ਗੂਗਲ ਚੈਟ ਲਈ ਰਿਲੀਜ਼ ਹੋਇਆ ਵੀਡੀਓ ਮੈਸੇਜਿੰਗ ਅਤੇ ਵੌਇਸ ਟ੍ਰਾਂਸਕ੍ਰਿਪਸ਼ਨ ਫੀਚਰ, ਇੰਝ ਕਰੇਗਾ ਕੰਮ

Wednesday, Oct 09, 2024 - 05:00 PM (IST)

ਗੈਜੇਟ ਡੈਸਕ- ਗੂਗਲ ਨੇ ਆਪਣੇ ਮੈਸੇਜਿੰਗ ਪਲੇਟਫਾਰਮ ਗੂਗਲ ਚੈਟ ਲਈ ਨਵੇਂ ਵਰਕਸਪੇਸ ਅਪਡੇਟਸ ਦਾ ਐਲਾਨ ਕੀਤਾ ਹੈ, ਜੋ ਮੁੱਖ ਰੂਪ ਨਾਲ ਸਾਰੇ ਯੂਜ਼ਰਜ਼ ਲਈ ਜੀਮੇਲ ਰਾਹੀਂ ਉਪਲੱਬਧ ਹੈ। ਇਨ੍ਹਾਂ ਫੀਚਰਜ਼ ਦਾ ਮਕਸਦ ਯੂਜ਼ਰਜ਼ ਵਿਚ ਚੈਟ ਨੂੰ ਬਿਹਤਰ ਬਣਾਉਣਾ, ਸਮੇਂ ਦੀ ਬਚਤ ਕਰਨਾ ਅਤੇ ਇਸ ਨੂੰ ਜ਼ਿਆਦਾ ਪ੍ਰਭਾਵੀ ਬਣਾਉਣਾ ਹੈ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਜੋ ਵੌਇਸ ਮੈਸੇਜਿੰਗ ਫੀਚਰ ਪੇਸ਼ ਕੀਤਾ ਸੀ, ਉਸ ਨੂੰ ਬੋਰ ਬਿਹਤਰ ਕੀਤਾ ਹੈ ਅਤੇ ਹੁਣ ਇਸ ਵਿਚ ਨਵੇਂ ਫੀਚਰਜ਼ ਜੋੜੇ ਗਏ ਹਨ। 

ਵੀਡੀਓ ਮੈਸੇਜਿੰਗ

ਗੂਗਲ ਨੇ ਵਰਕਸਪੇਸ ਬਲਾਗ 'ਚ ਵੀਡੀਓ ਮੈਸੇਜਿੰਗ ਫੀਚਰ ਬਾਰੇ ਦੱਸਿਆ ਅਤੇ ਇਸ ਦੇ ਅਸਲ ਇਸਤੇਮਾਲ ਦੇ ਕੁਝ ਉਦਾਹਰਣ ਦਿੱਤੇ ਹਨ। ਇਸ ਦਾ ਇਸਤੇਮਾਲ ਕਸਟਮਰ ਕੇਅਰ ਸਰਵਿਸ ਅਤੇ ਸੇਲਸ ਟੀਮ ਦੇ ਮੈਂਬਰ ਨਵੀਆਂ ਸਹੂਲਤਾਂ ਜਾਂ ਅਕਾਊੰਟ ਚੇਜ ਬਾਰੇ ਵੀਡੀਓ ਅਪਡੇਟ ਸਾਂਝਾ ਕਰਨ ਲਈ ਕਰ ਸਕਦੇ ਹਨ। 

ਇਹ ਫੀਚਰ ਡਾਇਰੈਕਟ ਮੈਸੇਜ (DMs), ਗਰੁੱਪ DMs ਅਤੇ ਸਪੇਸਿਸ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਤੇ ਪ੍ਰਤੀਕਿਰਿਆ ਦੇਣ, ਰਿਪਲਾਈ ਕਰਨ ਜਾਂ ਕੋਟ ਕਰਨ ਵਰਗੀ ਇੰਟਰੈਕਸ਼ਨ ਵੀ ਕੀਤੀ ਜਾ ਸਕਦੀ ਹੈ। ਭੇਜੇ ਜਾਂ ਪ੍ਰਾਪਤ ਕੀਤੇ ਗਏ ਮੈਸੇਜ ਸ਼ੇਅਰ ਟੈਬ ਦੇ ਮੀਡੀਆ ਸੈਕਸ਼ਨ 'ਚ ਸੇਵ ਕੀਤੇ ਜਾਣਗੇ। 

ਇਹ ਫੀਚਰ ChromeOS, Linux ਅਤੇ Firefox 'ਤੇ ਉਪਲੱਬਧ ਨਹੀਂ ਹੈ। ਯੂਜ਼ਰਜ਼ ਸਾਰੇ ਪਲਟੇਫਾਰਮਾਂ 'ਤੇ ਵੀਡੀਓ ਮੈਸੇਜ ਪ੍ਰਾਪਤ ਕਰ ਸਕਦੇ ਹਨ ਪਰ ਇਸ ਨੂੰ ਭੇਜਿਆ ਸਿਰਫ ਵੈੱਬ 'ਤੇ ਜਾ ਸਕਦਾ ਹੈ। ਮੋਬਾਇਲ 'ਤੇ ਇਹ ਫੀਚਰ ਫਿਲਹਾਲ ਉਪਲੱਬਧ ਨਹੀਂ ਹੈ। 

ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ

ਗੂਗਲ ਨੇ ਇਸ ਤੋਂ ਬਾਅਦ ਵੌਇਸ ਮੈਸੇਜ ਲਈ ਟ੍ਰਾਂਸਕ੍ਰਿਪਸ਼ਨ ਦਾ ਐਲਾਨ ਕੀਤਾ। ਇਸ ਫੀਚਰ ਰਾਹੀਂ ਯੂਜ਼ਰਜ਼ ਹੁਣ ਵੈੱਬ ਅਤੇ ਮੋਬਾਇਲ 'ਤੇ ਚੈਟ 'ਚ ਵੌਇਸ ਮੈਸੇਜ ਦਾ ਆਟੋਮੈਟਿਕ ਟ੍ਰਾਂਸਕ੍ਰਿਪਸ਼ਨ ਦੇਖ ਸਕਣਗੇ। ਇਸ ਨੂੰ ਵੌਇਸ ਮੈਸੇਜ ਦੇ ਹੇਠਾਂ ਦਿਸਣ ਵਾਲੇ "View transcript" ਆਪਸ਼ਨ 'ਤੇ ਟੈਪ ਕਰਕੇ ਦੇਖਿਆ ਜਾ ਸਕਦਾ ਹੈ ਅਤੇ ਇਸ ਨੂੰ ਲੁਕਾਉਣ ਦਾ ਆਪਸ਼ਨ ਵੀ ਹੋਵੇਗਾ। ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ ਨੂੰ ਸਕਰੀਨ ਰੀਡਰਸ ਲਈ ਟੈਕਸਟ ਦੇ ਰੂਪ 'ਚ ਮੰਨਿਆ ਜਾਂਦਾ ਹੈ ਅਤੇ ਇਹ ਡਿਵਾਈਸ ਦੀ ਭਾਸ਼ਾ ਸੈਟਿੰਗਸ ਦੇ ਅਨੁਸਾਰ ਕੰਮ ਕਰੇਗਾ। 


Rakesh

Content Editor

Related News