ਗੂਗਲ ਕ੍ਰੋਮ ਯੂਜ਼ਰਸ ਨੂੰ ਮਿਲੇਗੀ ਇਹ ਵੱਡੀ ਅਪਡੇਟ, ਸਰਚਿੰਗ ਤੇ ਡਾਊਨਲੋਡਿੰਗ ਹੋ ਜਾਵੇਗੀ ਆਸਾਨ
Friday, Jun 04, 2021 - 05:31 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਗੂਗਲ ਕ੍ਰੋਮ ਯੂਜ਼ਰਸ ਹੋ ਤਾਂ ਤੁਹਾਨੂੰ ਕਾਫੀ ਸੁਵਿਧਾ ਹੋਣ ਜਾ ਰਹੀ ਹੈ ਕਿਉਂਕਿ ਕੁਝ ਵੀ ਸਰਚ ਅਤੇ ਡਾਊਨਲੋਡ ਗੂਗਲ ਕ੍ਰੋਮ ਬ੍ਰਾਊਜ਼ਰ ਲਈ ਵੱਡੀ ਅਪਡੇਟ ਆਉਣ ਵਾਲੀ ਹੈ। ਇਸ ਤੋਂ ਬਾਅਦ ਕ੍ਰੋਮ ਬ੍ਰਾਊਜ਼ਰ ਯੂਜ਼ਰਸ ਲਈ ਕੁਝ ਵੀ ਸਰਚ ਅਤੇ ਡਾਊਨਲੋਡ ਕਰਨਾ ਸੁਰੱਖਿਅਤ ਹੋ ਜਾਵੇਗਾ। ਅਜਿਹੇ ’ਚ ਗੂਗਲ ਨੂੰ ਫਰਾਡ ਵਰਗੀਆਂ ਘਟਨਾਵਾਂ ਨੂੰ ਰੋਕਣ ’ਚ ਮਦਦ ਮਿਲੇਗੀ।
ਜਲਦ ਆਏਗਾ ਗੂਗਲ ਦਾ ਨਵਾਂ ਸੇਫਟੀ ਫੀਚਰ
ਗੂਗਲ ਇਕ ਨਵਾਂ ਸੇਫਟੀ ਫੀਚਰ ਲਾਂਚ ਕਰਨ ਜਾ ਰਿਹਾ ਹੈ। ਨਾਲ ਹੀ ਇਕ ਸਕੈਨਿੰਗ ਟੂਲ ਵੀ ਪੇਸ਼ ਕੀਤਾ ਜਾਵੇਗਾ। ਇਸ ਦੀ ਮਦਦ ਨਾਲ ਡਾਊਨਲੋਡਿੰਗ ਤੋਂ ਪਹਿਲਾਂ ਹੀ ਖਤਰਨਾਕ ਫਾਈਲ ਦੀ ਸੂਚਨਾ ਮਿਲ ਸਕੇਗੀ। ਇਸ ਫੀਚਰ ਨੂੰ ਪਿਛਲੇ ਸਾਲ ਸੁਰੱਖਿਅਤ ਬ੍ਰਾਊਜ਼ਿੰਗ ਲਈ ਲਾਂਚ ਕੀਤਾ ਗਿਆ ਸੀ। ਕ੍ਰੋਮ ਸਕਿਓਰਿਟੀ ਦੇ ਵਰੁਣ ਖਨੇਜਾ ਮੁਤਾਬਕ, ਹੁਣ ਇਸ ਫੀਚਰ ’ਚ ਐਡੀਸ਼ਨ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ। ਅਜਿਹੇ ’ਚ ਹੁਣ ਤੁਸੀਂ ਕ੍ਰੋਮ ਵੈੱਬ ਸਟੋਰ ਤੋਂ ਨਵਾਂ ਐਕਸਟੈਂਸ਼ਨ ਇੰਸਟਾਲ ਕਰੋਗੇ ਤਾਂ ਡਾਇਲਾਗ ਬਾਕਸ ਦਿਸੇਗਾ, ਜੋ ਦੱਸੇਗਾ ਕਿ ਜੋ ਐਕਸਟੈਂਸ਼ਨ ਤੁਸੀਂ ਇੰਸਟਾਲ ਕਰ ਰਹੇ ਹੋ ਉਹ ਸੁਰੱਖਿਅਤ ਹੈ ਜਾਂ ਨਹੀਂ।
ਖਤਰਨਾਕ ਫਾਈਲ ਨੂੰ ਕਰ ਸਕੋਗੇ ਸਕੈਨ
ਨਵੀਂ ਸੇਫਟੀ ਅਪਡੇਟ ਤੋਂ ਬਾਅਦ ਜੇਕਰ ਕ੍ਰੋਮ ’ਤੇ ਕਿਸੇ ਫਾਈਲ ਨੂੰ ਭੇਜਦੇ ਹੋ ਤਾਂ ਗੂਗਲ ਇਸ ਨੂੰ ਸੇਫ ਬ੍ਰਾਊਜ਼ਿੰਗ ਲਈ ਅਪਲੋਡ ਕਰੇਗਾ। ਇਸ ਤੋਂ ਬਾਅਦ ਰੀਅਲ ਟਾਈਮ ’ਚ ਗੂਗਲ ਲਿੰਕ ਦੀ ਜਾਂਚ ਕਰੇਗਾ ਅਤੇ ਜੇਕਰ ਫਾਈਲ ਅਸੁਰੱਖਿਅਤ ਹੈ ਤਾਂ ਕ੍ਰੋਮ ਇਕ ਨੋਟੀਫਿਕੇਸ਼ਨ ਜਾਰੀ ਕਰੇਗਾ। ਉਥੇ ਹੀ ਯੂਜ਼ਰਸ ਆਪਣੇ ਹਿਸਾਬ ਨਾਲ ਨੋਟੀਫਿਕੇਸ਼ਨ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ ਅਤੇ ਬਿਨਾਂ ਸਕੈਨ ਕੀਤੇ ਫਾਈਲ ਓਪਨ ਕਰ ਸਕਣਗੇ। ਇਸ ਤੋਂ ਬਾਅਦ ਅਪਲੋਡ ਫਾਈਲਾਂ ਸਕੈਨ ਕਰਨ ਦੇ ਕੁਝ ਸਮੇਂ ਬਾਅਦ ਸੁਰੱਖਿਅਤ ਬ੍ਰਾਊਜ਼ਿੰਗ ਤੋਂ ਹਟਾ ਦਿੱਤੀ ਜਾਂਦੀ ਹੈ।