ਗੂਗਲ Chrome ਯੂਜ਼ਰਜ਼ ਲਈ ਅਹਿਮ ਖਬਰ

02/19/2019 12:15:45 PM

ਗੈਜੇਟ ਡੈਸਕ– ਗੂਗਲ ਕ੍ਰੋਮ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਵੈੱਬ ਬ੍ਰਾਊਜ਼ਰ ਹੈ। ਇਸ ਵਿਚ ਇਨਕਾਗਨਿਟੋ ਮੋਡ ਦਿੱਤਾ ਜਾਂਦਾ ਹੈ। ਇਸ ਮੋਡ ਨੂੰ ਇਸਤੇਮਾਲ ਕਰਕੇ ਬ੍ਰਾਊਜ਼ਿੰਗ ਕਰਨ ਨਾਲ ਇਸ ਦੀ ਹਿਸਟਰੀ ਸੇਵ ਨਹੀਂ ਹੁੰਦੀ। ਹਾਲਾਂਕਿ ਕਈ ਲੋਕ ਹੁਣ ਤਕ ਇਹ ਸਮਝਦੇ ਹਨ ਕਿ ਇਨਕਾਗਨਿਟੋ ਮੋਡ ’ਚ ਇੰਟਰਨੈੱਟ ਬ੍ਰਾਊਜ਼ਿੰਗ ਕਰਨ ਨਾਲ ਵੈੱਬਸਾਈਟਾਂ ਟ੍ਰੈਕ ਨਹੀਂ ਕਰ ਸਕਦੀਆਂ ਪਰ ਅਜਿਹਾ ਨਹੀਂ ਹੈ। ਇਨਕਾਗਨਿਟੋ ਮੋਡ ’ਤੇ ਵੀ ਤੁਹਾਨੂੰ ਵੈੱਬਸਾਈਟਾਂ ਟ੍ਰੈਕ ਕਰਦੀਆਂ ਹਨ ਅਤੇ ਜ਼ਰੂਰੀ ਜਾਣਕਾਰੀਆਂ ਉਨ੍ਹਾਂ ਨੂੰ ਮਿਲਦੀਆਂ ਹਨ। 

ਹੁਣ ਸ਼ਾਇਦ ਗੂਗਲ ਇਨਕਾਗਨਿਟੋ ਨੂੰ ਸਹੀ ਮਾਇਨੇ ’ਚ ਸਕਿਓਰਿਟੀ ਅਤੇ ਪ੍ਰਾਈਵੇਟ ਬਣਾਉਣ ਦੀ ਕੋਸ਼ਿਸ਼ ’ਚ ਹੈ। ਰਿਪੋਰਟ ਮੁਤਾਬਕ, ਕੰਪਨੀ ਇਕ ਅਪਡੇਟ ’ਤੇ ਕੰਮ ਕਰ ਰਹੀ ਹੈ, ਇਸ ਤਹਿਤ ਇਨਕਾਗਨਿਟੋ ਮੋਡ ’ਤੇ ਕੀਤੀ ਗਈ ਬ੍ਰਾਊਜ਼ਿੰਗ ਨਾਲ ਵੈੱਬਸਾਈਟਾਂ ਤੁਹਾਨੂੰ ਟ੍ਰੈਕ ਨਹੀਂ ਕਰਨਗੀਆਂ ਜੋ ਬ੍ਰਾਊਜ਼ਿੰਗ ਹਿਸਟਰੀ ਅਤੇ ਲੋਕਲ ਰਿਕਾਰਡਸ ਨੂੰ ਕੂਕੀਜ਼ ਦੇ ਤੌਰ ’ਤੇ ਵੈੱਬਸਾਈਟਾਂ ਇਕੱਠੀ ਕਰਦੀਆਂ ਹਨ ਪਰ ਇਸ ਅਪਡੇਟ ਤੋਂ ਬਾਅਦ ਵੈੱਬਸਾਈਟਾਂ ਲਈ ਅਜਿਹਾ ਕਰਨਾ ਮੁਸ਼ਕਲ ਹੋ ਜਾਵੇਗਾ। 

ਕੀ ਹੈ ਇਨਕਾਗਨਿਟੋ ਮੋਡ ਦਾ ਮਤਲਬ
ਗੂਗਲ ਕ੍ਰੋਮ ਦਾ ਇਕ ਮੋਡ ਹੈ। ਇਸ ਨੂੰ ਤੁਸੀਂ ਯੂ.ਆਰ.ਐੱਲ. ਟੈਬ ਦੇ ਸੱਜੇ ਪਾਸੇ ਹੈਂਬਰਗ ਆਈਕਨ (3 ਡਾਟ) ’ਤੇ ਕਲਿੱਕ ਕਰਕੇ ਓਪਨ ਕਰ ਸਕਦੇ ਹੋ। ਇਨਕਾਗਨਿਟੋ ’ਚ ਤੁਸੀਂ ਜੋ ਵੀ ਬ੍ਰਾਊਜ਼ਿੰਗ ਕਰਦੇ ਹੋ ਉਸ ਦੀ ਹਿਸਟਰੀ ਲੋਕਲ ਡਿਵਾਈਸ ’ਚ ਸੇਵ ਨਹੀਂ ਹੁੰਦੀ। ਕੰਪਿਊਟਰ ’ਚ ਵੈੱਬਸਾਈਟਾਂ ਦੀ ਕੂਕੀਜ਼ ਸੇਵ ਨਹੀਂ ਹੁੰਦੀ ਅਤੇ ਨਾ ਹੀ ਪਾਸਵਰਡ। ਹਾਲਾਂਕਿ ਇਸ ਤਹਿਤ ਕੀਤੀ ਗਈ ਬ੍ਰਾਊਜ਼ਿੰਗ ’ਚ ਵੀ ਵੈੱਬਸਾਈਟਾਂ ਤੁਹਾਨੂੰ ਟ੍ਰੈਕ ਕਰ ਸਕਦੀਆਂ ਹਨ। ਇਹ ਮੋਡ ਲਗਭਗ ਸਾਰੇ ਵੈੱਬ ਬ੍ਰਾਊਜ਼ਰ ’ਚ ਦਿੱਤਾ ਜਾਂਦਾ ਹੈ ਪਰ ਵੱਖ-ਵੱਖ ਨਾਂ ਨਾਲ ਮਿਲੇਗਾ। ਕਿਸੇ ਵੈੱਬ ਬ੍ਰਾਊਜ਼ਰ ’ਚ ਇਹ ਪ੍ਰਾਈਵੇਟ ਮੋਡ ਦੇ ਨਾਂ ਨਾਲ ਵੀ ਹੈ। 

PunjabKesari

ਜ਼ਿਕਰਯੋਗ ਹੈ ਕਿ ਜ਼ਿਆਦਾਤਰ ਵੈੱਬਸਾਈਟਾਂ ਵਿਗਿਆਪਨ, ਟ੍ਰੈਕਿੰਗ ਅਤੇ ਟਾਰਗੇਟ ਵਿਗਿਆਪਨ ਰਾਹੀਂ ਪੈਸਾ ਕਮਾਉਂਦੀਆਂ ਹਨ। ਕਿਸੇ ਯੂਜ਼ਰਜ਼ ਦੇ ਇੰਡੀਵਿਜ਼ੁਅਲ ਐਕਟੀਵਿਟੀ ਦੇ ਆਧਾਰ ’ਤੇ ਟਾਰਗੇਟ ਵਿਗਿਆਪਨ ਦਿੱਤੇ ਜਾਂਦੇ ਹਨ। ਇਸ ਦੀ ਵੱਡੀ ਉਦਾਹਰਣ ਗੂਗਲ, ਫੇਸਬੁੱਕ ਅਤੇ ਅਮੇਜ਼ਨ ਵਰਗੀਆਂ ਵੈੱਬਸਾਈਟਾਂ ਹਨ। 9to5google ਦੀ ਇਕ ਰਿਪੋਰਟ ਮੁਤਾਬਕ, ਗੂਗਲ ਇਸ ਨੂੰ ਠੀਕ ਕਰਨਾ ਚਾਹੁੰਦਾ ਹੈ ਅਤੇ ਇਨਕਾਗਨਿਟੋ ਮੋਡ ਦੇ ਕੋਡ ’ਚ ਕੁਝ ਬਦਲਾਅ ਕੀਤੇ ਜਾ ਰਹੇ ਹਨ। 

ਇਸ ਅਪਡੇਟ ਤੋਂ ਬਾਅਦ ਇਨਕਾਗਨਿਟੋ ਮੋਡ ਤੋਂ ਲਾਗਡ-ਇਨ ਗੂਗਲ, ਫੇਸਬੁੱਕ ਜਾਂ ਅਮੇਜ਼ਨ ਅਕਾਊਂਟਸ ਡਿਸਕਨੈਕਟ ਕਰ ਦਿੱਤੇ ਜਾਣਗੇ। ਇਹ ਅਪਡੇਟ Chrome 74 ਦੇ ਨਾਲ ਆਏਗੀ। ਗੂਗਲ ਇਸ ਫੀਚਰ ਦੇ ਨਾਲ ਹੀ ਕ੍ਰੋਮ, ਰਿਪੋਰਟ ਮੁਤਾਬਕ ਵੈੱਬ ਬ੍ਰਾਊਜ਼ਰ ਲਈ ਡਾਰਕ ਮੋਡ ਆਸਾਨ ਕਰ ਸਕਦਾ ਹੈ। ਇਹ ਸਪੋਰਟ ਵਿੰਡੋਜ਼ ਅਤੇ ਮੈਕ ਨੂੰ ਮਿਲੇਗਾ। ਇਸ ਤਹਿਤ ਇਹ ਪੂਰੀ ਤਰ੍ਹਾਂ ਆਟਮੈਟਿਕ ਹੋਵੇਗਾ ਅਤੇ ਆਪਰੇਟਿੰਗ ਸਿਸਟਮ ਦੇ ਹਿਸਾਬ ਨਾਲ ਕੰਮ ਕਰੇਗਾ। ਹਾਲਾਂਕਿ ਡਾਰਕ ਮੋਡ ’ਚ ਵੀ ਕਈਆਪਸ਼ੰਸ ਹਨ ਅਤੇ ਇਹ ਅਜੇ ਲਿਮਟਿਡ ਹੈ। 


Related News