੋਂ ਇਕ ਹੈ ਜਿਸ ਨਾਲ ਇਹ ਯਕੀਨੀ ਕੀਤਾ ਜਾ ਸਕੇ ਕਿ ਨਵੇਂ ਕਰੋਮ ਵਰਜ਼ਨ ''ਚ ਦਿੱਤੇ ਗਏ ਲੇਟੈਸਟ ਸਕਿਓਰਿਟੀ ਅਪਡੇਟ ਸਾਰੇ ਯੂਜ਼ਰ ਨੂੰ ਮਿਲ ਸਕੇ।

Related News