Google Chrome ਹੁਣ ਹੋਵੇਗਾ ਹੋਰ ਵੀ ਸੁਰੱਖਿਅਤ, ਦੂਰ ਹੋਵੇਗੀ ਤੁਹਾਡੀ ਇਹ ਪਰੇਸ਼ਾਨੀ
Saturday, Jun 04, 2022 - 02:17 PM (IST)
ਗੈਜੇਟ ਡੈਸਕ– ਗੂਗਲ ਕ੍ਰੋਮ ਪੂਰੀ ਦੁਨੀਆ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਵੈੱਬ ਬ੍ਰਾਊਜ਼ਰ ਹੈ। ਡੈਸਕਟਾਪ-ਲੈਪਟਾਪ ਦੇ ਨਾਲ ਐਂਡਰਾਇਡ ਯੂਜ਼ਰਸ ਵੀ ਇਸਦੀ ਵਰਤੋਂ ਕਰਦੇ ਹਨ। ਜ਼ਿਆਦਾ ਯੂਜ਼ਰਸ ਕਾਰਨ ਕ੍ਰੋਮ ’ਤੇ ਸਾਈਬਰ ਹਮਲੇ ਦਾ ਕਾਫੀ ਖਤਰਾ ਬਣਿਆ ਰਹਿੰਦਾ ਹੈ। ਗੂਗਲ ਇਸਨੂੰ ਸਮੇਂ-ਸਮੇਂ ’ਤੇ ਬਿਹਤਰ ਬਣਾਉਣ ’ਚ ਲੱਗਾ ਰਹਿੰਦਾ ਹੈ। ਗੂਗਲ ਫਿਲਹਾਲ ਆਪਣੇ ਬ੍ਰਾਊਜ਼ਰ ਕ੍ਰੋਮ ਦੇ ਨਵੇਂ ਨੋਟੀਫਿਕੇਸ਼ਨ ਬਲਾਕਿੰਗ ਫੀਚਰ ’ਤੇ ਕੰਮ ਕਰ ਰਿਹਾ ਹੈ। ਇਹ ਯੂਜ਼ਰ ਨੂੰ ਅਣਚਾਹੇ ਅਤੇ ਸਪੈਮ ਨੋਟੀਫਿਕੇਸ਼ਨ ਤੋਂ ਮੁਕਤੀ ਦਿਵਾਏਗੀ।
ਪਾਪ-ਅਪ ਨੋਟੀਫਿਕੇਸ਼ਨ ਦਾ ਡਰ ਹੁਣ ਹੋਵੇਗਾ ਘੱਟ
ਗੂਗਲ ਕ੍ਰੋਮ ’ਤੇ ਵੈੱਬਸਾਈਟ ਖੋਲ੍ਹਦੇ ਸਮੇਂ ਹਮੇਸ਼ਾ ਪੋਪ-ਅਪ ਖੁੱਲ੍ਹਣ ਲਗਦੇ ਹਨ। ਉਂਝ ਤਾਂ ਇਹ ਯੂਜ਼ਰ ਨੂੰ ਜਾਣਕਾਰੀ ਦੇਣ ਲਈ ਹੁੰਦੇ ਹਨ ਪਰ ਸਾਈਬਰ ਅਪਰਾਧੀ ਮਾਲਵੇਅਰ ਦੇ ਇਸਤੇਮਾਲ ਨਾਲ ਅਣਚਾਹੇ ਲਿੰਕਸ ਨੂੰ ਇਨ੍ਹਾਂ ਪਾਪ-ਅਪ ਨੋਟੀਫਿਕੇਸ਼ਨ ਦੇ ਨਾਲ ਭੇਜਦੇ ਹਨ। ਉੱਥੇ ਹੀ ਯੂਜ਼ਰਸ ਵੀ ਕਦੇ ਜਲਦਬਾਜ਼ੀ ’ਚ ਤਾਂ ਕਦੇ ਬਿਨਾਂ ਵੇਖੇ ਇਨ੍ਹਾਂ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੰਦੇ ਹਨ। ਅਜਿਹੇ ’ਚ ਯੂਜ਼ਰ ਦਾ ਡਾਟਾ ਚੋਰੀ ਹੋਣ ਦਾ ਖਤਰਾ ਤਾਂ ਬਣਿਆ ਰਹਿੰਦਾ ਹੀ ਹੈ ਨਾਲ ਹੀ ਕੰਪਿਊਟਰ ’ਚ ਵਾਇਰਸ ਨਾਲ ਫਾਈਲਾਂ ਦੇ ਖਰਾਬ ਹੋਣ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ।
9to5 google ਦੀ ਇਕ ਰਿਪੋਰਟ ਮੁਤਾਬਕ, ਨਵੇਂ ਬਦਲਾਅ ਤੋਂ ਬਾਅਦ ਕ੍ਰੋਮ ਹੁਣ ਯੂਜ਼ਰ ਤੋਂ ਮਨਜ਼ੂਰੀ ਮੰਗਣ ਵਾਲੀ ਵੈੱਬਸਾਈਟ ਦੇ ਨੋਟੀਫਿਕੇਸ਼ਨ ਨੂੰ ਬਲਾਕ ਕਰ ਦੇਵੇਗਾ। ਯੂਜ਼ਰ ਨੂੰ ਇਸਨੂੰ ਅਲੱਗ ਤੋਂ ਬਲਾਕ ਕਰਨ ਦੀ ਲੋੜ ਨਹੀਂ ਹੈ। ਇਸ ਨਾਲ ਯੂਜ਼ਰ ਅਣਜਾਣੇ ’ਚ ਕਿਸੇ ਪਾਪ-ਅਪ ਨੋਟੀਫਿਕੇਸ਼ਨ ’ਤੇ ਕਲਿੱਕ ਕਰ ਵੀ ਦਿੰਦਾ ਹੈ ਤਾਂ ਉਸਨੂੰ ਕਿਸੇ ਵੀ ਤਰ੍ਹਆਂ ਦੀ ਮਨਜ਼ੂਰੀ ਨਹੀਂ ਮਿਲੇਗੀ। ਨਾਲ ਹੀ ਨੁਕਸਾਨ ਪਹੁੰਚਾਉਣ ਵਾਲੀਆਂ ਵੈੱਬਸਾਈਟਾਂ ਨੋਟੀਫਿਕੇਸ਼ੰਸ ਨੂੰ ਵੀ ਗੂਗਲ ਆਪਣੇ ਆਪ ਬਲਾਕ ਕਰ ਦੇਵੇਗਾ।